ਧਰਤੀ ਘੁੰਮਦੀ ਹੀ ਰਹੇ 

ss1

ਧਰਤੀ ਘੁੰਮਦੀ ਹੀ ਰਹੇ 

ਨਦੀਆਂ ਦਾ ਵਹਾਅ
ਵੇਖਦਿਆਂ-ਵੇਖਦਿਆਂ ਹੀ
ਐਨਾਂ ਸ਼ੂਕਵਾਂ ਹੋ ਗਿਆ ਹੈ
ਕਿ ਪੁਲਾਂ ਨੂੰ ਵੀ
ਵਹਾ ਲੈ ਗਿਆ ਹੈ!
ਸ਼ਾਲਾ . . .
ਫਿਰ ਵੀ
ਪਾਣੀ ਸਲਾਮਤ ਰਹਿਣ;
ਪਾਣੀ ਵਹਿੰਦੇ ਹੀ ਰਹਿਣ!
ਸੂਰਜ ਦੀਆਂ ਤਪਸ਼ਾਂ
ਵੇਖਦਿਆਂ-ਵੇਖਦਿਆਂ ਹੀ
ਐਨੀਆਂ ਤੇਜ਼ ਹੋ ਗਈਆਂ ਨੇ
ਕਿ ਦੁਪਹਿਰਾਂ ਹੁਣ
ਸਿਰਾਂ ‘ਤੇ ਤਾਂਡਵ
ਨੱਚਣ ਲੱਗੀਆਂ ਨੇ
ਸ਼ਾਲਾ . . .
ਫਿਰ ਵੀ
ਦੁਪਹਿਰਾਂ ਪ੍ਰਹੁਣਾ ਬਣ ਆਉਦੀਆਂ ਰਹਿਣ;
ਫੇਰਾ ਪਾਉਦੀਆਂ ਹੀ ਰਹਿਣ।
ਰੁਮਕਦੀਆਂ ਹਵਾਵਾਂ
ਵੇਖਦਿਆਂ-ਵੇਖਦਿਆਂ ਹੀ
ਝੱਖੜ ਬਣ ਗਈਆਂ ਨੇ
ਫੁੱਲਾਂ ਦੀਆਂ ਮਹਿਕਾਂ ਨੂੰ
ਉਡਾ ਲੈ ਗਈਆਂ
ਸ਼ਾਲਾ . . .
ਫਿਰ ਵੀ
ਹਵਾਵਾਂ ਰੁਮਕਦੀਆਂ ਹੀ ਰਹਿਣ;
ਹਵਾਵਾਂ ਵਗਦੀਆਂ ਹੀ ਰਹਿਣ।
ਧਰਤੀ ਦੇ ਘੁੰਮਣ ‘ਤੇ
ਕਿਸੇ ਨੂੰ ਵੀ
ਘੁੰਮਣ-ਘੇਰੀਆਂ ਤਾਂ
. . . ਨਹੀਂ ਆਉਦੀਆਂ
ਪਰ ਇਨ੍ਹਾਂ ਘੁੰਮਣ-ਘੇਰੀਆਂ
ਬਹੁਤੀ ਦੁਨੀਆਂ ਨੂੰ
ਚੱਕਰਾਂ ਵਿੱਚ ਪਾਇਆ ਹੈ।
ਇਹ ਚੱਕਰ
ਸਮਝਾਂ ਦੀ ਉਂਗਲ ਫੜ੍ਹ
ਆਪੇ ਥੰਮ੍ਹ ਜਾਵਣਗੇ. . .
ਪਰ. . . ਸ਼ਾਲਾ. . .
ਇਹ ਧਰਤੀ ਘੰੁਮਦੀ ਹੀ ਰਹੇ;
ਦੁਨੀਆਂ ਚਲਦੀ ਹੀ ਰਹੇ।
ਸ਼ਾਲਾ…
ਪਾਣੀ ਵਗਦੇ ਹੀ ਰਹਿਣ… …
ਧੁੱਪਾਂ ਖਿੜ੍ਹਦੀਆਂ ਹੀ ਰਹਿਣ… …
ਹਵਾਵਾਂ ਰੁਮਕਦੀਆਂ ਹੀ ਰਹਿਣ… …
ਧਰਤੀ ਘੁੰਮਦੀ ਹੀ ਰਹੇ… …
ਗਗਨਦੀਪ ਸਿੰਘ ਸੰਧੂ
Share Button

Leave a Reply

Your email address will not be published. Required fields are marked *