ਧਮੋਲੀ ਦੀ ਟੀਮ ਨੇ ਰਾਜਪੁਰਾ ਦੀ ਟੀਮ ਨੂੰ ਪਛਾੜ ਕੇ ਕੀਤਾ ਕ੍ਰਿਕਟ ਕੱਪ ਤੇ ਕਬਜਾ

ss1

ਧਮੋਲੀ ਦੀ ਟੀਮ ਨੇ ਰਾਜਪੁਰਾ ਦੀ ਟੀਮ ਨੂੰ ਪਛਾੜ ਕੇ ਕੀਤਾ ਕ੍ਰਿਕਟ ਕੱਪ ਤੇ ਕਬਜਾ

26-46 (2)
ਬਨੂੜ 25 ਜੁਲਾਈ, 25 ਜੁਲਾਈ (ਰਣਜੀਤ ਸਿੰਘ ਰਾਣਾ): ਨਜਦੀਕੀ ਪਿੰਡ ਬੂਟਾ ਸਿੰਘ ਵਾਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਿੰਨ ਰੋਜਾ ਨਾਇਟ ਕ੍ਰਿਕਟ ਟੂਰਨਾਂਮੈਂਟ ਕਰਵਾਇਆ ਗਿਆ। ਇਸ ਟੂਰਨਾਂਮੈਂਟ ਵਿਚ ਵੱਖ-ਵੱਖ ਪਿਡਾਂ ਦੀਆ 28 ਟੀਮਾਂ ਨੇ ਭਾਗ ਲਿਆ। ਇਸ ਟੂਰਨਾਂਮੈਂਟ ਦਾ ਉਦਘਾਟਨ ਗੁਰਦੁਆਰਾ ਸਿੰਘ ਸ਼ਹੀਦਾ ਬਨੂੜ ਦੇ ਮੁੱਖੀ ਬਾਬਾ ਦਿਲਬਾਗ ਸਿੰਘ ਬਾਗਾ ਤੇ ਸਿਕਾਇਤ ਨਿਵਾਰਨ ਕਮੇਟੀ ਪੰਜਾਬ ਦੇ ਚੇਅਰਮੈਨ ਸੁਰਿੰਦਰ ਮੋਹਨ ਸਿੰਘ ਸੰਧੂ ਨੇ ਸਾਝੇ ਤੋਰ ਤੇ ਕੀਤਾ। ਫਾਇਨਲ ਮੁਕਾਬਲੇ ਵਿਚ ਰਾਜਪੁਰਾ ਨੇ ਧਮੋਲੀ ਦੀ ਟੀਮ ਨੂੰ ਹਰਾ ਕੇ ਇਹ ਮੈਚ ਆਪਣੇ ਕਬਜੇ ਵਿਚ ਕੀਤਾ।
ਜੇਤੂ ਟੀਮਾਂ ਨੂੰ ਇਨਾਮ ਵੰਡਣ ਲਈ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਿਸ਼ੇਸ ਤੋਰ ਤੇ ਪੁੱਜੇ। ਇਸ ਮੌਕੇ ਉਨਾਂ ਨੇ ਜੇਤੂ ਰਹੀ ਧਮੋਲੀ ਦੀ ਟੀਮ ਨੂੰ 12222 ਦੀ ਨਗਦ ਰਾਸ਼ੀ ਤੇ ਜੇਤੂ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ। ਜਦੋਂ ਕਿ ਦੂਜੇ ਨੰਬਰ ਤੇ ਰਹੀ ਰਾਜਪੁਰਾ ਦੀ ਟੀਮ ਨੂੰ 6111 ਰੁਪਏ ਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇਸ ਉਪਰਾਲੇ ਲਈ ਨੌਜਵਾਨਾ ਨੂੰ ਵਧਾਈਆਂ ਦਿੱਤੀਆ ਉਥੇ ਹੀ ਉਨਾਂ ਨੂੰ ਸਹਾਇਤਾ ਰਾਸੀ ਵੀ ਦਿੱਤੀ। ਇਸ ਮੌਕੇ ਉਨਾਂ ਕਿਹਾ ਕਿ ਅੱਜ ਦਾ ਹੋਇਆ ਇਹ ਮੈਂਚ ਉਨਾਂ ਨੇ ਆਪ ਖੁਦ ਬੈਠ ਕੇ ਵੇਖਿਆ ਹੈ। ਉਨਾਂ ਕਿਹਾ ਕਿ ਅੱਜ ਇਨਾਂ ਖੇਡਦੇ ਹੋਏ ਨੋਜਵਾਨਾਂ ਨੂੰ ਵੇਖ ਕਿ ਖੁਸ਼ੀ ਹੁੰਦੀ ਹੈ ਕਿ ਸਾਡੇ ਨੌਜਵਾਨ ਨਸ਼ਿਆ ਤੋਂ ਦੂਰ ਹੋ ਕੇ ਖੇਡਾ ਵੱਲ ਆ ਰਹੇ ਹਨ। ਇਸ ਮੌਕੇ ਨੌਜਵਾਨ ਗਗਨਦੀਪ ਸਿੰਘ, ਬਲਦੀਪ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ, ਨਨਦੀਪ ਸਿੰਘ, ਜਗਪਿਆਰ ਸਿੰਘ, ਗੁਰਜੀਤ ਸਿੰਘ, ਅਮਨਪ੍ਰਤੀ ਸਿੰਘ ਤੇ ਸੈਂਕੀ ਨੇ ਮੁੱਖ ਮਹਿਮਾਨ ਨੂੰ ਯਾਦਗਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੌਸਲਰ ਜਸਵੰਤ ਸਿੰਘ ਖਟੜਾ, ਰਸਪਾਲ ਸਿੰਘ, ਹਰਜਿੰਦਰ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਇੰਦਰਪਾਲ ਸਿੰਘ ਆਦਿ ਵੀ ਮੋਜੂਦ ਸਨ।

Share Button

Leave a Reply

Your email address will not be published. Required fields are marked *