Tue. Aug 20th, 2019

ਧਨੀਏ ਦੇ ਬੀਜ ਦੇ ਚਮਤਕਾਰੀ ਫ਼ਾਇਦੇ

ਧਨੀਏ ਦੇ ਬੀਜ ਦੇ ਚਮਤਕਾਰੀ ਫ਼ਾਇਦੇ

ਧਨੀਆ ਦੇ ਬੀਜ ਵਿੱਚ ਸਮਰੱਥ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਸਰਦੀ ਅਤੇ ਜ਼ੁਕਾਮ ਦੀ ਸਮੱਸਿਆ ਘੱਟ ਹੁੰਦੀ ਹੈ। ਧਨੀਏ ਦੇ ਬੀਜ ਵਿੱਚ ਵਿਟਾਮਿਨ ਸੀ ਦੇ ਇਲਾਵਾ ਬੀਟਾ ਕੈਰੋਟੀਨ ਅਤੇ ਫੋਲੀਕ ਐਸਿਡ ਦੀ ਵੀ ਚੰਗੀ ਮਾਤਰਾ ਹੁੰਦੀ ਹੈ। ਇਸ ‘ਚ ਵਿਟਾਮਿਨ ਏ, ਵਿਟਾਮਿਨ ਦੇ, ਵਿਟਾਮਿਨ ਸੀ, ਫੋਲਿਕ ਐਸਿਡ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਖਾਣੇ ਵਿੱਚ ਸਵਾਦ ਵਧਾਉਣ ਦੇ ਉਦੇਸ਼ ਤੋਂ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਅਨੇਕ ਬਿਮਾਰੀਆਂ ਦਾ ਚੰਗੇਰੇ ਇਲਾਜ ਹੁੰਦਾ ਹੈ। ਨਾਲ ਹੀ ਸਰੀਰ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਦੀ ਅਪੂਰਤੀ ਵਿੱਚ ਵੀ ਇਸ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ

ਧਨੀਏ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਕਾਰਨ ਇਸ ਦੀ ਵਰਤੋਂ ਅੱਖਾਂ ਦੀ ਜਲਣ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸ ਲਈ ਇਕ ਚਮਚ ਧਨੀਏ ਦੇ ਬੀਜਾਂ ‘ਚ ਬਰਾਬਰ ਮਾਤਰਾ ‘ਚ ਸੋਂਫ ਅਤੇ ਮਿਸ਼ਰੀ ਮਿਲਾਓ। ਇਨ੍ਹਾਂ ਤਿੰਨਾਂ ਨੂੰ ਪੀਸ ਕੇ ਇਕ ਚੂਰਨ ਬਣਾ ਲਓ। ਇਸ ਚੂਰਨ ਨੂੰ ਭੋਜਨ ਕਰਨ ਪਿਛੋਂ ਖਾਓ। ਤੁਹਾਡੀ ਅੱਖਾਂ ਦੀ ਜਲਣ ਦੂਰ ਹੋ ਜਾਵੇਗੀ। ਇਸ ਦੇ ਇਲਾਵਾ ਪੈਰਾਂ ਅਤੇ ਪੇਸ਼ਾਬ ‘ਚ ਹੋਣ ਵਾਲੀ ਜਲਣ ਤੋਂ ਵੀ ਛੁਟਕਾਰਾ ਮਿਲਦਾ ਹੈ। ਹੈਜ਼ਾ, ਟਾਈਫ਼ਾਈਡ ਵਰਗੇ ਰੋਗਾਂ ਅਤੇ ਸਮੱਸਿਆਵਾਂ ਬੈਕਟੀਰੀਆ ਦੀ ਵਜ੍ਹਾ ਨਾਲ ਹੁੰਦੀ ਹੈ। ਧਨੀਏ ਦੇ ਬੀਜ ਦਾ ਨੇਮੀ ਸੇਵਨ ਕਰਨ ਨਾਲ ਬੈਕਟੀਰੀਆ ਨਾਲ ਹੋਣ ਵਾਲੇ ਰੋਗਾਂ ਦੇ ਖ਼ਤਰੇ ਦੀ ਸੰਭਾਵਨਾ ਘੱਟ ਹੋ ਜਾਂਦੀਆਂ ਹਨ।

ਪੇਟ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਦੋ ਕੱਪ ਪਾਣੀ ‘ਚ ਧਨੀਏ ਦੇ ਬੀਜ ਅਤੇ ਜੀਰਾ ਪਾਓ ਅਤੇ ਚਾਅ ਪੱਤੀ ਅਤੇ ਚੀਨੀ ਪਾ ਕੇ ਇਕ ਘੋਲ ਤਿਆਰ ਕਰ ਲਓ। ਇਸ ਨੂੰ ਪੀਣ ਨਾਲ ਐਸੀਡਿਟੀ ਦੂਰ ਹੁੰਦੀ ਹੈ ਅਤੇ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਇਸ ਦੇ ਇਲਾਵਾ ਇਸ ਚਾਹ ਨਾਲ ਗਲੇ ਸੰਬੰਧੀ ਸਮੱਸਿਆ ਵੀ ਦੂਰ ਹੁੰਦੀ ਹੈ। ਗਰਮੀਆਂ ‘ਚ ਅਕਸਰ ਲੂ ਲੱਗਣ ਕਾਰਨ ਨੱਕ ‘ਚੋਂ ਖੂਨ ਆਉਣ ਲੱਗਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਹਰੇ ਧਨੀਏ ਦੀਆਂ ਕੁਝ ਪੱਤੀਆਂ ਲਓ ਅਤੇ ਉਸ ‘ਚ ਕਪੂਰ ਪਾ ਕੇ ਦੋਹਾਂ ਨੂੰ ਚੰਗੀ ਤਰ੍ਹਾਂ ਪੀਸ ਲਓ।

ਇਸ ਦਾ ਰਸ ਕੱਢ ਕੇ ਦੋ-ਦੋ ਬੂੰਦਾਂ ਨੱਕ ‘ਚ ਪਾਓ। ਖੂਨ ਵੱਗਣਾ ਬੰਦ ਹੋ ਜਾਵੇਗਾ। ਔਰਤਾਂ ਨੂੰ ਮਾਹਵਾਰੀ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਧਨੀਏ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਛੇ ਗ੍ਰਾਮ ਧਨੀਏ ਦੇ ਬੀਜਾਂ ਨੂੰ ਅੱਧਾ ਲੀਟਰ ਪਾਣੀ ‘ਚ ਪਾ ਕੇ ਉਬਾਲ ਲਓ। ਇਸ ‘ਚ ਥੋੜ੍ਹੀ ਜਿਹੀ ਚੀਨੀ ਮਿਲਾਓ। ਇਸ ਘੋਲ ਨੂੰ ਪੀਣ ਨਾਲ ਫਾਇਦਾ ਹੁੰਦਾ ਹੈ।

ਇਸ ਦੇ ਲਈ ਧਨੀਏ ਦੀਆਂ ਕੁਝ ਪੱਤੀਆਂ ਨੂੰ ਪੀਸ ਕੇ ਉਸ ‘ਚ ਇਕ ਚੁਟਕੀ ਹਲਦੀ ਪਾਓ ਅਤੇ ਇਸ ਦਾ ਲੇਪ ਤਿਆਰ ਕਰੋ। ਇਸ ਲੇਪ ਨੂੰ ਚਿਹਰੇ ‘ਤੇ ਲਗਾਓ ਅਤੇ ਕੁਝ ਦੇਰ ਬਾਅਦ ਧੋ ਲਓ। ਦਿਨ ‘ਚ ਦੋ ਵਾਰੀ ਇਸ ਲੇਪ ਦੀ ਵਰਤੋਂ ਨਾਲ ਮੁਹਾਸਿਆਂ ਅਤ ਦਾਗ-ਧੱਬਿਆਂ ਤੋਂ ਛੁਟਕਾਰਾ ਮਿਲੇਗਾ ਅਤੇ ਚਿਹਰੇ ਦੀ ਸੁੰਦਰਤਾ ‘ਚ ਨਿਖਾਰ ਆਵੇਗਾ।

Leave a Reply

Your email address will not be published. Required fields are marked *

%d bloggers like this: