Tue. Aug 20th, 2019

ਦੱਖਣੀ ਕੋਰੀਆ ਨੇ ਰੂਸੀ ਲੜਾਕੂ ਜਹਾਜ਼ਾਂ ਨੂੰ ਚਿਤਾਵਨੀ ਦਿੰਦਿਆਂ ਚਲਾਈਆਂ ਗੋਲੀਆਂ

ਦੱਖਣੀ ਕੋਰੀਆ ਨੇ ਰੂਸੀ ਲੜਾਕੂ ਜਹਾਜ਼ਾਂ ਨੂੰ ਚਿਤਾਵਨੀ ਦਿੰਦਿਆਂ ਚਲਾਈਆਂ ਗੋਲੀਆਂ

ਸਿਓਲ, 23 ਜੁਲਾਈ: ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਦੇਸ਼ ਦੀ ਹਵਾਈ ਸਰਹੱਦ ਵਿੱਚ ਦਾਖਲ ਹੋਏ ਰੂਸੀ ਲੜਾਕੂ ਜਹਾਜ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਤੇ ਗੋਲੀਆਂ ਚਲਾਈਆਂ| ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸ ਦੇ ਕਈ ਲੜਾਕੂ ਜਹਾਜ਼ ਮੰਗਲਵਾਰ ਨੂੰ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਦਾਖਲ ਹੋ ਗਏ|
ਮੰਤਰਾਲੇ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਲੜਾਕੂ ਜਹਾਜ਼ਾਂ ਨੇ ਵੀ ਉਡਾਣ ਭਰੀ ਅਤੇ ਚਿਤਾਵਨੀ ਲਈ ਰੂਸੀ ਜਹਾਜ਼ਾਂ ਤੇ ਗੋਲੀਆਂ ਚਲਾਈਆਂ| ਉਨ੍ਹਾਂ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਹੀ ਚੀਨ ਦੇ ਲੜਾਕੂ ਜਹਾਜ਼ਾਂ ਨੇ ਵੀ ਦੇਸ਼ ਦੀ ਹਵਾਈ ਸਰਹੱਦ ਦਾ ਉਲੰਘਣ ਕੀਤਾ| ਮੰਤਰਾਲੇ ਨੇ ਇਸ ਸਬੰਧ ‘ਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ|
ਦੱਖਣੀ ਕੋਰੀਆਈ ਅਧਿਕਾਰੀਆਂ ਮੁਤਾਬਕ, ਇਹ ਪਹਿਲੀ ਅਜਿਹੀ ਘਟਨਾ ਹੈ ਜਿਸ ਵਿੱਚ ਰੂਸੀ ਲੜਾਕੂ ਜਹਾਜ਼ਾਂ ਨੇ ਉਨ੍ਹਾਂ ਦੇ ਦੇਸ਼ ਦੀ ਹਵਾਈ ਸਰਹੱਦ ਦਾ ਉਲੰਘਣ ਕੀਤਾ ਹੈ| ਰਿਪੋਰਟਾਂ ਮੁਤਾਬਕ ਰੂਸ ਦੇ 3 ਅਤੇ ਚੀਨ ਦੇ 2 ਲੜਾਕੂ ਜਹਾਜ਼ਾਂ ਨੇ ਦੱਖਣੀ ਕੋਰੀਆ ਦੀ ਹਵਾਈ ਫੌਜ ਦਾ ਉਲੰਘਣ ਕੀਤਾ|
ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਜਹਾਜ਼ਾਂ ਨੇ ਅਜਿਹਾ ਜਾਣ-ਬੁੱਝ ਕੇ ਕੀਤਾ ਜਾਂ ਗਲਤੀ ਨਾਲ ਹੋਇਆ| ਦੱਖਣੀ ਕੋਰੀਆ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਆਪਣਾ ਵਿਰੋਧ ਦਰਜ ਕਰਵਾਉਣ ਲਈ ਅੱਜ ਰੂਸੀ ਅਤੇ ਚੀਨੀ ਰਾਜਦੂਤ ਦੇ ਅਧਿਕਾਰੀਆਂ ਨੂੰ ਤਲਬ ਕਰੇਗਾ|

Leave a Reply

Your email address will not be published. Required fields are marked *

%d bloggers like this: