ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਦੰਗ

ਜਨਤਾ ਖੜ੍ਹੀ ਦੰਗ ਰਹਿ ਜਾਂਦੀ ਜਦ ਆਧੁਨਿਕ ਤਕਨੀਕ ਨਾਲ ਲੈਸ ਬੇਖੌ਼ਫ ਚੋਰ ਲੁਟੇਰੇ ਪਲਾਂ ‘ਚ ਆਪਣਾ ਜੌਹਰ ਦਿਖਾ ਜਾਂਦੇ। ਨਿਜਾਮ ਦੀ ਸਾਧੀ ਰਹੱਸਮਈ ਚੁੱਪੀ ‘ਤੇ ਵੀ ਜਨਤਾ ਦੰਗ ਸੀ। ਬੁਲੰਦੇ ਹੌਸਲੇ ਦੇ ਨੌਸਰਬਾਜ਼ ਦੀ ਇਹ ਹਿਮਾਕਤ ਹੁਕਮਰਾਨਾਂ ਨੂੰ ਬੇਹੱਦ ਨਾਗਵਾਰ ਗੁਜਰੀ ਜਦ ਚਿੱਟੇ ਦਿਨੇ ਉਹ ਮੰਤਰੀ ਸਾਹਿਬਾ ਨੂੰ ਆਪਣਾ ਸਿ਼ਕਾਰ ਬਣਾ ਕੇ ਪੱਤਰੇ ਵਾਚ ਗਿਆ। ਖੂਬ ਖੜਦੁੰਬ ਮੱਚਿਆ ਜਦ ਅੱਖ ਦੇ ਫੋਰ ਨਾਲ ਦੁਰਾਡੇ ਬੈਠੇ ਸਫਲਤਾ ਦਾ ਜਸ਼ਨ ਮਨਾਉਦੇ ਨੌਸਰਬਾਜ ਨੂੰ ਨੱਪ ਲਿਆ ਗਿਆ। ਦੀਦੇ ਪਾੜ ਦੇਖਦੀ ਜਨਤਾ ਅੱਜ ਫਿਰ ਦੰਗ ਰਹਿ ਗਈ।

ਨੀਲ ਕਮਲ ਰਾਣਾ
ਦਿੜ੍ਹਬਾ
98151-71874

Leave a Reply

Your email address will not be published. Required fields are marked *

%d bloggers like this: