ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਦ੍ਰਾਵਿੜ ਨੂੰ ਇੰਡੀਆ ਏ ਅਤੇ ਅੰਡਰ 19 ਟੀਮ ਦੇ ਹੈਡ ਕੋਚ ਦੇ ਅਹੁਦੇ ਤੋਂ ਹਟਾਇਆ

Mumbai: Under-19 Cricket World Cup winning team coach Rahul Dravid and captain Prithvi Shaw during a press meet after their arrival in Mumbai on Monday. PTI Photo by Shirish Shete (PTI2_5_2018_000175B) *** Local Caption ***

ਦ੍ਰਾਵਿੜ ਨੂੰ ਇੰਡੀਆ ਏ ਅਤੇ ਅੰਡਰ 19 ਟੀਮ ਦੇ ਹੈਡ ਕੋਚ ਦੇ ਅਹੁਦੇ ਤੋਂ ਹਟਾਇਆ

Mumbai: Under-19 Cricket World Cup winning team coach Rahul Dravid and captain Prithvi Shaw during a press meet after their arrival in Mumbai on Monday. PTI Photo by Shirish Shete (PTI2_5_2018_000175B) *** Local Caption ***

ਨਵੀਂ ਦਿੱਲੀ, 29 ਅਗਸਤ: ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਇੰਡੀਆ ਏ ਅਤੇ ਅੰਡਰ -19 ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਸੁਤਾਂਸ਼ੂ ਕੋਟਕ ਨੂੰ ਇੰਡੀਆ ਏ ਜਦਕਿ ਪਾਰਸ ਮਹਾਮਬ੍ਰੇ ਅੰਡਰ-19 ਟੀਮ ਦਾ ਕੋਚ ਬਣਾਇਆ ਗਿਆ ਹੈ। ਰਾਹੁਲ ਦੇ ਐਨ ਏ ਦੀ ਕਮਾਨ ਸੰਭਾਲਣ ਦੇ ਬਾਅਦ ਉਨ੍ਹਾਂ ਨੂੰ ਜ਼ਿਆਦਾ ਸਮਾਂ ਇੱਥੇ ਦੇਣਾ ਪਵੇਗਾ ਜਿਸ ਦੀ ਵਜ੍ਹਾ ਨਾਲ ਉਹ ਟੀਮ ਦੇ ਨਾਲ ਨਹੀਂ ਰਹਿ ਸਕਦੇ। ਭਾਵੇਂ ਹੀ ਉਨ੍ਹਾਂ ਨੂੰ ਟੀਮ ਦੇ ਕੋਚ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੋਵੇ ਪਰ ਉਹ ਵਿਦੇਸ਼ੀ ਦੌਰਿਆਂ ਤੇ ਜ਼ਰੂਰਤ ਪੈਣ ’ਤੇ ਟੀਮ ਦੇ ਨਾਲ ਹੋ ਸਕਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀ ਸੀ ਸੀ ਆਈ ਦੇ ਅਧਿਕਾਰੀ ਨੇ ਦੱਸਿਆ, ਇਸ ਨੂੰ ਲੈ ਕੇ ਕੋਈ ਵੱਖ ਤੋਂ ਐਲਾਨ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਲੋਕ ਐਨ ਸੀ ਏ ਦੇ ਨਾਲ ਕੰਮ ਕਰਦੇ ਹਨ। ਕੋਟਕ ਇੰਡੀਆ ਏ ਟੀਮ ਦੇ ਬੱਲੇਬਾਜ਼ੀ ਕੋਚ ਦੇ ਤੌਰ’ਤੇ ਕੰਮ ਕਰਦੇ ਹਨ ਜਦਕਿ ਮਹਾਮਬ੍ਰੇ ਇੰਡੀਆ ਏ ਅਤੇ ਅੰਡਰ 19 ਟੀਮ ਦੇ ਨਾਲ ਬਤੌਰ ਗੇਂਦਬਾਜ਼ੀ ਕੋਚ ਪਿਛਲੇ ਤਿੰਨ ਸਾਲ ਤੋਂ ਕੰਮ ਕਰ ਰਹੇ ਹਨ। ਮਹਾਮਬ੍ਰੇ ਦੀ ਜਗ੍ਹਾ ਰੋਮੇਸ਼ ਪਵਾਰ ਨੂੰ ਇੰਡੀਆ ਏ ਦੀ ਟੀਮ ਦਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਅੰਡਰ-19 ਟੀਮ ਦੇ ਬੱਲੇਬਾਜ਼ ਕੋਚ ਦੇ ਤੌਰ ਤੇ ਸਾਬਕਾ ਭਾਰਤੀ ਕ੍ਰਿਕਟਰ ਰਿਸ਼ੀਕੇਸ਼ ਕਨੇਤਕ ਦਾ ਨਾਂ ਸਾਹਮਣੇ ਆਇਆ ਹੈ। ਉਹ ਇੰਗਲੈਂਡ ਦੇ ਨਾਲ ਖੇਡੇ ਗਈ ਟ੍ਰਾਈ ਸੀਰੀਜ਼ ’ਚ ਟੀਮ ਦੇ ਨਾਲ ਕੰਮ ਕਰ ਚੁੱਕੇ ਹਨ। ਹੁਣ ਉਹ ਯੁਵਾ ਕ੍ਰਿਕਟਰਾਂ ਨੂੰ ਬਿਹਤਰ ਬੱਲੇਬਾਜ਼ੀ ਤਕਨੀਕ ਸਿਖਾਉਣਗੇ।

Leave a Reply

Your email address will not be published. Required fields are marked *

%d bloggers like this: