ਦੋ ਸਾਲਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਦਾ ਚਹੁੱਮੁੱਖੀ ਵਿਕਾਸ ਕਰਵਾਇਆ ਜਾਵੇਗਾ: ਸਪੀਕਰ ਰਾਣਾ ਕੇ.ਪੀ. ਸਿੰਘ

ss1

ਦੋ ਸਾਲਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਦਾ ਚਹੁੱਮੁੱਖੀ ਵਿਕਾਸ ਕਰਵਾਇਆ ਜਾਵੇਗਾ: ਸਪੀਕਰ ਰਾਣਾ ਕੇ.ਪੀ. ਸਿੰਘ
ਦਹਾਕਿਆ ਪੁਰਾਣੀਆਂ ਸਮੱਸਿਆਵਾਂ ਜੜ੍ਹ ਤੋਂ ਖਤਮ ਕਰਨ ਦਾ ਕੀਤਾ ਵਾਅਦਾ

ਸ੍ਰੀ ਅਨੰਦਪੁਰ ਸਾਹਿਬ 3 ਅਗਸਤ (ਦਵਿੰਦਰਪਾਲ ਸਿੰਘ/ ਅੰਕੁਸ਼): ਸਾਡੇ ਸਮਾਜ ਵਿਚ ਦਿਨ ਪ੍ਰਤੀ ਦਿਨ ਪਣਪ ਰਹੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਵਿਰੁੱਧ ਅੱਜ ਰੱਲ-ਮਿਲ ਕੇ ਇਕ-ਮੁੱਠ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਪੰਜਾਬ ਪਿਛਲੇ ਦਿਨੀ ਜਿਸ ਆਰਥਿਕ ਮੰਦਹਾਲੀ ਦੇ ਭਿਆਨਕ ਦੋਰ ਵਿਚੋਂ ਗੁਜਰਿਆ ਹੈ। ਉਸਦਾ ਇਕ ਵੱਡਾ ਕਾਰਨ ਸਮਾਜਿਕ ਸਮਾਗਮਾਂ ਤੇ ਸਮਾਰੋਹਾਂ ਤੇ ਹੋ ਰਹੀ ਬੇਲੋੜੀ ਫਜੂਲ ਖਰਚੀ ਵੀ ਹੈ। ਜਿਸਨੇ ਮੱਧ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਮੁਕਾਬਲੇ ਬਾਜੀ ਦੇ ਰਾਹ ਤੇ ਲਿਆ ਕੇ ਉਹਨਾਂ ਲੋਕਾਂ ਨੂੰ ਕਰਜਦਾਰ ਬਣਾਇਆ ਹੈ। ਅੱਜ ਲੋੜ ਇਸ ਦਿਸਾਂ ਵਿਚ ਸਾਰਥਿਕ ਭੂਮਿਕਾ ਨਿਭਾਉਣ ਦੀ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਬੀਤੀ ਦੇਰ ਸਾਮ ਸ੍ਰੀ ਅਨੰਦਪੁਰ ਸਾਹਿਬ ਵਿਚ ਇਕ ਭਰਵੀ ਤੇ ਪ੍ਰਭਾਵਸ਼ਾਲੀ ਜਨਤਕ ਬੈਠਕ ਵਿਚ ਜੁੜੇ ਨਗਰ ਦੇ ਪੰਤਵੰਤੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪਿਛਲੇ ਕੁਝ ਵਰਿਆਂ ਦੋਰਾਨ ਹਰ ਵਰਗ ਦੇ ਲੋਕ ਸਮਾਜਿਕ ਸਮਾਰੋਹਾਂ ਤੇ ਆਪਣੀ ਅਹੈਸਿਅਤ ਤੋ ਵਧੇਰੇ ਖਰਚ ਕਰਨ ਲੱਗ ਪਏ ਹਨ ਅਜਿਹਾ ਸਮਾਜ ਵਿਚ ਮੁਕਾਬਲੇ ਬਾਜੀ ਦੇ ਚੱਲ ਰਹੇ ਦੌਰ ਦੋਰਾਨ ਹੋਇਆ। ਇਸਦੇ ਨਤੀਜੇ ਇਹ ਹੋਏ ਕਿ ਆਮ ਲੋਕ ਕਰਜੇ ਦੀ ਮਾਰ ਵਿਚ ਆ ਗਏ ਜਿਸ ਨਾਲ ਉਹਨਾਂ ਦੀ ਆਮਦਨ ਤੋਂ ਵਧੇਰੇ ਖਰਚਾ ਹੋਣ ਕਾਰਨ ਉਹ ਕਰਜਾ ਦਿਨ ਪ੍ਰਤੀ ਦਿਨ ਵੱਧਦਾ ਚੱਲਾ ਗਿਆ ਅਤੇ ਆਮ ਨਾਗਰਿਕ ਉਸਦੀ ਜਕੜ ਵਿਚ ਬੁਰੀਤਰ੍ਹਾਂ ਉਲਝ ਕੇ ਰਹਿ ਗਿਆ। ਇਸ ਦੋਰ ਵਿਚ ਉਸਦਾ ਪਰਿਵਾਰ ਵੀ ਇਸ ਸੰਤਾਪ ਨੂੰ ਹੰਢਾਉਣ ਲਈ ਮਜਬੂਰ ਹੋ ਗਿਆ। ਉਹਨਾਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਰੱਲ ਮਿਲ ਕੇ ਇਹਨਾਂ ਬੁਰਾਈਆਂ ਦੇ ਖਾਤਮੇ ਵੱਲ ਚੱਲਣਾ ਚਾਹੀਦਾ ਹੈ। ਸਾਦੇ ਸਮਾਗਮ ਤੇ ਸਮਾਰੋਹ ਕਰਕੇ ਸਮਾਜ ਵਿਚ ਇਕ ਨਵੀਂ ਸੇਧ ਲਿਆਉਣੀ ਚਾਹੀਦੀ ਹੈ। ਜੇਕਰ ਨਗਰ ਦੇ ਪੰਤਵੱਤੇ ਨਾਗਰਿਕ ਇਸ ਪਾਸੇ ਵੱਲ ਤੁਰ ਪੈਣ ਤਾਂ ਇਸਦੇ ਨਤੀਜੇ ਬਹੁਤ ਸੁੱਖਾਵਾਂ ਮਾਹੋਲ ਸਿਰਜਣ ਵਿਚ ਸਹਾਈ ਹੋਣਗੇ।

ਸਪੀਕਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਤੇ ਇਤਿਹਾਸਕ ਧਰਤੀ ਤੋਂ ਸਾਡੇ ਗੁਰੂਆ ਨੇ ਸਾਨੂੰ ਜੋ ਪ੍ਰਰੇਣਾ ਦਿੱਤੀ ਹੈ ਉਸਨੂੰ ਅਸੀਂ ਆਪਣੇ ਜੀਵਨ ਵਿਚ ਵੀ ਅਪਣਾਇਆ ਹੈ। ਅੱਜ ਇਸ ਗੱਲ ਦੀ ਜਰੂਰਤ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਸਾਦਗੀ ਦੀ ਸੁਰੂਆਤ ਕੀਤੀ ਜਾਵੇ ਜੋ ਸਾਡੇ ਸੂਬੇ ਵਿਚ ਹੀ ਨਹੀਂ ਸਗੋ ਸਮੁੱਚੇ ਦੇਸ਼ ਭਰ ਵਿਚ ਇਕ ਚਾਨਣ ਮੁਨਾਰਾ ਬਣ ਜਾਵੇ। ਉਹਨਾਂ ਨੇ ਕਿਹਾ ਕਿ ਉਹ ਅੱਜ ਇਸ ਜਨਤਕ ਇਕੱਠ ਵਿਚ ਹਰ ਵਰਗ ਦੇ ਲੋਕਾਂ ਨੂੰ ਮਿਲੇ ਹਨ।ਇਥੋ ਦੇ ਵਪਾਰੀਆਂ ਨੇ ਉਹਨਾਂ ਨੂੰ ਆਪਣੀਆਂ ਕੁਝ ਮੁਸ਼ਕਿਲਾਂ ਤੋਂ ਵੀ ਜਾਣੂ ਕਰਵਾਇਆ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੀ ਤਰੱਕੀ ਉਸਦੇ ਵਪਾਰ ਕਾਰੋਬਾਰ ਦੇ ਪ੍ਰਫੂਲਤ ਹੋਣ, ਕਿਸਾਨੀ ਦੇ ਮਜਬੂਤ ਹੋਣ, ਸਮਾਜ ਦੇ ਨਿਰੋਗ ਅਤੇ ਸਿੱਖਿਅਤ ਹੋਣ ਨਾਲ ਹੀ ਹੁੰਦੀ ਹੈ। ਪੰਜਾਬ ਵਿਚ ਹੁਣ ਵਿਕਾਸ ਦੀ ਗਤੀ ਤੇਜੀ ਨਾਲ ਰਫਤਾਰ ਫੜ ਰਹੀ ਹੈ ਅਤੇ ਵਪਾਰੀਆਂ ਨੂੰ ਵੀ ਇਹ ਭਰੋਸਾ ਹੈ ਕਿ ਉਹਨਾਂ ਦੇ ਕਾਰੋਬਾਰ ਮੁੱੜ ਲੀਹ ਤੇ ਪਰਤ ਆਉਣਗੇ। ਉਹਨਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਦੇ ਆਪਣੇ ਵਾਅਦੇ ਨੂੰ ਮੁੱੜ ਦਹੋਰਾੳਂੁਦੇ ਕਿਹਾ ਕਿ ਅਗੱਲੇ ਦੋ ਮਹੀਨਿਆ ਵਿਚ ਇਸ ਇਲਾਕੇ ਵਿਚ ਕਈ ਵੱਡੇ ਪ੍ਰੋਜੈਕਟ ਸੁਰੂ ਹੋ ਜਾਣਗੇ ਜਿਸਨਾਲ ਇਸ ਇਲਾਕੇ ਦੀ ਨਕਸ਼ ਨੁਹਾਰ ਹੀ ਬਦਲ ਜਾਵੇਗੀ। ਉਹਨਾਂ ਨੇ ਕਿਹਾ ਕਿ ਅੱਗਲੇ ਦੋ ਸਾਲਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਦਾ ਚਹੁੱਮੁੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਇਲਾਕੇ ਦੀਆਂ ਦਹਾਕਿਆ ਪੁਰਾਣੀਆਂ ਸਮੱਸਿਆਵਾਂ ਜੜ੍ਹ ਤੋਂ ਖਤਮ ਕਰ ਦਿੱਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਸਵਾਂ ਨਦੀ ਨੂੰ ਚੈਨਲਾਈਜ਼ ਕਰਨਾ, ਚੰਗਰ ਦੇ ਇਲਾਕੇ ਵਿਚ ਲਿਫਟ ਇਰੀਗੇਸ਼ਨ ਰਾਹੀਂ ਪਾਣੀ ਪਹੁੰਚਾਉਣਾ, ਪੀਣ ਵਾਲੇ ਪਾਣੀ ਦੀ ਸਪਲਾਈ ਬਹਾਲ ਕਰਨਾ, ਨੰਗਲ ਵਿਚ ਫਲਾਈ ਉਵਰ ਬਰੀਜ ਦਾ ਨਿਰਮਾਣ ਕਰਵਾਉਣਾ ਉਹਨਾਂ ਦਾ ਮੁੱਖ ਮਨੋਰਥ ਹੈ। ਇਸ ਮੋਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਅਰੋੜਾ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਇਥੇ ਪੁੱਜਣ ਤੇ ਵਿਸੇਸ ਸਨਮਾਨ ਕੀਤਾ। ਇਸ ਮੋਕੇ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਜੀਤਾ, ਨਰਿੰਦਰ ਸਿੰਘ ਸੈਣੀ, ਬਲਬੀਰ ਸਿੰਘ ਚਾਨਾ, ਰਮੇਸ਼ ਚੰਦਰ ਦੱਸਗੁਰਾਈ, ਪੇ੍ਰਮ ਸਿੰਘ ਬਾਸੋਵਾਲ, ਹਰਬੰਸ ਸਿੰਘ ਮਹਿੰਦਲੀ, ਗਗਨਦੀਪ ਸਿੰਘ, ਸੋਨੂੰ ਅਰੌੜਾ ਅਤੇ ਹੋਰ ਪੰਤਵੱਤੇ ਵੱਡੀ ਗਿਣਤੀ ਵਿਚ ਹਾਜਰ ਸਨ।

Share Button

Leave a Reply

Your email address will not be published. Required fields are marked *