ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਦੋ ਰੋਜ਼ਾ ਬਾਬਾ ਫਰੀਦ ਕੌਮੀ ਪੰਜਾਬੀ ਨਾਟਕ ਮੇਲੇ ਦਾ ਆਗਾਜ਼

ਦੋ ਰੋਜ਼ਾ ਬਾਬਾ ਫਰੀਦ ਕੌਮੀ ਪੰਜਾਬੀ ਨਾਟਕ ਮੇਲੇ ਦਾ ਆਗਾਜ਼

ਲੋਕ ਕਲਾ ਮੰਚ ਮਜੀਠਾ,ਦੇਵ ਲੋਕ ਕਲਾ ਮੰਚ ਜੈਤੋ ਅਤੇ ਪਰਵਾਜ ਥੀਏਟਰ ਬਰਨਾਲਾ ਦੀਆਂ ਨਾਟ ਮੰਡਲੀਆਂ ਵੱਲੋਂ ਨਾਟਕਾਂ ਦੀ ਸਫਲ ਪੇਸ਼ਕਾਰੀ
ਨਾਟਕ ਗਿੱਲੀ ਮਿੱਟੀ, ਕਥਾ-ਏ-ਪਾਣੀ ਅਤੇ ਫਾਰਮ ਨੰਬਰ 65940 ਨੇ ਦਰਸ਼ਕ ਕੀਲੇ਼

 ਬੀਤੇ ਰਾਤ ਇਥੋਂ ਦੀ ਦਾਣਾ ਮੰਡੀ ਵਿਖੇ ਬਾਬਾ ਫਰੀਦ ਆਗਮਨ ਪੁਰਬ ਦੇ ਸਬੰਧ ਵਿਚ 2 ਰੋਜ਼ਾ ਕੌਮੀ ਪੰਜਾਬੀ ਡਰਾਮਾ ਫੈਸਟੀਵਲ ਦੀ ਸ਼ੁਰੂਆਤ ਹੋਈ। ਜਿਸ ਵਿਚ ਪਹਿਲੇ ਦਿਨ ਲੋਕ ਕਲਾ ਮੰਚ ਮਜੀਠਾ, ਦੇਵ ਲੋਕ ਕਲਾ ਮੰਚ, ਖੋਜ ਕੇਂਦਰ ਜੈਤੋਂ ਅਤੇ ਪਰਵਾਜ ਥੀਏਟਰ ਬਰਨਾਲਾ ਦੀਆਂ ਟੀਮਾਂ ਵੱਲੋਂ ਵੱਖ ਵੱਖ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਗੁਰਤੇਜ਼ ਸਿੰਘ ਮੈਂਬਰ   ਿਟ੍ਰੁਬਿਊਨਲ ਵੈਟ, ਡਾ ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ , ਡਾ ਉਮ ਪਾਲ ਕੁੱਲੂ ਸਮੇਤ ਵੱਖ ਵੱਖ ਸ਼ਖਸ਼ੀਅਤਾਂ ਨੇ ਨਾਟਕ ਮੇਲੇ ਵਿਚ ਆਪਣੀ ਹਾਜ਼ਰੀ ਲਗਵਾਈ।
ਸਮਾਗਮ ਦੀ ਸ਼ੁਰੂਆਤ ਤਰਨਪ੍ਰੀਤ ਸਿੰਘ ਸ਼ੇਰਪੂਰੀ ਨੇ ਧਾਰਮਿਕ ਗੀਤ “ਜਿੰਦਗੀ ਦੇ ਰੰਗ“ ਰਾਹੀਂ ਕੀਤੀ।ਇਸ ਉਪਰੰਤ ਗੁਰਮੀਤ ਸਿੰਘ ਪੰਜਾਬ ਡਿਗਰੀ ਕਾਲਜ ਮਹਿਮੂਆਣਾ, ਸੁਖਦੀਪ ਕੌਰ ਗੋਲੇਵਾਲਾ ਨੇ ਸੂਫੀ ਤੇ ਲੋਕ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ।

 ਲੋਕ ਕਲਾ ਮੰਚ ਮਜੀਠਾ ਵੱਲੋਂ ਪੇਸ਼ ਕੀਤੇ ਗਏ ਨਾਟਕ “ਗਿੱਲੀ ਮਿੱਟੀ“ ਜਿਸ ਦੇ ਲੇਖਕ ਤੇ ਨਿਰਦੇਸ਼ ਗੁਰਮੇਲ ਸ਼ਾਮ ਨਗਰ ਸਨ ਨੇ ਦਰਸ਼ਕਾਂ ਤੇ ਗਹਿਰੀ ਛਾਪ ਛੱਡੀ।ਨਾਟਕ ਵਿਚ ਲੋਕਾਂ ਨੂੰ ਨਸ਼ਿਆਂ ਖਿਲਾਫ ਚੇਤਨ ਹੋਣ ਅਤੇ ਆਪਣੇ ਬੱਚਿਆਂ ਨੂੰ ਵਿਦੇਸ਼ ਜਾਣ ਤੋਂ ਰੋਕਣ ਅਤੇ ਚੰਗੀ ਸਿੱਖਿਆ ਅਤੇ ਸੰਸਕਾਰ ਦੇਣ ਦਾ ਸੁਨੇਹਾ ਦਿੱਤਾ।ਇਸ ਉਪਰੰਤ ਨਾਟਕ “ਕਥਾ-ਏ-ਪਾਣੀ ਜਿਸ ਨੂੰ ਦੇਵ ਲੋਕ ਕਲਾ ਮੰਚ ਅਤੇ ਖੋਜ ਕੇਂਦਰ ਜੈਤੋ ਦੇ ਕਲਾਕਾਰਾਂ ਵੱਲੋਂ ਲੇਖਕ ਤੇ ਨਿਰਦੇਸ਼ਕ ਜਗਦੇਵ ਢਿੱਲੋਂ ਦੀ ਅਗਵਾਈ ਵਿਚ ਪੇਸ਼ ਕੀਤਾ ਗਿਆ। ਇਸ ਨਾਟਕ ਰਾਹੀਂ ਲੋਕਾਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ, ਪਾਣੀ ਦੀ ਸੰਭਾਲ ਕਰਨ ਦਾ ਸੁਨੇਹਾ ਦਿੱਤਾ ਗਿਆ ਤੇ ਇਹ ਵੀ ਸੁਨੇਹਾ ਦਿੱਤਾ ਗਿਆ ਜੇਕਰ ਅਸੀਂ ਇਸ ਪਾਸੇ ਨੂੰ ਸੁਚੇਤ ਨਾ ਹੋਏਤਾਂ ਇਸ ਦਾ ਮਾਰੂ ਅਸਰ ਸਾਡੀਆਂ ਆਉਣ ਵਾਲੀਆਂ ਨਸਲਾਂ ਤੇ ਵੀ ਹੋਵੇਗਾ।
ਇਸ ਉਪਰੰਤ ਪਰਵਾਜ ਥੀਏਟਰ ਬਰਨਾਲਾ ਦੀ ਨਾਟ ਮੰਡਲੀ ਵੱਲੋਂ ਲੇਖਕ ਦਿਲਪ੍ਰੀਤ ਚੌਹਾਨ ਅਤੇ ਨਿਰਦੇਸ਼ਕ ਅਕਸ਼ ਮਿਹਰਾਜ ਦੀ ਅਗਵਾਈ ਹੇਠ ਨਾਟ ਮੰਡਲੀ ਵਜੋਂ ਬੇਰੁਜ਼ਗਾਰ ਦੀ ਸਮੱਸਿਆ ਨੂੰ ਬਿਆਨ ਕਰਦਾ ਨਾਟਕ ਫਾਰਮ ਨੰ: 65940 ਦੀ ਸਫਲ ਪੇਸ਼ਕਾਰੀ ਕੀਤੀ ਗਈ।ਇਨ੍ਹਾਂ ਨਾਟਕਾਂ ਦਾ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।
ਸਮਾਗਮ ਦਾ ਮੰਚ ਸੰਚਾਲਨ ਸ੍ਰੀ ਜਸਬੀਰ ਜੱਸੀ ਅਤੇ ਰਿਸ਼ੀ ਦੇਸ਼ ਰਾਜ ਸ਼ਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਸ ਪਰਮਦੀਪ ਸਿੰਘ ਐਸ ਡੀ ਐਮ ਫਰੀਦਕੋਟ, ਸ ਬਲਵਿੰਦਰ ਸਿੰਘ ਐਸ ਡੀ ਐਮ ਕੋਟਕਪੂਰਾ, ਸ ਹਰਦੀਪ ਸਿੰਘ, ਜੀ ਏ, ਸ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ, ਸ ਭੁਪਿੰਦਰ ਸਿੰਘ ਸਿੱਧੂ ਐਸ ਪੀ , ਸ ਗੁਰਪ੍ਰੀਤ ਸਿੰਘ, ਡੀ ਐਸ ਪੀ , ਸ ਜਸਤਿੰਦਰ ਸਿੰਘ ਡੀ ਐਸ ਪੀ , ਮੈਡਮ ਸਿੰਦਰਪਾਲ ਕੌਰ ਡੀ ਐਸ ਓ, ਰਤਨਜੋਤ ਸਿੰਘ ਅੈਸ ਡੀ ਓ, ਸ ਜਗਜੀਤ ਸਿੰਘ ਚਾਹਲ, ਸੁਦਰਸ਼ਨ ਮੈਣੀ, ਡਾ ਰਣਵੀਰ ਕਿੰਗਰਾ, ਪ੍ਰਿ: ਸੁਰੇਸ਼ ਅਰੋੜਾ, ਸੁਭਾਸ਼ ਚੰਦਰ ਸਕੱਤਰ ਰੈਡ ਕਰਾਸ, ਗੁਰਚਰਨ ਸਿੰਘ ਕੋਚ ਸਮੇਤ ਵੱਡੀ ਗਿਣਤੀ ਵਿਚ ਦਰਸ਼ਕ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: