ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ, ਇੱਕ ਦੀ ਮੌਤ, ਦੋ ਗੰਭੀਰ, ਪੀ ਜੀ ਆਈ ਰੈਫਰ

ss1

ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ, ਇੱਕ ਦੀ ਮੌਤ, ਦੋ ਗੰਭੀਰ, ਪੀ ਜੀ ਆਈ ਰੈਫਰ

ਸ੍ਰੀ ਆਨੰਦਪੁਰ ਸਾਹਿਬ, 16 ਜਨਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਸ਼ਾਮ ਗੰਗੂਵਾਲ ਪਾਵਰਹਾਊਸ ਤੋਂ ਨੰਗਲ-ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਵੱਲ ਆਉਂਦੀ ਸੜਕ ‘ਤੇ ਸਥਿਤ ਸ਼ਿਵ ਮੰਦਰ ਦੇ ਨਜ਼ਦੀਕ ਆਹਮੋਹ-ਸਾਹਮਣੇ ਤੋਂ ਆ ਰਹੇ ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ ਹੋਈ। ਜਿਸ ਦੌਰਾਨ ਇੱਕ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਸਰੇ ਮੋਟਰਸਾਈਲਲ ਤੇ ਸਵਾਰ ਨੌਜੁਆਨ ਗੰਭੀਰ ਰੂਪ ‘ਚ ਜਖਮੀ ਹੋ ਗਏ।
ਇਸ ਸਬੰਧੀ ਏ ਐਸ ਆਈ ਜਸਪਾਲ ਸਿੰਘ ਪਾਸੋਂ ਪ੍ਰਾਪਤ ਕੀਤੀ ਗਈ ਅਨੁਸਾਰ ਦੋ ਮੋਟਰਸਾਈਕਲ ਨੰਬਰ ਪੀ ਬੀ 12 ਬੀ-8231 ਅਤੇ ਪੀ ਬੀ 12-ਜ਼ੈਡ-2992 ਦੀ ਉਸ ਵੇਲੇ ਆਹੋ ਸਾਹਮਣੇ ਤੋਂ ਟੱਕਰ ਹੋ ਗਈ ਜਦੋਂ ਉਕਤ ਸੜਕ ‘ਤੇ ਸਥਿਤ ਸ਼ਿਵ ਮੰਦਰ ਦੇ ਨਜ਼ਦੀਕ ਪਹੁੰਚੇ। ਇਸ ਦੌਰਾਨ ਸ਼ਸ਼ੀ ਕਾਲੀਆ (33) ਪੁੱਤਰ ਸਤਪਾਲ ਕਾਲੀਆ ਨਿਵਾਸੀ ਪਿੰਡ ਬਾਸੋਵਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਲਵਪ੍ਰੀਤ ਸਿੰਘ ਪੁੱਤਰ ਸਰਤਾਜ ਸਿੰਘ ਨਿਵਾਸੀ ਪਿੰਡ ਬਾਸੋਵਾਲ ਅਤੇ ਕਰਮਵੀਰ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਪਿੰਡ ਮਾਂਗੇਵਾਲ ਬਾਸ ਗੰਭੀਰ ਰੂਪ ‘ਚ ਜਖਮੀ ਹੋ ਗਏ। ਜਿਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਮੁਢਲਾ ਉਪਚਾਰ ਦੇਣ ਤੋਂ ਬਾਅਦ ਡਾਕਟਰਾਂ ਨੇ ਪੀ ਜੀ ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਹੈ।ਜਦਕਿ ਪੁਲੀਸ ਨੇ ਇਸ ਮਾਮਲੇ ‘ਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *