Thu. Oct 17th, 2019

ਦੋ ਮਹੀਨੇ ਬਾਅਦ 100 ਦੀ ਜਗ੍ਹਾ 112 ਨੰਬਰ ਹੋਵੇਗਾ ਪੰਜਾਬ ਦਾ ਪੁਲਿਸ ਹੈਲਪਲਾਇਨ ਨੰਬਰ

ਦੋ ਮਹੀਨੇ ਬਾਅਦ 100 ਦੀ ਜਗ੍ਹਾ 112 ਨੰਬਰ ਹੋਵੇਗਾ ਪੰਜਾਬ ਦਾ ਪੁਲਿਸ ਹੈਲਪਲਾਇਨ ਨੰਬਰ

ਚੰਡੀਗੜ੍ਹ: ਕਿਸੇ ਵੀ ਮੁਸ਼ਕਿਲ ਘੜੀ ਵਿੱਚ ਹੁਣ ਸੂਬੇ ਦੇ ਲੋਕ 100 ਦੀ ਜਗ੍ਹਾ 112 ਨੰਬਰ ਡਾਇਲਕਰ ਕੇ ਹੁਣ ਮਦਦ ਲੈ ਸਕਣਗੇ। ਇਹ ਇੱਕ ਅਜਿਹਾ ਨੰਬਰ ਹੈ ਜੋ ਅਗਲਰ ਦੋ ਮਹੀਨਿਆਂ ਦੇ ਦੌਰਾਨ ਡਾਇਲ 100 ਪੁਲਿਸ ਹੈਲਪਲਾਈਨ ਦੀ ਜਗ੍ਹਾ ਲਵੇਗਾ। ਡਾਇਲ 112 ਨੂੰ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਰਾਸ਼ਟਰੀ ਸਤਰ ‘ਤੇ ਈਆਰਐੱਸਐੱਸ(ਐਮਰਜੈਂਸੀ ਰਿਸਪੌਂਸ ਸਪੋਰਟ ਸਿਸਟਮ) ਦੀ ਸ਼ੁਰੂਆਤ ਦਿੱਲੀ ਦੇ ਵਿਗਿਆਨ ਭਵਨ ਵਿੱਚ ਕੀਤੀ ਗਈ।
ਇਸ ਨੰਬਰ ਦੀ ਵਰਤੋਂ ਦੇ ਲਈ ਸਭ ਤੋਂ ਮੁੱਖਮੰਤਰੀ ਦੇ ਵੱਲੋਂ ਇਸ ਤੇ ਫੋਨ ਕੀਤਾ ਗਿਆ। ਇਸ ਬਾਰੇ ਦੱਸਦਿਆਂ ਕੈਪਟਨ ਨੇ ਕਿਹਾ ਕਿ ਇਹ ਨੰਬਰ ਲੋਕਾਂ ਦੇ ਲਈ ਮੁਸ਼ਕਿਲ ਸਮੇਂ ਵਿੱਚ ਬਹੁਤ ਲਾਭਦਾਇਕ ਸਾਬਿਤ ਹੋਵੇਗਾ। ਜਦੋਂ ਇਸ ਨੰਬਰ ਨੂੰ ਚੈੱਕ ਕਰਨ ਦੇ ਲਈ ਇਸ ਤੇ ਫੋਨ ਕੀਤਾ ਗਿਆ ਤਾਂ ਓਪਰੇਟਰ ਨੂੰ ਮੋਹਾਲੀ ਦੇ ਬਾਹਰ ਦੇ ਥਾਣੇ ਦੀ ਲੋਕੇਸ਼ਨ ਦੱਸੀ ਗਈ। ਜਦੋਂ ਇਸ ਮਸਲੇ ਵਿੱਚ ਦੁਬਾਰਾ ਫੋਨ ਕਰ ਕੇ ਦੱਸਿਆ ਗਿਆ ਕਿ ਇਹ ਮਾਮਲਾ ਫੇਜ਼ -1 ਥਾਣੇ ਦਾ ਹੈ ਤਾਂ ਉਨ੍ਹਾਂ ਨੂੰ ਉਥੋਂ ਦੀ ਪੀਸੀਆਰ ਪਾਰਟੀ ਦੇ ਵੱਲੋਂ ਕੀਤਾ ਗਿਆ।
ਇਸ ਫੋਨ ਦੇ ਬਾਅਦ ਓਪਰੇਟਰ ਦੇ ਵੱਲੋਂ ਲੋਕੇਸ਼ਨ ਦੇ ਨਾ ਸਮਝਣ ਦੇ ਚਲਦੇ ਪੀਸੀਆਰ ਇੱਕ ਘੰਟੇ ਬਾਅਦ ਮੌਕੇ ਤੇ ਪਹੁੰਚੀ। ਤੁਹਾਨੂੰ ਇਥੇ ਦੱਸ ਦੇਈਏ ਕਿ ਪੂਰੇ ਪੰਜਾਬ ਵਿੱਚ 112 ਨੰਬਰ ਤੋਂ ਆਉਣ ਵਾਲੇ ਸਾਰੇ ਫੋਨ ਮੋਹਾਲੀ ਦੇ ਫੇਸ-7 ਵਿੱਚ ਸਥਿਤ ਸੈਂਟਰਲ ਸੇਲ ਟਾਕਿੰਗ ਸੈਂਟਰ ਵਿੱਚ ਆਉਣਗੀਆਂ। ਇਸ ਤੋਂ ਬਾਅਦ ਉਹ ਅੱਗੇ ਦੇ 12 ਡਿਸਪੈਚ ਸੈਂਟਰਾਂ ਵਿੱਚ ਭੇਜੀਆਂ ਜਾਣਗੀਆਂ। ਇਸ ਮਾਮਲੇ ਵਿੱਚ 49 ਵਰਕ ਸਟੇਸ਼ਨ ਹੋਣਗੇ।
ਇਸ ਨੰਬਰ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਇਸ ਤੇ ਫ਼ੋਨ ਕਰਨ ਦੇ ਠੀਕ ਪੰਜ ਮਿੰਟ ਬਾਅਦ ਇੱਕ ਮੈਸੇਜ ਆਵੇਗਾ ਜਿਸ ਵਿੱਚ ਤੁਹਾਡਾ ਕਾਲ ਦਾ ਰੈਫਰੈਂਸ ਨੰਬਰ ਦਿੱਤਾ ਜਾਵੇਗਾ ਅਤੇ ਇਸੇ ਦੇ ਅਨੁਸਾਰ ਪੁਲਿਸ ਨੂੰ ਏਰੀਆ ਦੀ ਲੋਕੇਸ਼ਨ ਕਰ ਦਿੱਤੀ ਜਾਵੇਗੀ। ਇਸ ਪ੍ਰੋਜੈਕਟ ਨੂੰ ਲੈ ਕੇ ਗ੍ਰਹਿ ਮੰਤਰਾਲੇ ਦੇ ਵੱਲੋਂ ਵੀ ਕਰੋੜਾਂ ਰੁਪਏ ਦਾ ਫ਼ੰਡ ਜਾਰੀ ਕੀਤਾ ਜਾ ਰਿਹਾ ਹੈ। ਇਸਦੇ ਇਲਾਵਾ ਸੂਬੇ ਦੀ ਸਰਕਾਰ ਦੇ ਵੱਲੋਂ ਵੀ 6 ਕਰੋੜ ਰੁਪਏ ਦੇ ਫ਼ੰਡ ਜਾਰੀ ਕਰਵਾਏ ਜਾ ਰਹੇ ਹਨ ਤਾਂ ਜੋ ਜਲਦ ਤੋਂ ਜਲਦ ਇਸ ਨੂੰ ਮੁਕੰਮਲ ਕੀਤਾ ਜਾ ਸਕੇ।

Leave a Reply

Your email address will not be published. Required fields are marked *

%d bloggers like this: