ਦੋ ਭਾਰਤੀ-ਅਮਰੀਕੀਆਂ ਤੇ ਲੱਗੇ ਧੋਖਾਧੜੀ ਦੇ ਦੋਸ਼

ss1

ਦੋ ਭਾਰਤੀ-ਅਮਰੀਕੀਆਂ ਤੇ ਲੱਗੇ ਧੋਖਾਧੜੀ ਦੇ ਦੋਸ਼

ਵਾਸ਼ਿੰਗਟਨ, 30 ਜਨਵਰੀ: ਅਮਰੀਕਾ ਵਿੱਚ ਦੋ ਭਾਰਤੀ-ਅਮਰੀਕੀਆਂ ਸਮੇਤ 8 ਲੋਕਾਂ ਤੇ ਜਿਨਸ ਬਜ਼ਾਰਾਂ ਵਿੱਚ ਗੁੰਮਰਾਹ ਕਰਨ ਵਾਲੀਆਂ ਕਾਰੋਬਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗਿਆ ਹੈ| ਇਲੀਨੋਇਸ ਦੇ ਨੇਪਰਵਿਲੇ ਵਿੱਚ ਰਹਿਣ ਵਾਲੇ 41 ਸਾਲਾ ਜਿਤੇਸ਼ ਠੱਕਰ ਸਮੇਤ ਹੋਰ 6 ਲੋਕਾਂ ਵਿਰੁੱਧ ਸਾਜਸ਼ ਅਤੇ ਧੋਖਾ (ਸਪੂਫਿੰਗ) ਦੇਣ ਦੀ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਹੈ| ਸਪੂਫਿੰਗ ਇਕ ਗੈਰ-ਕਾਨੂੰਨੀ ਵਪਾਰਕ ਗਤੀਵਿਧੀ ਹੈ, ਜਿਸ ਦੀ ਵਰਤੋਂ ਜਿਨਸ ਬਾਜ਼ਾਰ ਵਿਚ ਹੇਰ-ਫੇਰ ਕਰਨ ਲਈ ਕੀਤੀ ਜਾਂਦੀ ਹੈ| ਇਸ ਦੇ ਨਾਲ ਹੀ ਨਿਊਯਾਰਕ ਦੇ 33 ਸਾਲਾ ਕ੍ਰਿਸ਼ਨ ਮੋਹਨ ਵਿਰੁੱਧ ਜਿਨਸ ਬਾਜ਼ਾਰ ਵਿੱਚ ਧੋਖਾਧੜੀ ਦੇ ਦੋਸ਼ ਵਿੱਚ ਟੈਕਸਾਸ ਦੇ ਦੱਖਣੀ ਜ਼ਿਲ੍ਹੇ ਵਿੱਚ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਹੈ|
ਨਿਆਂ ਵਿਭਾਗ ਨੇ ਕਿਹਾ ਕਿ ਪਛਾਣੇ ਗਏ ਲੋਕਾਂ ਵਿਚੋਂ ਪੰਜ ਗਲੋਬਲ ਵਿੱਤੀ ਸੰਸਥਾਵਾਂ ਵਿਚ ਕਰਮਚਾਰੀ ਹਨ ਜਦੋਂਕਿ 2 ਲੋਕ ਜਿਨਸ ਕਾਰੋਬਾਰੀ ਫਰਮ ਵਿੱਚ ਵਪਾਰੀ ਅਤੇ ਇਕ ਤਕਨਾਲੋਜੀ ਸਲਾਹਕਾਰ ਫਰਮ ਦਾ ਮਾਲਕ ਹੈ|

Share Button

Leave a Reply

Your email address will not be published. Required fields are marked *