Sun. Jun 16th, 2019

ਦੋ ਫਰੀਦਕੋਟਾਂ ਦੀ ਕਹਾਣੀ ਬਿਆਨ ਕਰੇਗੀ ‘ਮੁੰਡਾ ਫਰੀਦਕੋਟੀਆ’

ਦੋ ਫਰੀਦਕੋਟਾਂ ਦੀ ਕਹਾਣੀ ਬਿਆਨ ਕਰੇਗੀ ‘ਮੁੰਡਾ ਫਰੀਦਕੋਟੀਆ’

ਜਲੰਧਰ : 14 ਜੂਨ ਨੂੰ ਰਿਲੀਜ਼ ਹੋ ਰਹੀ ਨਵੀਂ ਪੰਜਾਬੀ ਫਿਲਮ ‘ਮੁੰਡਾ ਫਰੀਦਕੋਟੀਆ’ ਵੱਖਰੀ ਤਰ੍ਹਾਂ ਦੀ ਫਿਲਮ ਹੈ। ਇਹ ਪੰਜਾਬ ਤੇ ਪਾਕਿਸਤਾਨ ਵਿਚਲੇ ਦੋ ਫਰੀਦਕੋਟਾਂ ਦੀ ਕਹਾਣੀ ਬਿਆਨ ਕਰੇਗੀ। ਫਿਲਮ ਦੀ ਕਹਾਣੀ ਦੋ ਫਰੀਦਕੋਟਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਇਸ ਲਈ ਹੀ ਫਿਲਮ ਦਾ ਨਾਂ ‘ਮੁੰਡਾ ਫਰੀਦਕੋਟੀਆ’ ਰੱਖਿਆ ਗਿਆ ਹੈ। ਫਿਲਮ ਦੀ ਸ਼ੂਟਿੰਗ ਫਰੀਦਕੋਟ, ਦੁਰਾਹੇ, ਮਾਲੇਰਕੋਟਲਾ ਅਤੇ ਮੋਹਾਲੀ ਨੇੜੇ ਕੀਤੀ ਗਈ ਹੈ।

ਇਸ ਫਿਲਮ ਦੇ ਹੀਰੋ ਗਾਇਕ ਤੇ ਕਲਾਕਾਰ ਰੌਸ਼ਨ ਪ੍ਰਿੰਸ, ਹੀਰੋਇਨ ਸ਼ਰਣ ਕੌਰ ਤੋਂ ਇਲਾਵਾ ਫਿਲਮ ਵਿਚ ਕਰਮਜੀਤ ਅਨਮੋਲ, ਨਵਪ੍ਰੀਤ ਬੰਗਾ, ਮੁਕੁਲ ਦੇਵ, ਹੌਬੀ ਧਾਲੀਵਾਲ, ਰੋਜ਼ ਜੇ ਕੌਰ, ਰੁਪਿੰਦਰ ਰੂਪੀ ਅਤੇ ਕਾਮੇਡੀ ਕਲਾਕਾਰ ਬੀਐੱਨ ਸ਼ਰਮਾ ਨੇ ਭੂਮਿਕਾ ਨਿਭਾਈ ਹੈ। ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਅੰਜਲੀ ਖੁਰਾਣਾ ਨੇ ਲਿਖੇ ਹਨ। ਫਿਲਮ ‘ਚ ਸੰਗੀਤ ਜੈਦੇਵ ਕੁਮਾਰ, ਗੁਰਮੀਤ ਸਿੰਘ ਤੇ ਜੱਗੀ ਸਿੰਘ ਨੇ ਦਿੱਤਾ ਹੈ।

ਰੌਸ਼ਨ ਪ੍ਰਿੰਸ ‘ਫਰੀਦ ਸਿੰਘ’ ਨਾਂ ਦੇ ਮੁੰਡੇ ਦਾ ਕਿਰਦਾਰ ਅਦਾ ਕਰ ਰਹੇ ਹਨ, ਜੋ ਪਾਕਿਸਤਾਨ ਦੇ ਫਰੀਦਕੋਟ ‘ਚ ਪੁੱਜ ਜਾਂਦਾ ਹੈ, ਜਿਥੇ ਉਸ ਨੂੰ ਭਾਸ਼ਾ ਦੀ ਸਮੱਸਿਆ ਪੇਸ਼ ਆਉਣ ਕਾਰਨ ਗੂੰਗਾ ਬਣਨਾ ਪੈਂਦਾ ਹੈ।

Leave a Reply

Your email address will not be published. Required fields are marked *

%d bloggers like this: