ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Aug 3rd, 2020

ਦੋ ਦਿਨ ਪਹਿਲਾਂ ਹੀ ਬਰਤਾਨੀਆ ਦੀ ਸਰਕਾਰ ਨੇ ਖੋਲ੍ਹੇ ਧਾਰਮਿਕ ਅਸਥਾਨ

ਦੋ ਦਿਨ ਪਹਿਲਾਂ ਹੀ ਬਰਤਾਨੀਆ ਦੀ ਸਰਕਾਰ ਨੇ ਖੋਲ੍ਹੇ ਧਾਰਮਿਕ ਅਸਥਾਨ

ਲੰਡਨ (ਸਮਰਾ)-ਬਰਤਾਨੀਆ ਸਰਕਾਰ ਵਲੋਂ ਧਾਰਮਿਕ ਅਸਥਾਨਾਂ ਨੂੰ 15 ਜੂਨ ਤੋਂ ਖੋਲ੍ਹੇ ਜਾਣ ਲਈ ਕਿਹਾ ਗਿਆ ਸੀ ਪਰ ਬਾਅਦ ‘ਚ ਜਾਰੀ ਨਿਰਦੇਸ਼ਾਂ ਅਨੁਸਾਰ 13 ਜੂਨ ਤੋਂ ਹੀ ਧਾਰਮਿਕ ਅਸਥਾਨ ਖੋਲ੍ਹੇ ਜਾਣ ਦੇ ਨਿਰਦੇਸ਼ ਜਾਰੀ ਕਰ ਦਿੱਤੇ |

ਇਸ ਸਬੰਧੀ ਯੂ.ਕੇ. ਦੇ ਵੱਖ- ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੰਗਤ ਅੱਜ ਤੋਂ ਹੀ ਗੁਰੂ ਘਰ ‘ਚ ਆਉਣੀ ਸ਼ੁਰੂ ਹੋ ਗਈ | ਗੁਰੂ ਘਰਾਂ ‘ਚ ਸੰਗਤ ਦੇ ਆਉਣ ਅਤੇ ਬਾਹਰ ਜਾਣ ਲਈ ਵੱਖ-ਵੱਖ ਰਸਤੇ ਹਨ, ਹੱਥ ਧੋਣ ਲਈ ਸੈਂਸਰ ਵਾਲੀਆਂ ਟੂਟੀਆਂ, ਸੈਨੇਟਾਈਜ਼ਰ, ਦੋ ਮੀਟਰ ਦੀ ਦੂਰੀ ਦੇ ਨਿਸ਼ਾਨ ਲਗਾਏ ਗਏ ਹਨ | ਇਸ ਤੋਂ ਇਲਾਵਾ ਸੰਗਤ ਦਾ ਤਾਪਮਾਨ ਚੈੱਕ ਕਰਨ ਲਈ ਥਰਮਾ ਮੀਟਰਾਂ ਦਾ ਵੀ ਕੁਝ ਗੁਰੂ ਘਰਾਂ ਵਲੋਂ ਪ੍ਰਬੰਧ ਕੀਤਾ ਗਿਆ ਹੈ |

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ‘ਚ ਅੱਜ ਤੋਂ ਹੀ ਸੰਗਤ ਦੀ ਆਮਦ ਸ਼ੁਰੂ ਹੋ ਗਈ ਹੈ, ਜਦ ਕਿ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ 15 ਜੂਨ ਤੋਂ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ 14 ਜੂਨ ਤੋਂ ਸੰਗਤ ਲਈ ਖੋਲ੍ਹ ਦਿੱਤੇ ਜਾਣਗੇ | ਸ੍ਰੀ ਰਾਮ ਮੰਦਰ ਸਾਊਥਾਲ ਦੇ ਪ੍ਰਬੰਧਕਾਂ ਨੇ ਦੱਸਿਆ ਉਹ 1 ਜੁਲਾਈ ਤੋਂ ਮੰਦਰ ਸੰਗਤ ਲਈ ਖੋਲ੍ਹਣਗੇ |

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: