ਦੋ ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ ਤੇ ਆਪ ਛੱਡ ਹੋਏ ਕਾਂਗਰਸ ‘ਚ ਸ਼ਾਮਿਲ

ss1

 ਦੋ ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ ਤੇ ਆਪ ਛੱਡ ਹੋਏ ਕਾਂਗਰਸ ‘ਚ ਸ਼ਾਮਿਲ

10-14 (1)

ਬਨੂੜ, 9 ਜੂਨ (ਰਣਜੀਤ ਸਿੰਘ ਰਾਣਾ): ਪਿੰਡ ਨੰਡਿਆਲੀ ਵਿਖੇ ਦਸਮੇਂਸ ਸਮੋਰਟਸ ਕਲੱਬ ਵੱਲੋਂ ਕਰਵਾਏ ਗਏ ਸਮਾਗਮ ਦੋਰਾਨ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵਿਸ਼ੇਸ ਤੋਰ ਤੇ ਸਿਰਕਤ ਕੀਤੀ। ਇਸ ਸਮਾਗਮ ਦੋਰਾਨ ਦੋ ਦਰਜਨ ਦੇ ਕਰੀਬ ਲੋਕਾ ਨੇ ਅਕਾਲੀ ਦਲ ਦੇ ਸਾਬਕਾ ਸਰਪੰਚ ਜਸਵੰਤ ਸਿੰਘ ਸਮੇਤ ਆਮ ਆਦਮੀ ਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਪੰਜੇ ਦਾ ਲੜ ਫੜਿਆ। ਇਸ ਮੌਕੇ ਪੰਜੇ ਦਾ ਲੜ ਫੜਨ ਵਾਲੇ ਪਿੰਡ ਵਾਸੀਆ ਦਾ ਹਲਕਾ ਵਿਧਾਇਕ ਨੇ ਸਵਾਗਤ ਕੀਤਾ ਤੇ ਉਨਾਂ ਨੂੰ ਪਾਰਟੀ ਚਿੰਨ ਦੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਨੇ ਇਕੱਠ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ ਵਿਚ ਸਮੂਲੀਅਤ ਕਰਨ ਵਾਲੇ ਵਿਅਕਤੀਆ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਸ਼੍ਰੀ ਕੰਬੋਜ ਨੇ ਕਿਹਾ ਕਿ ਇਸ ਪਿੰਡ ਦੇ ਕਿਸਾਨਾ ਵੱਲੋਂ ਐਸਵਾਈਐਲ ਨਹਿਰ ਨੂੰ ਬੰਦ ਕਰਨ ਲਈ ਪੰਜਾਬ ਪੱਧਰ ਤੇ ਸੰਘਰਸ ਵਿੱਢਿਆ ਹੋਇਆ ਹੈ। ਕਿਉਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਨਿੱਚੇ ਚਲੇ ਜਾਣ ਦੇ ਕਾਰਨ ਲੋਕਾ ਵੱਲੋਂ ਮਹਿੰਗੇ ਭਾਅ ਦੇ ਟਿਉਬਵੈਲ ਲਗਵਾਉਣੇ ਉਨਾ ਦੀ ਸਮਰੱਥਾ ਤੋਂ ਬਾਹਰ ਹਨ। ਉਨਾਂ ਕਿਹਾ ਕਿ ਸੱਤਾ ਵਿਚ ਕੈਂਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਇਨਾ ਪਿੰਡਾ ਦੇ ਨੇੜਿਓ ਲੰਘਦੀ ਐਸਵਾਈਐਲ ਨਹਿਰ ਜਾ ਫਿਰ ਦਸ਼ਮੇਸ ਨਹਿਰ ਜਿਸ ਦਾ ਕੁਝ ਕੰਮ ਅਧੂਰਾ ਪਿਆ ਹੈ ਨੂੰ ਮੁਕੰਮਲ ਕਰਵਾ ਕੇ ਚਾਲੂ ਕਰਵਾਇਆ ਜਾਵੇਗਾ ਤਾਂ ਜੋ ਪੰਜਾਬ ਦੇ ਕਿਸਾਨਾ ਨੂੰ ਸਿੰਚਾਈ ਲਈ ਪਾਣੀ ਮੱੁਹਇਆ ਕਰਵਾਇਆ ਜਾ ਸਕੇ।
ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪਿੰਡਾ ਤੇ ਸਹਿਰਾ ਵਿਚ ਕਮੇਟੀਆ ਬਣਾਇਆ ਜਾ ਰਹੀਆ ਹਨ। ਜੋ ਘਰ-ਘਰ ਤੱਕ ਕੈਂਪਟਨ ਅਮਰਿੰਦਰ ਸਿੰਘ ਦੀ ਸੱਤਾ ਸਮੇਂ ਕਰਵਾਏ ਗਏ ਪੰਜਾਬ ਦੇ ਵਿਕਾਸ ਕਾਰਜਾ ਤੇ ਅੱਜ ਦੇ 10 ਸਾਲਾ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾ ਦੇ ਸੁਨੇਹੇ ਪਹੁੰਚਾਉਣਗੇ। ਇਸ ਮੌਕੇ ਕਲੱਬ ਮੈਂਬਰਾ ਨੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਯਾਦਗਰ ਚਿੰਨ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਯੂਥ ਆਗੂ ਨਿਰਭੈ ਸਿੰਘ ਮਿਲਟੀ, ਬਲਵੰਤ ਸਿੰਘ ਨੰਡਿਆਲੀ, ਰਵਿੰਦਰ ਸਿੰਘ, ਚਰਨਜੀਤ ਸਿੰਘ, ਹਰਦਿੱਤ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਲਜੀਤ ਸਿੰਘ, ਤੇਜਿੰਦਰ ਸਿੰਘ, ਮਨਜੀਤ ਸਿੰਘ, ਸਹਿਰੀ ਕਾਂਗਰਸ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਬਲਾਕ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਯੂਥ ਸਹਿਰੀ ਪ੍ਰਧਾਨ ਸੋਨੀ ਸੰਧੂ, ਦੇਹਾਤੀ ਯੂਥ ਪ੍ਰਧਾਨ ਗਗਨਦੀਪ ਸਿੰਘ, ਨਛੱਤਰ ਸਿੰਘ ਕਾਲਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੋਜੂਦ ਸਨ।

Share Button

Leave a Reply

Your email address will not be published. Required fields are marked *