ਦੋ ਔਰਤਾਂ ਦੀਆਂ ਕੈਂਸਰ ਨਾਲ ਹੋਈਆਂ ਮੌਤਾਂ

ss1

ਦੋ ਔਰਤਾਂ ਦੀਆਂ ਕੈਂਸਰ ਨਾਲ ਹੋਈਆਂ ਮੌਤਾਂ

9-20 (1)

ਤਪਾ ਮੰਡੀ,08 ਜੁਲਾਈ(ਨਰੇਸ਼ ਗਰਗ) ਇਲਾਕੇ ਅੰਦਰ ਕੈਂਸਰ ਨਾਮ ਦੀ ਨਾਮੁਰਾਦ ਬਿਮਾਰੀ ਨੇ ਪੂਰੀ ਤਰਾਂ ਪੈਰ ਪਿਸਾਰ ਲਏ ਹਨ । ਇਸ ਭੈੜੀ ਬਿਮਾਰੀ ਨਾਲ ਲੜਦੇ- ਲੜਦੇ ਅਨੇਕਾਂ ਮਨੁੱਖ ਆਪਣੀ ਜਿੰਦਗੀ ਤੋ ਹੱਥ ਧੋ ਬੈਠੇ ਹਨ। ਜਿਸ ਦੀ ਰੋਕਥਾਮ ਨਾ ਤਾਂ ਪੂਰੀ ਤਰਾਂ ਸਰਕਾਰ ਨੇ ਕੀਤੀ ਹੈ ਅਤੇ ਨਾ ਹੀ ਅਜੇ ਤੱਕ ਕਿਸੇ ਡਾਕਟਰ ਤਂੋ ਰੋਕੀ ਗਈ ਹੈੇ। ਜਿਸ ਦੀ ਚਿੰਤਾ ਹਰ ਖੇਤਰ ਵਿੱਚ ਹਰ ਵਿਅਕਤੀ ਨੂੰ ਹੈ। ਇਹ ਕੈਂਸਰ ਨਾਮ ਦੀ ਨਾਮੁਰਾਦ ਬਿਮਾਰੀ ਬੰਦੇ ਨੂੰ ਥੋੜੇ ਸਮੇ ਵਿੱਚ ਹੀ ਖਤਮ ਕਰ ਦਿੰਦੀ ਹੈ। ਇਸ ਭਿਆਨਕ ਬਿਮਾਰੀ ਨੇ ਅੱਜ ਦੋ ਜਾਨਾਂ ਲਈਆਂ ਜਿੰਨਾ ਨੂੰ ਸੁਣਕੇ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ। ਸਥਾਨਕ ਮੰਡੀ ਤੋਂ 42 ਸਾਲ, ਦੋ ਬੱਚਿਆਂ ਦੀ ਮਾਂ ਸਕੁੰਤਲਾ ਦੇਵੀ ਪਤਨੀ ਰੋਸ਼ਨ ਲਾਲ ਵਾਸੀ ਬਾਗ ਕਲੌਨੀ ਇਸ ਬਿਮਾਰੀ ਦੀ ਜਕੜ ਵਿੱਚ ਤਿੰਨ ਮਹੀਨੇ ਰਹੀ, ਜੋ ਅੱਜ ਰੱਬ ਨੂੰ ਪਿਆਰੀ ਹੋ ਗਈ। ਇਸੇ ਤਰਾਂ ਹੀ ਨਾਲ ਲਗਦੇ ਪਿੰਡ ਘੜੈਲੀ ਤੋਂ ਜਸਵੀਰ ਕੌਰ (50) ਪਤਨੀ ਸਵਰਨ ਸਿੰਘ ਆਪਣੇ ਪਿੱਛੇ ਪਤੀ ਅਤੇ ਦੋ ਬੱਚਿਆਂ ਨੂੰ ਛੱਡਕੇ ਇਸ ਨਾਮੁਰਾਦ ਬਿਮਾਰੀ ਕਾਰਨ ਵਹਿਗੂਰੂ ਦੇ ਚਰਨਾ ਵਿੱਚ ਜਾ ਗਈ । ਇਸ ਬਿਮਾਰੀ ਕਾਰਨ ਹੋਈਆਂ ਮੌਤਾਂ ਲੋਕਾਂ ਲਈ ਚਿੰਤਾ ਦਾ ਵਿਸਾ ਹੈ ।ਇਸ ਸਮੇਂ ਲੋਕਾਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਇਸ ਭਿਆਂਨਕ ਬਿਮਾਰੀ ਨੂੰ ਰੋਕਣ ਲਈ ਸਰਕਾਰ ਕੋਈ ਢੁੱਕਵੇਂ ਉਪਰਾਲੇ ਕਰੇ। ਇਸ ਮੌਕੇ ਮ੍ਰਿਤਕ ਦੇ ਪਰਿਵਾਰਾਂ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਲੜਦੇ- ਲੜਦੇ ਤਿੰਨ ਮਹੀਨਿਆਂ ਦੇ ਅੰਦਰ ਹੀ ਇਹ ਜਿੰਦਗੀਆਂ ਖਤਮ ਹੋ ਗਈਆ।

Share Button

Leave a Reply

Your email address will not be published. Required fields are marked *