ਦੋਹਰਾ ਕਤਲ ਕਾਂਡ : ਪੁਲੀਸ ਅਜੇ ਵੀ ਹਨੇਰੇ ਵਿੱਚ ਹੀ ਮਾਰ ਰਹੀ ਹੈ ਹੱਥ ਪੈਰ

ss1

ਦੋਹਰਾ ਕਤਲ ਕਾਂਡ : ਪੁਲੀਸ ਅਜੇ ਵੀ ਹਨੇਰੇ ਵਿੱਚ ਹੀ ਮਾਰ ਰਹੀ ਹੈ ਹੱਥ ਪੈਰ

22 ਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ  ਮੁਹਾਲੀ ਵਿਚ ਕਤਲ ਕੀਤੇ ਗਏ ਸੇਵਾਮੁਕਤ  ਪੱਤਰਕਾਰ ਕੇ ਜੇ ਸਿੰਘ ਤੇ ਉਸਦੀ ਮਾਤਾ ਨਮਿਤ  ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 28 ਸਤੰਬਰ ਨੁੰ ਕਰਵਾਏ ਜਾ ਰਹੇ ਹਨ ਪਰ ਸੇਵਾਮੁਕਤ ਪੱਤਰਕਾਰ ਕੇ ਜੇ ਸਿੰਘ ਤੇ ਉਸਦੀ ਮਾਤਾ ਦਾ ਕਤਲ ਅਜੇ ਵੀ ਪੁਲੀਸ ਲਈ ਇਕ ਬੁਝਾਰਤ ਬਣਿਆ ਹੋਇਆ ਹੈ ਅਤੇ ਇਸ ਕਤਲ ਕਾਂਡ ਸਬੰਧੀ ਪੁਲੀਸ ਦੇ ਹੱਥ ਬਿਲਕੁਲ ਹੀ ਖਾਲੀ ਹਨ| ਇਸ ਦੋਹਰੇ ਕਤਲ ਕਾਂਡ ਸਬੰਧੀ ਪੁਲੀਸ ਅਜੇ ਵੀ ਹਨੇਰੇ ਵਿਚ ਹੀ ਹੱਥ ਪੈਰ ਮਾਰ ਰਹੀ ਹੈ, ਪੁਲੀਸ ਦੇ ਹੱਥ ਇਸ ਕਤਲ ਕਾਂਡ ਸਬੰਧੀ ਨਾ ਤਾਂ ਕੋਈ ਸਬੂਤ ਲਗਿਆ ਹੈ ਤੇ ਨਾ ਹੀ ਇਸ ਕਤਲ ਕਾਂਡ ਸਬੰਧੀ ਕੋਈ ਪੁਖਤਾ ਜਾਣਕਾਰੀ ਹੀ ਪੁਲੀਸ ਦੇ ਹੱਥ ਲੱਗੀ ਹੈ|  ਇਸ ਕਤਲ ਕਾਂਡ ਸਬੰਧੀ ਪੁਲੀਸ ਦੀ ਜਾਂਚ ਬਾਰੇ ਪੁੱਛਣ ਤੇ ਐਸ ਐਸ ਪੀ ਕੁਲਦੀਪ ਸਿੰਘ ਚਾਹਲ ਸਿਰਫ ਇੰਨਾ ਹੀ ਕਹਿੰਦੇ ਹਨ ਕਿ ਪੁਲੀਸ ਕਈ  ਐਂਗਲਾਂ ਤੋਂ ਜਾਂਚ ਕਰ ਰਹੀ ਹੈ| ਇਸ ਤੋਂ ਇਲਾਵਾ ਉਹ ਹੋਰ ਕੁਝ ਵੀ ਦੱਸਣ ਤੋਂ ਇਨਕਾਰੀ ਹਨ| ਇਸ ਤੋਂ ਇਲਾਵਾ  ਕੋਈ ਵੀ ਪੁਲੀਸ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸ ਕੇ ਰਾਜੀ ਨਹੀਂ|
ਸੋਮਵਾਰ ਨੂੰ ਡੀ ਜੀ ਪੀ ਹਰਪ੍ਰੀਤ ਸਿੰਘ ਢਿਲੋਂ, ਆਈ ਜੀ ਸ਼ਸ਼ੀ ਪ੍ਰਭਾ, ਐਸ ਐਸ ਪੀ ਕੁਲਦੀਪ ਸਿੰਘ ਚਾਹਲ, ਐਸ ਪੀ ਸਿਟੀ ਜਗਜੀਤ ਸਿੰਘ ਜਲਾ, ਐਸ ਪੀ ਡੀ ਹਰਵੀਰ ਸਿੰਘ ਸਾਰਾ ਦਿਨ ਹੀ ਮ੍ਰਿਤਕਾਂ ਦੀ ਕੋਠੀ ਵਿਚ ਜਾਂਚ ਕਰਦੇ ਰਹੇ| ਉਹਨਾਂ ਨਾਲ ਫਿੰਗਰ ਪ੍ਰਿੰਟ ਮਾਹਰ ਅਤੇ ਫਾਰੈਂਸਿਕ ਮਾਹਰ ਵੀ ਆਏ ਸਨ  ਪਰ ਇਸ ਸਭ ਦੇ ਬਾਵਜੂਦ ਹਤਿਆਰੇ ਪੁਲੀਸ ਦੀ ਗ੍ਰਿਫਤ ਤੋਂ ਦੂਰ ਲੱਗ ਰਹੇ ਹਨ| ਵਾਰਦਾਤ ਤੋਂ ਬਾਅਦ ਕਾਤਲਾਂ ਵੱਲੋਂ ਆਪਣੇ ਨਾਲ ਲਿਜਾਈ ਗਈ ਕੇ ਜੇ ਸਿੰਘ ਦੀ ਕਾਰ ਵੀ ਹੁਣ ਤੱਕ ਬਰਾਮਦ ਨਹੀਂ  ਹੋਈ ਹੈ|
ਇਸ ਕਤਲ ਕਾਂਡ ਸਬੰਧੀ ਅਫਵਾਹਾਂ ਦਾ ਦੌਰ ਜਾਰੀ ਹੈ ਅਤੇ ਲੋਕਾਂ ਵਿਚ ਤਰਾਂ ਤਰਾਂ ਦੀ ਚਰਚਾ ਹੋ ਰਹੀ ਹੈ ਪਰ ਪੁਲੀਸ ਕੁਝ ਵੀ ਦੱਸ ਕੇ ਰਾਜੀ ਨਹੀਂ| ਪੁਲੀਸ ਇਹ ਤਾਂ ਮੰਨਦੀ ਹੈ ਕਿ ਇਹ ਕਤਲ ਕਾਂਡ ਕਿਸੇ ਜਾਣ ਪਹਿਚਾਣ ਵਾਲੇ ਨੇ ਵੀ ਕੀਤਾ ਹੋ ਸਕਦਾ ਹੈ, ਕਿਉਂਕਿ ਕੇ ਜੇ ਸਿੰਘ ਕੋਠੀ ਨੂੰ ਤਾਲਾ ਲਗਾ ਦੇ ਸੋਂਦੇ ਸਨ  ਅਤੇ ਬਿਨਾ ਜਾਣ ਪਹਿਚਾਣ ਦੇ ਵਿਅਕਤੀ ਨੂੰ ਉਹ ਰਾਤ ਸਮੇਂ ਤਾਲਾ ਨਹੀਂ ਸੀ ਖੋਲਦੇ| ਇਸ  ਸਭ ਕੁਝ ਦੇ ਬਾਵਜੂਦ ਇਸ ਕਤਲ ਕਾਂਡ ਸਬੰਧੀ ਪੁਲੀਸ ਦੇ ਹੱਥ ਬਿਲਕੁਲ ਹੀ ਖਾਲੀ ਹੋਣ ਕਾਰਨ ਤਰਾਂ ਤਰਾਂ ਦੀ ਚਰਚਾ ਲੋਕਾਂ ਵਿਚ ਹੋ ਰਹੀ ਹੈ|
ਪੁਲੀਸ ਨੇ ਕੇ ਜੇ ਸਿੰਘ ਦੇ ਘਰ ਦੇ ਆਲੇ ਦੁਆਲੇ ਦੇ ਮਕਾਨਾਂ  ਅਤੇ ਫੇਜ 3  ਬੀ 2 ਦੀ ਮਾਰਕੀਟ ਦੀਆਂ ਦੁਕਾਨਾਂ ਤੋਂ ਸੀ ਸੀ ਟੀ ਵੀ ਫੁਟੇਜ ਚੈਕ ਕੀਤੀ ਹੈ, ਪਰ ਇਸ ਵਿਚੋਂ ਵੀ ਕੋਈ ਵੀ ਅਜਿਹਾ ਕਲੂ ਨਹੀਂ ਮਿਲਿਆ, ਜਿਸ ਨਾਲ ਕਾਤਲਾਂ ਤੱਕ ਪਹੁੰਚ ਕੀਤੀ ਜਾ ਸਕੇ|  ਇਸੇ ਦੌਰਾਨ ਇਹ ਵੀ ਅਪੁਸ਼ਟ ਖਬਰਾਂ ਮੁਤਾਬਿਕ ਪੁਲੀਸ ਨੇ ਇਸ ਕਤਲ ਕਾਂਡ ਸਬੰਧੀ ਕੁਝ ਵਿਅਕਤੀਆਂ ਨੁੰ ਕਾਬੂ ਵੀ ਕੀਤਾ ਹੈ ਪਰ ਪੁਲੀਸ ਨੇ ਇਸ ਗਲ ਦੀ ਪੁਸ਼ਟੀ ਨਹੀਂ ਕਰ ਰਹੀ, ਜਿਸ ਕਰਕੇ ਅਫਵਾਹਾਂ ਦਾ ਦੌਰ ਜਾਰੀ ਹੈ|

Share Button

Leave a Reply

Your email address will not be published. Required fields are marked *