ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਦੋਸਤੀ

ਦੋਸਤੀ

ਸੱਚੀ ਦੋਸਤੀ ਦਾ ਮਤਲਬ ਹੈ ਇਕ-ਦੂਜੇ ਦਾ ਸਾਥ ਨਿਭਾਉਣਾ। ਦੂਜੇ ਸ਼ਬਦਾਂ ਵਿਚ ਇਕ ਚੰਗਾ ਦੋਸਤ ਤੁਹਾਡੇ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਨਿਭਾਉਂਦਾ ਹੈ ਅਤੇ ਤੁਹਾਡੀ ਦਿਲੋਂ ਫ਼ਿਕਰ ਕਰਦਾ ਹੈ। ਸੱਚੀ ਦੋਸਤੀ ਇਕ ਤਰਫ਼ਾ ਨਹੀਂ, ਸਗੋਂ ਦੋ ਤਰਫ਼ਾ ਹੁੰਦੀ ਹੈ। ਇਸ ਵਿਚ ਬਹੁਤ ਮਿਹਨਤ ਲੱਗਦੀ ਹੈ ਤੇ ਬੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਪਰ ਅਜਿਹੀ ਦੋਸਤੀ ਦਾ ਫਲ ਮਿੱਠਾ ਹੁੰਦਾ ਹੈ। ਸੋ ਖ਼ੁਦ ਨੂੰ ਪੁੱਛੋ: ‘ਕੀ ਮੈਂ ਆਪਣੇ ਦੋਸਤ ਦੀ ਮਦਦ ਕਰਨ, ਉਸ ਨੂੰ ਆਪਣਾ ਸਮਾਂ ਦੇਣ ਅਤੇ ਉਸ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨ ਲਈ ਤਿਆਰ ਹਾਂ? ਯਾਦ ਰੱਖੋ ਕਿ ਚੰਗੇ ਦੋਸਤ ਬਣਾਉਣ ਲਈ ਤੁਹਾਨੂੰ ਪਹਿਲਾਂ ਖ਼ੁਦ ਨੂੰ ਇਕ ਚੰਗੇ ਦੋਸਤ ਬਣਨ ਦੀ ਲੋੜ ਹੈ।

ਜਿਵੇਂ ਇਕ ਖੂਬਸੂਰਤ ਬਾਗ਼ ਦੀ ਤਰ੍ਹਾਂ ਬੜੀ ਮਿਹਨਤ ਨਾਲ ਤਿਆਰ ਹੁੰਦਾ ਹੈ ਉਸੇ ਤਰ੍ਹਾਂ ਚੰਗੀ ਦੋਸਤੀ ਕਰਨ ਲਈ ਬਹੁਤ ਸਮਾਂ ਅਤੇ ਪਿਆਰ ਦਿਖਾਉਣਾ ਪੈਂਦਾ ਹੈ। ਪਹਿਲਾਂ ਖ਼ੁਦ ਚੰਗੇ ਦੋਸਤ ਬਣ ਕੇ ਦਿਖਾਓ। ਦੂਜਿਆਂ ਨੂੰ ਖੁੱਲ੍ਹ ਕੇ ਪਿਆਰ ਕਰੋ ਅਤੇ ਉਨ੍ਹਾਂ ਵਿਚ ਦਿਲਚਸਪੀ ਲਓ। ਅਤੇ ਜਦੋਂ ਦੂਸਰਿਆਂ ਨੂੰ ਤੁਹਾਡੀ ਲੋੜ ਹੋਵੇ, ਤਾਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨੂੰ ਆਪਣਾ ਸਮਾਂ ਦਿਓ।

ਸਾਨੂੰ ਹਮੇਸ਼ਾਂ ਹੀ ਬਿਨਾਂ ਕਿਸੇ ਸੁਆਰਥ ਅਤੇ ਖੁੱਲ੍ਹ-ਦਿਲੀ ਨਾਲ ਦੂਜਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ। ਦਰਿਆ-ਦਿਲੀ ਦਿਖਾਉਣ ਨਾਲ ਦੋਸਤੀ ਦਾ ਬੰਧਨ ਹੋਰ ਗੂੜ੍ਹਾ ਹੁੰਦਾ ਹੈ। ਜੇ ਅਸੀਂ ਬਿਨਾਂ ਕਿਸੇ ਸ਼ਰਤ ਦੇ ਆਪਣੇ ਦੋਸਤਾਂ ਦੀ ਮਦਦ ਕਰਨ ਲਈ ਹਰਦਮ ਤਿਆਰ ਰਹਿੰਦੇ ਹਾਂ, ਤਾਂ ਉਹ ਸਾਡੇ ਵੱਲ ਖਿੱਚੇ ਚਲੇ ਆਉਣਗੇ।

ਜੇ ਅਸੀਂ ਆਪਣੇ ਦੋਸਤ ਨਾਲ ਗੱਲਬਾਤ ਨਹੀਂ ਕਰਦੇ ਅਤੇ ਧਿਆਨ ਨਾਲ ਇਕ-ਦੂਸਰੇ ਦੀ ਗੱਲ ਨਹੀਂ ਸੁਣਦੇ, ਤਾਂ ਦੋਸਤੀ ਗੂੜ੍ਹੀ ਨਹੀਂ ਹੋ ਸਕਦੀ। ਜਿਨ੍ਹਾਂ ਗੱਲਾਂ ਵਿਚ ਤੁਹਾਨੂੰ ਦੋਹਾਂ ਨੂੰ ਦਿਲਚਸਪੀ ਹੈ, ਉਨ੍ਹਾਂ ਬਾਰੇ ਗੱਲ ਕਰੋ। ਆਪਣੇ ਦੋਸਤ ਦੀਆਂ ਗੱਲਾਂ ਧਿਆਨ ਨਾਲ ਸੁਣੋ ਅਤੇ ਉਸ ਦੇ ਵਿਚਾਰਾਂ ਦੀ ਕਦਰ ਕਰੋ। ਜੇ ਹੋ ਸਕੇ, ਤਾਂ ਉਨ੍ਹਾਂ ਦੀ ਤਾਰੀਫ਼ ਕਰੋ ਅਤੇ ਹਿੰਮਤ ਵਧਾਓ। ਹੋ ਸਕਦਾ ਹੈ ਕਿ ਕਦੇ-ਕਦੇ ਸਾਨੂੰ ਆਪਣੇ ਦੋਸਤ ਨੂੰ ਸਲਾਹ ਜਾਂ ਅਨੁਸ਼ਾਸਨ ਦੇਣ ਦੀ ਲੋੜ ਪਵੇ ਅਤੇ ਇੱਦਾਂ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ। ਪਰ ਇਕ ਵਫ਼ਾਦਾਰ ਦੋਸਤ ਬੇਝਿਜਕੇ ਸਾਨੂੰ ਸਾਡੀਆਂ ਗ਼ਲਤੀਆਂ ਦੱਸੇਗਾ ਅਤੇ ਸਮਝਦਾਰੀ ਨਾਲ ਸਾਨੂੰ ਸਿੱਧੇ ਰਾਹ ਪਾਵੇਗਾ।

ਯੂਨੇਸ ਕਹਿਣਾ ਹੈ ਕਿ “ਮੈਨੂੰ ਉਹ ਦੋਸਤ ਬਹੁਤ ਪਿਆਰੇ ਲੱਗਦੇ ਹਨ ਜਿਹੜੇ ਮੇਰੇ ਨਾਲ ਬੈਠ ਕੇ ਮੇਰੀਆਂ ਗੱਲਾਂ ਸੁਣਦੇ ਹਾਂ, ਖ਼ਾਸਕਰ ਉਦੋਂ ਜਦੋਂ ਮੈਂ ਪਰੇਸ਼ਾਨ ਹੁੰਦਾ ਹਾਂ।”

ਚੰਗੇ ਦੋਸਤਾਂ ਨੂੰ ਹਮੇਸ਼ਾ ਵਧੀਆ ਲੱਗਦਾ ਹੈ ਜਦੋਂ ਅਸੀਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਗੱਲ ਸੁਣਦੇ ਹਾਂ। ਜੇ ਆਪਾਂ ਹੀ ਬੋਲੀ ਜਾਈਏ, ਤਾਂ ਇੱਦਾਂ ਲੱਗੇਗਾ ਕਿ ਸਾਡੇ ਲਈ ਆਪਣੇ ਦੋਸਤ ਦੀਆਂ ਗੱਲਾਂ ਕੋਈ ਮਾਅਨੇ ਨਹੀਂ ਰੱਖਦਾ। ਸੋ ਜਦੋਂ ਸਾਡਾ ਕੋਈ ਦੋਸਤ ਸਾਡੇ ਨਾਲ ਕੋਈ ਦਿਲ ਦੀ ਗੱਲ ਸਾਂਝੀ ਕਰਨੀ ਚਾਹੁੰਦਾ ਹੈ, ਤਾਂ ਕੰਨ ਲਾ ਕੇ ਸੁਣੋ। ਅਤੇ ਜੇ ਉਹ ਤੁਹਾਨੂੰ ਕੋਈ ਸਿੱਧੀ ਗੱਲ ਕਹਿ ਦੇਵੇ, ਤਾਂ ਬੁਰਾ ਨਾ ਮਨਾਓ।

ਥੈਨੀਏਲ ਦਾ ਕਹਿਣਾ ਹੈ ਕਿ “ਇਹ ਗੱਲ ਸੱਚ ਹੈ ਕਿ ਸਾਡੇ ਦੋਸਤ ਗ਼ਲਤੀਆਂ ਕਰਨਗੇ। ਜਦ ਗਿਲੇ-ਸ਼ਿਕਵੇ ਪੈਦਾ ਹੁੰਦੇ ਹਨ, ਤਾਂ ਸਾਨੂੰ ਉਨ੍ਹਾਂ ਨਾਲ ਝੱਟ ਸੁਲ੍ਹਾ ਕਰ ਲੈਣੀ ਚਾਹੀਦੀ ਹੈ ਅਤੇ ਦੁਬਾਰਾ ਉਹ ਗੱਲ ਛੇੜਨੀ ਨਹੀਂ ਚਾਹੀਦੀ।”

ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਨੂੰ ਸੋਚ-ਸਮਝ ਕੇ ਦੋਸਤ ਬਣਾਉਣੇ ਚਾਹੀਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸਿਰਫ਼ ਆਪਣੀ ਉਮਰ ਦੇ ਲੋਕਾਂ ਨਾਲ ਜਾਂ ਆਪਣੀ ਹੈਸੀਅਤ ਦੇ ਲੋਕਾਂ ਨਾਲ ਦੋਸਤੀ ਕਰੀਏ। ਸਾਨੂੰ ਹਰ ਉਮਰ, ਵੱਖੋ-ਵੱਖਰੇ ਸਭਿਆਚਾਰਾਂ ਅਤੇ ਦੇਸ਼ਾਂ ਦੇ ਲੋਕਾਂ ਨਾਲ ਮਿਲਣਾ-ਗਿਲ਼ਣਾ ਚਾਹੀਦਾ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਸਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਵੇਗੀ।

ਅੱਜ ਕੱਲ੍ਹ ਅਸੀਂ ਤਕਨਾਲੋਜੀ ਦੀ ਤੇਜ਼ ਰਫ਼ਤਾਰ ਨਾਲ ਅਸੀਂ ਕਿਸੇ ਵੀ ਸੋਸ਼ਲ ਨੈੱਟਵਰਕਿੰਗ ਸਾਈਟ ’ਤੇ ਹਜ਼ਾਰਾਂ ਹੀ “ਦੋਸਤ” ਬਣਾ ਸਕਦੇ ਹਾਂ। ਜਿਵੇਂ ਕਿ ਅਸੀਂ ਆਪਣੇ ਕੰਪਿਊਟਰ ’ਤੇ ਲੋਕਾਂ ਦੇ ਨਾਂ ਆਪਣੀ ਕਾਨਟੈਕਟ ਲਿਸਟ ਵਿਚ ਸ਼ਾਮਲ ਕਰ ਸਕਦੇ ਹਾਂ ਅਤੇ ਜਦੋਂ ਅਸੀਂ ਇਨ੍ਹਾਂ ਵਿੱਚੋਂ ਕਿਸੇ ਨਾਲ ਵੀ ਆਪਣੀ “ਦੋਸਤੀ” ਤੋੜਨੀ ਚਾਹੁੰਦੇ ਹਾਂ, ਤਾਂ ਅਸੀਂ ਲਿਸਟ ਵਿੱਚੋਂ ਬਸ ਉਨ੍ਹਾਂ ਦਾ ਨਾਂ ਕੱਟ ਸਕਦੇ ਹਾਂ। ਬ੍ਰਿਟੇਨ ਵਿਚ ਵਾਪਰੀ ਉਸ ਦਰਦਨਾਕ ਘਟਨਾ ਤੋਂ ਇਕ ਸੱਚਾਈ ਸਾਮ੍ਹਣੇ ਆਉਂਦੀ ਹੈ ਕਿ ਸੱਚੇ ਦੋਸਤ ਮਿਲਣੇ ਬਹੁਤ ਮੁਸ਼ਕਲ ਹਨ। ਹਾਲ ਹੀ ਵਿਚ ਕੀਤੇ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਅਸੀਂ ਅੱਜ ਜ਼ਿਆਦਾ ਲੋਕਾਂ ਨਾਲ ਆਨ-ਲਾਈਨ ਦੋਸਤੀ ਕਰਦੇ ਹਾਂ, ਫਿਰ ਵੀ ਸੱਚੇ ਦੋਸਤਾਂ ਦੀ ਕਮੀ ਹੈ।

ਤੁਸੀਂ ਸ਼ਾਇਦ ਕਾਫ਼ੀ ਲੋਕਾਂ ਨਾਲ ਸਹਿਮਤ ਹੋਵੋਗੇ ਕਿ ਚੰਗੇ ਦੋਸਤ ਬਣਾਉਣੇ ਜ਼ਰੂਰੀ ਹਨ। ਸ਼ਾਇਦ ਤੁਹਾਨੂੰ ਇਹ ਵੀ ਲੱਗੇ ਕਿ ਕੰਪਿਊਟਰ ਜਾਂ ਮੋਬਾਇਲ ਫ਼ੋਨ ’ਤੇ ਬਟਨ ਪ੍ਰੈੱਸ ਕਰਨ ਨਾਲ ਦੋਸਤ ਨਹੀਂ ਬਣ ਜਾਂਦੇ। ਤੁਸੀਂ ਇਕ ਦੋਸਤ ਵਿਚ ਕਿਹੜੀਆਂ ਖੂਬੀਆਂ ਦੇਖਦੇ ਹੋ? ਤੁਸੀਂ ਖ਼ੁਦ ਇਕ ਚੰਗੇ ਦੋਸਤ ਕਿਵੇਂ ਬਣ ਸਕਦੇ ਹੋ? ਪੱਕੀ ਦੋਸਤੀ ਕਰਨ ਲਈ ਕੀ ਕਰਨ ਦੀ ਲੋੜ ਹੈ?

ਸਾਨੂੰ ਹਰ ਤਰ੍ਹਾਂ ਦੇ ਲੋਕਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ । ਜੇ ਤੁਸੀਂ ਬਿਨਾਂ ਫ਼ਰਕ ਕੀਤੇ ਸਭ ਨੂੰ ਆਪਣੇ ਦੋਸਤ ਬਣਾਓ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ ਅਤੇ ਤੁਸੀਂ ਦੂਜਿਆਂ ਦੀਆਂ ਨਜ਼ਰਾਂ ਵਿਚ ਹਰਮਨ ਪਿਆਰੇ ਬਣ ਜਾਵੋਗੇ।

ਜਤਿੰਦਰ ਸਿੰਘ ਧਾਲੀਵਾਲ
ਪਿੰ. ਬੂਰ ਵਾਲਾ, ਜਿਲ੍ਹਾ:-ਫਾਜਿਲਕਾ
9465319749

Leave a Reply

Your email address will not be published. Required fields are marked *

%d bloggers like this: