Sat. Jul 20th, 2019

‘ਦੋਸਤਾਨਾ 2’ ਦੀ ਹੀਰੋਇਨ ਹੋਵੇਗੀ ਜਾਨ੍ਹਵੀ

‘ਦੋਸਤਾਨਾ 2’ ਦੀ ਹੀਰੋਇਨ ਹੋਵੇਗੀ ਜਾਨ੍ਹਵੀ

ਇਸ ਸਾਲ ਦੇ ਆਖ਼ਰ ਤਕ ਜਾਨ ਇਬਰਾਹੀਮ ਅਤੇ ਰਾਜਕੁਮਾਰ ਰਾਓ ਅਭਿਨੀਤ ਫਿਲਮ ‘ਦੋਸਤਾਨਾ 2’ ਸ਼ੁਰੂ ਹੋ ਜਾਵੇਗੀ। ਇਸ ਫਿਲਮ ਦੇ ਪਹਿਲੇ ਹਿੱਸੇ ਵਿਚ ਜਾਨ ਇਬਰਾਹੀਮ, ਪ੍ਰਿਅੰਕਾ ਚੋਪੜਾ ਅਤੇ ਅਭਿਸ਼ੇਕ ਬੱਚਨ ਸਨ, ਜਦਕਿ ਦੂਜੇ ਹਿੱਸੇ ਵਿਚ ਰਾਜਕੁਮਾਰ ਰਾਓ ਅਤੇ ਜਾਨ੍ਹਵੀ ਕਪੂਰ ਨੂੰ ਲਿਆ ਗਿਆ ਹੈ।
ਫਿਲਮ ਅਗਲੇ ਸਾਲ ਤਕ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ਜਾਨ ਇਬਰਾਹੀਮ ਦੀ ਪਿਛਲੀ ਫਿਲਮ ‘ਰੋਮੀਓ ਅਕਬਰ ਵਾਲਟਰ’ ਬਹੁਤ ਖ਼ਾਸ ਨਹੀਂ ਰਹੀ ਸੀ।
ਇਸ ਤੋਂ ਇਲਾਵਾ ਰਾਜਕੁਮਾਰ ਰਾਓ ਦੀ ‘ਇਸਤਰੀ’ ਸੁਪਰਹਿੱਟ ਹੋਈ ਸੀ। ਨਾਲ ਹੀ ਉਹ ‘ਮੇਡ ਇਨ ਚਾਈਨਾ’ ਵਿਚ ਵੀ ਨਜ਼ਰ ਆਉਣਗੇ। ਗੱਲ ਕਰੀਏ ਜਾਨ੍ਹਵੀ ਦੀ ਤਾਂ ਉਹ ਆਪਣੀ ਭੂਤੀਆ ਡਰਾਮਾ ਫਿਲਮ ‘ਰੂਹੀ ਆਫਜਾ’ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੀ ਹੈ ਅਤੇ ਨਾਲ ਹੀ ਗੁੰਜਨ ਸਕਸੈਨਾ ਦੀ ਬਾਇਓਪਿਕ ‘ਚ ਵੀ ਨਜ਼ਰ ਆਵੇਗੀ। ਕੁਲ ਮਿਲਾ ਕੇ ਉਮੀਦ ਕੀਤੀ ਜਾ ਰਹੀ ਹੈ ਕਿ ‘ਦੋਸਤਾਨਾ 2’ ਵੀ ਪਹਿਲੇ ਵਾਲੇ ਹਿੱਸੇ ਦੀ ਤਰ੍ਹਾਂ ਮਜ਼ੇਦਾਰ ਹੋਣ ਵਾਲੀ ਹੈ।

Leave a Reply

Your email address will not be published. Required fields are marked *

%d bloggers like this: