Thu. Jun 20th, 2019

ਦੋਸ਼ੀ ਦੀ ਜ਼ਮੀਨ ਕੁਰਕ ਕਰਕੇ ਬਲਾਤਕਾਰ ਪੀੜਤਾ ਨੂੰ 90 ਲੱਖ ਮੁਆਵਜ਼ਾ

ਦੋਸ਼ੀ ਦੀ ਜ਼ਮੀਨ ਕੁਰਕ ਕਰਕੇ ਬਲਾਤਕਾਰ ਪੀੜਤਾ ਨੂੰ 90 ਲੱਖ ਮੁਆਵਜ਼ਾ

ਬਹੁਚਰਚਿਤ ਫ਼ਰੀਦਕੋਟ ਅਗਵਾ ਕਾਂਡ ਅਤੇ ਨਾਬਾਲਗ ਨਾਲ ਬਲਾਤਕਾਰ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਦੀ ਸਾਢੇ  ਚਾਰ ਏਕੜ ਜ਼ਮੀਨ ਨਿਲਾਮ ਕਰ ਦਿੱਤੀ ਗਈ ਹੈ। ਪੀੜਤਾ ਨੂੰ ਮੁਆਵਜ਼ੇ ਦੀ ਰਕਮ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ 91 ਲੱਖ ਰੁਪਏ ਫ਼ੀ ਏਕੜ ਵਿੱਚ ਨਿਸ਼ਾਨ ਸਿੰਘ ਦੀ ਜ਼ਮੀਨ ਦੀ ਨਿਲਾਮੀ ਕੀਤੀ। ਇਹ ਜ਼ਮੀਨ ਫਰੀਦਕੋਟ ਦੀ ਰੈੱਡ ਕਰਾਸ ਸੁਸਾਇਟੀ ਵੱਲੋਂ ਖਰੀਦੀ ਗਈ ਹੈ। ਡਿਪਟੀ ਕਮਿਸ਼ਨਰ ਖ਼ੁਦ ਇਸ ਸੁਸਾਇਟੀ ਦੇ ਚੇਅਰਮੈਨ ਹਨ। ਬੋਲੀਕਾਰ ਨੇ 25 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਗਏ ਹਨ ਤੇ ਬਾਕੀ ਰਕਮ ਅਗਲੇ ਤਿੰਨ ਦਿਨਾਂ ਅੰਦਰ ਜਮ੍ਹਾ ਕਰਵਾਈ ਜਾਏਗੀ।

ਦੱਸਿਆ ਜਾਂਦਾ ਹੈ ਕਿ ਨਿਸ਼ਾਨ ਸਿੰਘ ਦੇ ਡਰ ਕਾਰਨ ਕਿਸੇ ਵੀ ਨੇ ਹੀ ਉਸ ਦੀ ਜ਼ਮੀਨ ਖਰੀਦਣ ਦੀ ਹਿੰਮਤ ਨਹੀਂ ਕੀਤੀ। ਹਾਲਾਂਕਿ ਮਾਲ ਵਿਭਾਗ ਨੇ ਇਸ ਸਬੰਧੀ ਜਨਤਕ ਨੋਟਿਸ ਵੀ ਜਾਰੀ ਕੀਤਾ ਸੀ। ਇਸ ਪਿੱਛੋਂ ਰੈੱਡ ਕਰਾਸ ਸੁਸਾਇਟੀ ਨੇ ਇਹ ਜ਼ਮੀਨ ਖਰੀਦੀ ਹੈ। ਸੁਸਾਇਟੀ ਵੱਲੋਂ ਅੰਗਹੀਣਾਂ ਲਈ ਤਿੰਨ ਸਕੂਲ ਚਲਾਏ ਜਾ ਰਹੇ ਹਨ ਤੇ ਫ਼ਰੀਦਕੋਟ-ਤਲਵੰਡੀ ਬਾਈਪਾਸ ਰੋਡ ’ਤੇ ਨਿਸ਼ਾਨ ਸਿੰਘ ਦੀ ਜ਼ਮੀਨ ਸਕੂਲਾਂ ਦੇ ਨਾਲ ਹੀ ਲੱਗਦੀ ਹੈ। ਸੁਸਾਇਟੀ ਵੱਲੋਂ ਬਿਰਧ ਆਸ਼ਰਮ ਵੀ ਚਲਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: