Sat. Apr 4th, 2020

ਦੋਧੀ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ

ਦੋਧੀ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ

ਜਿਸ ਤਰ੍ਹਾਂ ਅਸੀਂ ਦੇਖ ਰਹੇ ਹਨ ਕਿ 21 ਦਿਨ ਦਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਉਂਕਿ ਕਰੋਨਾ ਵਾਇਰਸ ਬੀਮਾਰੀ ਨਾਲ ਪੂਰੇ ਵਿਸ਼ਵ ਚ ਹਾਹਾਕਾਰ ਮਚੀ ਹੋਈ ਹੈ ।ਹਾਲਾਂਕਿ ਭਾਰਤ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਲੋਕਾਂ ਦੀ ਨਿੱਜੀ ਜ਼ਰੂਰਤਾਂ ਦਾ ਸਾਮਾਨ ਉਨ੍ਹਾਂ ਤੱਕ ਮੁਹੱਈਆ ਕਰਵਾਇਆ ਜਾਵੇ। ਸਰਕਾਰਾਂ ਬਹੁਤ ਵਧੀਆ ਉਪਰਾਲੇ ਕਰ ਰਹੀਆਂ ਹਨ। ਹਾਲ ਹੀ ਵਿੱਚ ਪ੍ਰਸ਼ਾਸਨ ਨੇ ਕੁਝ ਦੁਕਾਨਾਂ ਦੀਆਂ ਲਿਸਟਾਂ, ਉਨ੍ਹਾਂ ਦੇ ਮੋਬਾਇਲ ਨੰਬਰ ਉਨ੍ਹਾਂ ਦਾ ਪਤਾ ਭੇਜਿਆ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ। ਜੋ ਵੀ ਚਾਹੇ ਉਸ ਸਮੇਂ ਦੇ ਮੁਤਾਬਕ ਉਸ ਦੁਕਾਨ ਤੋਂ ਰਾਸ਼ਨ ਲੈ ਸਕਦਾ ਹੈ ।ਦੁਕਾਨਦਾਰਾਂ ਦੀ ਅਹਿਮ ਜਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਸਾਫ਼ ਸੁਥਰਾ ਰਾਸ਼ਨ ਮੁਹੱਈਆ ਕਰਵਾਇਆ ਜਾਵੇ ਤੇ ਪ੍ਰਸ਼ਾਸਨ ਨੇ ਰਾਸ਼ਨ ਦੀਆਂ ਲਿਸਟਾਂ ਵੀ ਭੇਜੀਆਂ ਹਨ ।ਦੁਕਾਨਦਾਰ ਉਹੀ ਰੇਟ ਦੇ ਮੁਤਾਬਕ ਹੀ ਸਮਾਨ ਵੇਚਣ।

ਅਸੀਂ ਦੇਖਦੇ ਹਨ ਕਿ ਫੈਕਟਰੀਆਂ ਬੰਦ ਹੋ ਚੁੱਕੀਆਂ ਹਨ ।ਦਿਹਾੜੀਦਾਰ, ਕਾਮੇ ਵਿਚਾਰੇ ਆਪਣੇ ਘਰ ਬੈਠੇ ਹਨ ।ਜੇ ਦੁਕਾਨਦਾਰ ਉਨ੍ਹਾਂ ਦੀ ਹੀ ਲੁੱਟ ਕਰਨ ਲੱਗ ਗਏ ਤਾਂ ਉਹ ਵਿਚਾਰੇ ਕਿੱਥੋਂ ਰਾਸ਼ਨ ਲੈਣਗੇ ।ਅਸੀਂ ਦੇਖਦੇ ਹਨ ਕਿ ਆਏ ਸਾਲ ਤਿਉਹਾਰਾਂ ਦੇ ਸੀਜ਼ਨਾਂ ਵਿੱਚ ਦੋਧੀਆਂ ਦੇ ਦੁੱਧ ਦੇ ਸੈਂਪਲ ਭਰੇ ਜਾਂਦੇ ਹਨ।ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਮਿਲਾਵਟ ਹੁੰਦੀ ਹੈ ।ਇਕ ਤਾਂ ਵੈਸੇ ਹੀ ਲੋਕ ਇਸ ਬਿਮਾਰੀ ਕਰਕੇ ਬਹੁਤ ਦੁਖੀ ਹਨ, ਕਿ ਕੋਈ ਵੀ ਬੰਦਾ ਇਸ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ। ਦੂਜਾ ਦੋਧੀ ਜੋ ਵੀ ਦੁੱਧ ਲੋਕਾਂ ਤੱਕ ਪਹੁੰਚਾਣ, ਉਹ ਸਾਫ ਸੁਥਰਾ ਹੋਵੇ । ਉਹ ਬਿਲਕੁਲ ਸ਼ੁੱਧ ਦੁੱਧ ਜੋ ਮਿਲਾਵਟ ਰਹਿਤ ਹੋਵੇ ਉਹ ਲੋਕਾਂ ਤੱਕ ਪਹੁੰਚਾਉਣ। ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਕਰਨ।

ਅਸੀਂ ਆਮ ਅਖਬਾਰਾਂ ਵਿੱਚ ਪੜ੍ਹਦੇ ਹਨ ਕਿ ਕੈਮੀਕਲ ਪਾਊਡਰ ਪਾ ਕੇ ਉਹ ਦੁੱਧ ਵੇਚਦੇ ਹਨ ।ਜੋ ਡੇਅਰੀਆਂ ਤੇ ਦੁੱਧ ,ਖੋਆ, ਪਨੀਰ ਵੇਚੇ, ਉਹ ਸਾਫ਼ ਸੁਥਰੀ ਵੇਚੇ।ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਲੋਕ ਦਿਹਾੜੀਦਾਰ ਕਾਮੇ, ਮਜ਼ਦੂਰ ਵਿਚਾਰੇ ਆਪਣੇ ਘਰ ਬੈਠੇ ਹਨ। ਪਤਾ ਨਹੀਂ ਲੋਕ ਕਿਸ ਤਰ੍ਹਾਂ ਆਪਣਾ ਸਮਾਂ ਕੱਢਣਗੇ ।ਵੈਸੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਵੇਗੀ ।ਫਿਰ ਵੀ ਜਿੰਨਾ ਹੋ ਸਕਦਾ ਹੈ ਜੇ ਤੁਹਾਡੇ ਆਂਡ ਗੁਆਂਢ ਕੋਈ ਬੰਦੇ ਨੂੰ ਰਾਸ਼ਨ ਚਾਹੀਦਾ ਹੈ ਤਾਂ ਉਸ ਦੀ ਮਦਦ ਕੀਤੀ ਜਾਵੇ ।

ਸੰਜੀਵ ਸਿੰਘ ਸੈਣੀ
ਮੁਹਾਲੀ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: