ਦੇਹਰਾਦੂਨ ‘ਚ ਗੜਿਆਂ ਨਾਲ ਆਫ਼ਤ, ਕੁਮਾਉਂ ‘ਚ ਬੱਦਲ ਫਟਿਆ

ss1

ਦੇਹਰਾਦੂਨ ‘ਚ ਗੜਿਆਂ ਨਾਲ ਆਫ਼ਤ, ਕੁਮਾਉਂ ‘ਚ ਬੱਦਲ ਫਟਿਆ

ਦੇਹਰਾਦੂਨ : ਉੱਤਰਾਖੰਡ ਵਿਚ ਮੌਸਮ ਦੇ ਤੇਵਰ ਭਾਰੀ ਪੈ ਰਹੇ ਹਨ। ਵੀਰਵਾਰ ਨੂੰ ਦੇਹਰਾਦੂਨ ਵਿਚ 30 ਮਿੰਟ ਤਕ ਚੱਲੇ ਤੂਫਾਨ ਅਤੇ ਗੜਿਆਂ ਕਾਰਨ ਬੇਹੱਦ ਨੁਕਸਾਨ ਹੋਇਆ ਹੈ। ਕੁਝ ਥਾਵਾਂ ‘ਤੇ ਤਾਂ 200 ਤੋਂ 250 ਗਰਾਮ ਤਕ ਵਜ਼ਨੀ ਗੜ੍ਹੇ ਡਿੱਗੇ। ਗੜੇ ਡਿੱਗਣ ਕਾਰਨ ਬੰਜਾਰਵਾਲਾ-ਮੋਥਰੋਵਾਲਾ ਖੇਤਰ ਵਿਚ 150 ਤੋਂ ਵੱਧ ਗੱਡੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ, ਜਦਕਿ ਕਈ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ, ਛੱਤ ‘ਤੇ ਰੱਖੀਆਂ ਪਾਣੀਆਂ ਦੀਆਂ ਟੈਂਕੀਆਂ, ਸੋਲਰ ਲਾਈਟ ਦੀਆਂ ਪਲੇਟਾਂ ਨੁਕਸਾਨੀਆਂ ਗਈਆਂ।

ਤੂਫਾਨ ਵਿਚ ਲਗਪਗ 250 ਘਰਾਂ ਦੀਆਂ ਛੱਤਾਂ ਦੀਆਂ ਚਾਦਰਾਂ ਉੱਡ ਗਈਆਂ। ਅੰਬ, ਲੀਚੀ ਆਦਿ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਈ ਸਥਾਨਾਂ ‘ਤੇ ਬਿਜਲੀ ਦੀਆਂ ਤਾਰਾਂ ‘ਤੇ ਦਰੱਖਤ ਡਿੱਗਣ ਕਾਰਨ ਬਿਜਲੀ ਸਪਲਾਈ ਵਿਚ ਰੁਕਾਵਟ ਪਈ।

ਓਧਰ ਅਲਮੋੜਾ ਦੇ ਚੌਖੁਟੀਆ ਦੇ ਟਟਲਗਾਂਵ ਵਿਚ ਬੱਦਲ ਫਟਣ ਕਾਰਨ ਲੋਕ ਸਹਿਮ ਗਏ। ਗਟਰਾਂ ‘ਚ ਪਾਣੀ ਜ਼ਿਆਦਾ ਭਰਨ ਕਾਰਨ ਚਿੱਕੜ ਸੜਕਾਂ ‘ਤੇ ਆ ਗਿਆ। ਸ਼ੁਕਰ ਇਹ ਰਿਹਾ ਕਿ ਹੋਰ ਨੁਕਸਾਨ ਨਹੀਂ ਹੋਇਆ। ਫਿਰ ਵੀ ਲੋਹਾਘਾਟ, ਚੰਪਾਵਤ, ਪਿਥੌਰਾਗੜ੍ਹ, ਨੈਨੀਤਾਲ ਵਿਚ ਤੂਫਾਨ, ਬਾਰਿਸ਼ ਅਤੇ ਗੜਿਆਂ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ।

ਪਹਿਲੀ ਵਾਰ ਡਿੱਗੇ ਇੰਨੇ ਭਾਰੀ ਗੜੇ

ਬਜ਼ੁਰਗ ਲੋਕਾਂ ਦੀ ਮੰਨੀਏ ਤਾਂ ਦੂਨ ਵਿਚ ਪਹਿਲੀ ਵਾਰ ਇੰਨੇ ਵਜ਼ਨੀ ਗੜੇ ਡਿੱਗੇ। ਬੰਜਾਰਾਵਾਲਾ ਵਿਚ 80 ਸਾਲਾ ਰਾਮਸਿੰਘ ਨੇ ਦੱਸਿਆ ਕਿ 2002-03 ਵਿਚ ਵੀ ਜ਼ਬਰਦਸਤ ਗੜੇ ਪਏ ਸਨ, ਪ੍ਰੰਤ ਉਦੋਂ ਵੀ ਇੰਨੇ ਵੱਡੇ ਗੜੇ ਨਹੀਂ ਸਨ ਡਿੱਗੇ।

ਕਦੋਂ ਬਣਦੇ ਹਨ ਅਜਿਹੇ ਹਾਲਾਤ

ਰਾਜ ਮੌਸਮ ਕੇਂਦਰ ਦੇ ਨਿਰਦੇਸ਼ਕ ਵਿਕਰਮ ਸਿੰਘ ਦੱਸਦੇ ਹਨ ਕਿ ਮੌਨਸੂਨ ਤੋਂ ਪਹਿਲਾਂ ਪ੍ਰੀ-ਮੌਨਸੂਨ ਸੀਜ਼ਨ ਵਿਚ ਚੰਗੀ ਨਮੀ ਮਿਲਣ ਲੱਗਦੀ ਹੈ। ਮਈ ਆਖ਼ਰ ਵਿਚ ਨਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਜੂਨ ਵਿਚ ਵਧਦੀ ਹੈ। ਵੱਧ ਨਮੀ ਹੋਣ ‘ਤੇ ਜਦੋਂ ਇਹ ਤੇਜ਼ੀ ਨਾਲ ਉੱਪਰ ਵਧਦੀ ਹੈ ਤਾਂ ਤੇਜ਼ ਹਵਾ ਨਾਲ ਬਾਰਿਸ਼ ਹੁੰਦੀ ਹੈ। ਵੱਧ ਨਮੀ ਕਾਰਨ ਗੜ੍ਹੇ ਵੀ ਵੱਡੇ ਡਿੱਗਦੇ ਹਨ, ਜਦਕਿ ਗਰਮੀ ਵੱਧ ਹੋਣ ਕਾਰਨ ਗੜਿਆਂ ਦਾ ਆਕਾਰ ਛੋਟਾ ਹੁੰਦਾ ਹੈ।

Share Button

Leave a Reply

Your email address will not be published. Required fields are marked *