ਦੇਸ਼ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਲਈ ਚੋਣ ਕਮਿਸ਼ਨ ਨੇ ਮਨਿਸਟਰੀ ਨੂੰ ਲਿਖਿਆ, ਕਾਨੂੰਨੀ ਸੋਧ ਮੰਗੀ

ss1

ਦੇਸ਼ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਲਈ ਚੋਣ ਕਮਿਸ਼ਨ ਨੇ ਮਨਿਸਟਰੀ ਨੂੰ ਲਿਖਿਆ, ਕਾਨੂੰਨੀ ਸੋਧ ਮੰਗੀ

ਅੱਜ ਜਲੰਧਰ ਦੇ ਇੱਕ ਕਾਲਜ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਪੁੱਜੇ ਦੇਸ਼ ਦੇ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਦੇਸ਼ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇਕੱਠਿਆਂ ਹੋਣੀਆਂ ਚਾਹੀਦੀਆਂ ਹਨ ਇਸ ਲਈ ਸਾਡੇ ਵਲੋਂ ਮਨਿਸਟਰੀ ਨੂੰ ਲਿਖਿਆਂ ਗਿਆ ਹੈ ਕਿ ਪ੍ਰਕਿਰਿਆ ਵਿੱਚ ਕਾਨੂੰਨੀ ਸੋਧ ਦੀ ਜਰੂਰਤ ਹੈ।ਉਹਨਾਂ ਕਿਹਾ ਕਿ ਪਹਿਲਾ ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਹੁੰਦੀਆਂ ਸਨ ਹੁਣ ਵੀ ਇਕੱਠਿਆਂ ਹੀ ਚੋਣਾ ਹੋਣੀਆਂ ਚਾਹੀਦੀਆਂ ਹਨ ਇਹ ਮੇਰੀ ਨਿੱਜੀ ਰਾਏ ਹੈ।ਉਹਨਾਂ ਕਿਹਾ ਕਿ ਕਮਿਸ਼ਨ ਵਲੋਂ ਪਹਿਲਾ ਵੀ ਮਿਨਿਸਟਰੀ ਨੂੰ ਲਿਖਿਆ ਗਿਆ ਸੀ ਤੇ ਹੁਣ ਵੀ ਲਿਖਿਆ ਗਿਆ ਹੈ ਕਿ ਇਸ ਪ੍ਰਕਿਰਿਆ ਨੂੰ ਕਾਨੂੰਨੀ ਸੋਧ ਦੇ ਕੇ ਨੇਪਰੇ ਚੜਾਇਆ ਜਾਵੇ|ਇਸ ਮੌਕੇ ਦੇਸ਼ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਦੀ ਉਹ ਕਾਫ਼ੀ ਸਾਲਾਂ ਦੇ ਬਾਅਦ ਇਸ ਕਾਲਜ ਵਿੱਚ ਆਏ ਹਨ ਅਤੇ ਉਹਨਾਂ ਇਸੇ ਕਾਲਜ ਵਿੱਚ ਪੜ੍ਹਾਈ ਕੀਤੀ ਉਨ੍ਹਾਂਨੇ ਨੇ ਆਪਣੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਦੇਸ਼ ਵਿੱਚ ਹੁਣ ਨੌਦਵਾਨਾਂ ਲਈ ਸਰਕਾਰੀ ਨੌਕਰੀਆਂ ਬਹੁਤ ਘੱਟ ਹਨ ਲੇਕਿਨ ਪ੍ਰਾਇਵੇਟ ਸੈਕਟਰ ਵਿੱਚ ਨੌਕਰੀਆਂ ਦੀ ਭਰਮਾਰ ਹੈ ,  ਇਸਲਈ ਸੁਨੀਲ ਅਰੋੜਾ ਨੇ ਕਾਲਜ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਨੂੰ ਵੀ ਇਸ ਸਬੰਧ ਵਿੱਚ ਨੌਜਵਾਨਾਂ ਨੂੰ ਜਾਗਰਿਤ ਕਰਨ ਦੀ ਸਲਾਹ ਦਿੱਤੀ।

 

Share Button

Leave a Reply

Your email address will not be published. Required fields are marked *