ਦੇਸ਼ ਵਿੱਚ 20 ਜੁਲਾਈ ਤੋਂ 40 ਹਜ਼ਾਰ ਟਰੱਕ ਚਾਲਕ ਕਰਨਗੇ ਚੱਕਾ ਜਾਮ

ss1

ਦੇਸ਼ ਵਿੱਚ 20 ਜੁਲਾਈ ਤੋਂ 40 ਹਜ਼ਾਰ ਟਰੱਕ ਚਾਲਕ ਕਰਨਗੇ ਚੱਕਾ ਜਾਮ

ਆਲ ਇੰਡਿਆ ਮੋਟਰ ਟਰਾਂਸਪੋਟ ਲੰਬੇ ਸਮਾਂ ਤੋਂ ਰੁਕੀਆਂ ਹੋਈਆਂ ਮੰਗਾਂ ਨੂੰ ਲੈ ਕੇ 20 ਜੁਲਾਈ ਤੋਂ ਪੂਰੇ ਦੇਸ਼ ਵਿਚ ਅਨਿਸ਼ਚਿਤਕਾਲ ਲਈ ਟਰਾਂਸਪੋਰਟ ਵਾਹਨਾਂ ਦਾ ਚੱਕਾ ਜਾਮ ਕਰਨ ਜਾ ਰਹੀ ਹੈ । ਇਸ ਚੱਕਾ ਜਾਮ ਵਿਚ ਰਾਜ ਦੇ 5 ਹਜਾਰ ਟਰਾਂਸਪੋਰਟਰ ਸਮਰਥਨ ਦੇ ਰਹੇ ਹਨ ਅਤੇ ਪੂਰੇ ਰਾਜ ਵਿੱਚ 40 ਹਜਾਰ ਦੇ ਕਰੀਬ ਟਰੱਕ ਰੁਕ ਜਾਣਗੇ ।

ਆਲ ਇੰਡਿਆ ਮੋਟਰ ਟਰਾਂਸਪੋਟ ਦੇ ਸਮਰਥਨ ਵਿੱਚ ਦਿ ਟਰਾਂਸਪੋਟ ਵੇਲਫੇਅਰ ਐਸੋਸੀਏਸ਼ਨ ਵੀ ਉਤਰ ਆਈ ਹੈ । ਤੁਹਾਨੂੰ ਦਸ ਦੇਈਏ ਕੇ ਰਾਸ਼ਟਰੀ ਪੱਧਰ ਚੱਕਾ ਜਾਮ ਦੇ ਸਮਰਥਨ ਵਿਚ ਅਮ੍ਰਿਤਸਰ ਇਕਾਈ ਦੇ ਸਮਰਥਨ ਦੇ ਬਾਅਦ ਅੰਮ੍ਰਿਤਸਰ ਦੇ ਪੂਰੇ ਜਿਲ੍ਹੇ ਵਿਚ 300 ਟਰਾਂਸਪੋਟਸ 20 ਜੁਲਾਈ ਨੂੰ ਆਪਣੇ 12 ਹਜਾਰ ਵਾਹਨ ਨਹੀਂ ਚਲਾਉਣਗੀਆਂ।

ਇਸ ਮੌਕੇ ਪ੍ਰਧਾਨ ਅਨੰਤਦੀਪ ਸਿੰਘ ਨੇ ਦੱਸਿਆ ਕਿ ਲੰਬੇ ਸਮਾਂ ਤੋਂ ਟਰਾਂਸਪੋਟਸ ਆਪਣੀ ਮੰਗਾਂ ਲਈ ਸ਼ਾਂਤੀਪੂਰਵਕ ਢੰਗ ਨਾਲ ਸੰਘਰਸ਼ ਕਰ ਰਹੇ। ਪਰ ਹੁਣ ਉਨ੍ਹਾਂ ਦੇ ਕੋਲ ਸਖ਼ਤ ਕਦਮ ਚੁੱਕਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ। ਇਸ ਮੌਕੇ ਉਨ੍ਹਾਂ ਨੇ ਦਸਿਆ ਕਿ ਆਲ ਇੰਡਿਆ ਮੋਟਰ ਟਰਾਂਸਪੋਟ ਦੀ 16 ਮਈ ਨੂੰ ਦਿੱਲੀ ਵਿਚ ਹੋਈ 205ਵੀ ਕਰਿਆਕਰਨੀ ਕਮੇਟੀ ਦੀ ਬੈਠਕ ਵਿੱਚ ਅਨਿਸ਼ਚਿਤਕਾਲੀਨ ਚੱਕਾ ਜਾਮ ਦਾ ਫ਼ੈਸਲਾ ਲਿਆ ਗਿਆ ।ਜਿਸ ਦੇ ਬਾਅਦ ਅਮ੍ਰਿਤਸਰ ਕਮੇਟੀ ਨੇ ਵੀ ਇਸ ਦਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ । ਇਸ ਮੌਕੇ ਅਨੰਤਦੀਪ ਸਿੰਘ ਨੇ ਦੱਸਿਆ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਵਰਕਰਾਂ ਦਾ ਸੰਘਰਸ਼ ਜਾਰੀ ਰਹੇਗਾ।

Share Button

Leave a Reply

Your email address will not be published. Required fields are marked *