ਦੇਸ਼ ਵਿੱਚ ਮਾਨਸੂਨ ਦੀ ਜ਼ੋਰਦਾਰ ਆਮਦ ਕਈ ਸੂਬਿਆਂ ਵਿੱਚ ਬਾਰਸ਼ ਕਾਰਨ ਹੜ੍ਹਾਂ ਦਾ ਕਹਿਰ

ਦੇਸ਼ ਵਿੱਚ ਮਾਨਸੂਨ ਦੀ ਜ਼ੋਰਦਾਰ ਆਮਦ ਕਈ ਸੂਬਿਆਂ ਵਿੱਚ ਬਾਰਸ਼ ਕਾਰਨ ਹੜ੍ਹਾਂ ਦਾ ਕਹਿਰ

ਮੌਨਸੂਨ ਦੇ ਆਉਣ ਨਾਲ ਗੁਜਰਾਤ, ਰਾਜਸਥਾਨ, ਉੜੀਸਾ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਤੇਜ ਬਾਰਸ਼ਾਂ ਕਾਰਨ ਹੜ੍ਹ ਆ ਗਏ ਹਨ। ਇਸ ਨਾਲ ਅਨੇਕਾਂ ਲੋਕ ਨੀਵੇਂ ਇਲਾਕਿਆਂ ਵਿੱਚ ਪਾਣੀ ਵਿੱਚ ਫਸ ਗਏ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਭਿਆਨਕ ਸਥਿਤੀ ਨੂੰ ਦੇਖਦਿਆਂ ਕੁਦਰਤੀ ਆਫਤਾਂ ਨਾਲ ਨਿਪਟਣ ਸਬੰਧੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਾਰੀਆਂ ਨਾਜੁਕ ਥਾਵਾਂ ਉੱਪਰ ਬਚਾਓ ਟੀਮਾਂ ਭੇਜਣ ਦੀ ਹਦਾਇਤ ਜਾਰੀ ਕੀਤੀ ਹੈ। ਇਸੇ ਦੌਰਾਨ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਵੀ ਹੜ੍ਹਾਂ ਕਾਰਨ ਮਾਰੇ ਗਏ ਲੋਕਾਂ ਦੀ ਮੌਤ ਉੱਪਰ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਹਵਾਈ ਦੌਰਾ ਕਰਦਿਆਂ ਇਸ ਬਿਪਤਾ ਦੇ ਸ਼ਿਕਾਰ ਲੋਕਾਂ ਦੀ ਹਰ ਪੱਧਰ ਤੇ ਮੱਦਦ ਕਰਨ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਰਾਜਸਥਾਨ ਸਮੇਤ ਕਈ ਸੂਬਿਆਂ ਵਿੱਚ ਭਿਆਨਕ ਹੜ੍ਹਾਂ ਨੂੰ ਦੇਖਦਿਆਂ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ। ਕਈ ਹਵਾਈ ਉਡਾਨਾਂ ਦੇ ਰਸਤੇ ਬਦਲੇ ਗਏ ਹਨ। ਬਾਰਸ਼ ਕਾਰਨ ਵੱਖ-ਵੱਖ ਥਾਵਾਂ ਤੇ ਸੌ ਤੋਂ ਵੱਧ ਲੋਕ ਮਾਰੇ ਜਾਣ ਦੀਆਂ ਖਬਰਾਂ ਹਨ। ਇਸ ਤੋਂ ਇਲਾਵਾ ਭਾਰੀ ਮਾਲੀ ਨੁਕਸਾਨ ਵੀ ਹੋਇਆ ਹੈ। ਬਿਹਾਰ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਅਸਾਮ ਵਿੱਚ ਵੀ ਭਾਰੀ ਬਾਰਸ਼ ਹੋਣ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਅਤੇ ਮਾਲ ਅਸਬਾਬ ਖਤਰੇ ਵਿੱਚ ਹੈ।
ਇਸ ਦੌਰਾਨ ਹੜ੍ਹਾਂ ਵੱਲੋਂ ਮਚਾਈ ਤਬਾਹੀ ਦੌਰਾਨ ਗੁਜਰਾਤ ਵਿੱਚ ਇੱਕੋ ਪਰਿਵਾਰ ਦੇ 17 ਵਿਅਕਤੀ ਮਾਰੇ ਜਾਣ ਦੀ ਸੂਚਨਾ ਹੈ। ਸਰਕਾਰੀ ਸੂਚਨਾਵਾਂ ਅਨੁਸਾਰ ਹੁਣ ਤੱਕ ਇੱਥੇ 110 ਵਿਅਕਤੀ ਮਾਰੇ ਜਾ ਚੁੱਕੇ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਇੱਕੋ ਪਰਿਵਾਰ ਦੇ ਮਾਰੇ ਗਏ 17 ਮੈਂਬਰਾਂ ਵਿੱਚੋਂ 12 ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਬਾਕੀਆਂ ਦੀ ਤਲਾਸ਼ ਜਾਰੀ ਹੈ।

Share Button

Leave a Reply

Your email address will not be published. Required fields are marked *

%d bloggers like this: