Thu. Apr 25th, 2019

ਦੇਸ਼ ਭਰ ‘ਚ ਵੱਧ ਰਿਹਾ ਸਵਾਈਨ ਫਲੂ ਦਾ ਖਤਰਾ, 226 ਲੋਕਾਂ ਦੀ ਮੌਤ

ਦੇਸ਼ ਭਰ ‘ਚ ਵੱਧ ਰਿਹਾ ਸਵਾਈਨ ਫਲੂ ਦਾ ਖਤਰਾ, 226 ਲੋਕਾਂ ਦੀ ਮੌਤ

ਦੇਸ਼ ‘ਚ ਸਵਾਈਨ ਫਲੂ- ਐਚ1ਐਨ1- ਦੇ ਵੱਧ ਦੇ ਕਹਿਰ ‘ਚ ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੁਦਨ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਹਾਲਾਤ ਦੀ ਸਮਿਖਿਆ ਕੀਤੀ। ਇਸ ਦੌਰਾਨ ਸਕੱਤਰ ਨੂੰ ਦੱਸਿਆ ਗਿਆ ਕਿ ਸਾਲ 2019 ‘ਚ 3 ਫਰਵਰੀ ਤੱਕ ਦੇਸ਼ ‘ਚ ਸਵਾਈਨ ਫਲੂ ਦੇ ਕੁਲ 6701 ਮਾਮਲੇ ਸਾਹਮਣੇ ਆਏ ਹਨ। ਉਥੇ ਹੀ, ਸਵਾਈਨ ਫਲੂ ਦੇ ਚਲਦੇ ਹੁਣ ਤੱਕ 226 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿਚੋਂ ਵੱਧ ਮੌਤਾਂ ਰਾਜਸਥਾਨ, ਗੁਜਰਾਤ ਅਤੇ ਪੰਜਾਬ ‘ਚ ਹੋਈਆਂ ਹਨ।
ਰਾਜਸਥਾਨ ਲਈ ਸਿਹਤ ਮੰਤਰਾਲਾ ਪਹਿਲਾਂ ਹੀ ਇਕ ਟੀਮ ਰਵਾਨਾ ਕਰ ਚੁੱਕੀ ਹੈ। ਸੁਦਨ ਨੇ ਪੰਜਾਬ ਅਤੇ ਗੁਜਰਾਤ ਲਈ ਵੀ ਟੀਮ ਰਵਾਨਾ ਕਰਨ ਦੇ ਨਿਰਦੇਸ਼ ਦਿਤੇ। ਉਥੇ ਹੀ, ਦਿੱਲੀ ‘ਚ ਸਵਾਈਨ ਫਲੂ ਦੇ ਮਰੀਜਾਂ ਦੀ ਗਿਣਤੀ 1019 ਹੋ ਗਈ ਹੈ। ਵੱਧ ਦੇ ਮਾਮਲਿਆਂ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਗਾਇਡਲਾਇਨ ਜਾਰੀ ਕੀਤੀ ਹੈ। ਖੰਘ ਅਤੇ ਨਿੱਛ ਮਾਰਨ ਦੌਰਾਨ ਨੱਕ-ਮੁੰਹ ‘ਤੇ ਰੁਮਾਲ ਰੱਖਣ ਨੂੰ ਕਿਹਾ ਗਿਆ ਹੈ।
ਦੱਸ ਦਈਏ ਕਿ 48 ਘੰਟੇ ਦੌਰਾਨ ਰਾਜਧਾਨੀ ‘ਚ 124 ਮਾਮਲੇ ਦਰਜ ਕੀਤੇ ਗਏ ਹਨ। ਨਾਲ ਹੀ ਇਸ ਜਨਵਰੀ ਤੋਂ ਹੁਣ ਤੱਕ ਸਿਰਫ ਦਿੱਲੀ ‘ਚ ਹੀ ਸਵਾਈ ਫਲੂ ਪੀਡ਼ੀਤਾਂ ਦੀ ਗਿਣਤੀ 1019 ਹੋ ਗਈ ਹੈ। ਇਸ ‘ਚ 812 ਬਾਲਗ਼ ਅਤੇ 207 ਬੱਚੇ ਸ਼ਾਮਿਲ ਹਨ। ਇਸ ਬਿਮਾਰੀ ਤੋਂ ਹੁਣ ਤੱਕ ਇਸ ਸਾਲ ਸਿਰਫ ਇਕ 56 ਸਾਲ ਦਾ ਸਿਰਫ ਇਕ ਵਿਅਕਤੀ ਦੀ ਹੀ ਸਿਹਤ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ। ਜਨਵਰੀ ਤੋਂ ਲੈ ਕੇ ਹੁਣ ਤੱਕ ਸਫਦਰਜੰਗ ਅਤੇ ਰਾਮਮਨੋਹਰ ਲੋਹਿਆ ‘ਚ ਸੀਨੀਅਰ ਡਾਕਟਰਾਂ ਨੇ 13 ਲੋਕਾਂ ਦੀ ਸਵਾਈਨ ਫਲੂ ਕਾਰਨ ਹੋਈ ਮੌਤ ਦੀ ਜਾਣਕਾਰੀ ਦਿਤੀ ਹੈ।

Share Button

Leave a Reply

Your email address will not be published. Required fields are marked *

%d bloggers like this: