ਦੇਸ਼ ਭਗਤਾਂ ਨੂੰ ਬਣਦਾ ਮਾਨ-ਸਨਮਾਨ ਦੇਣ ਕੇਂਦਰ ਤੇ ਰਾਜ ਸਰਕਾਰਾਂ – ਰੇਸ਼ਮ ਸਿੰਘ ਛੀਨਾ

ss1

ਦੇਸ਼ ਭਗਤਾਂ ਨੂੰ ਬਣਦਾ ਮਾਨ-ਸਨਮਾਨ ਦੇਣ ਕੇਂਦਰ ਤੇ ਰਾਜ ਸਰਕਾਰਾਂ – ਰੇਸ਼ਮ ਸਿੰਘ ਛੀਨਾ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 4 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਆਪਣੇ ਦੇਸ਼ ਭਾਰਤ ਨੂੰ ਆਜਾਦ ਕਰਵਾਉਣ ਦੀ ਖਾਤਰ ਹੱਸ-ਹੱਸ ਕੇ ਫਾਂਸੀਆਂ ‘ਤੇ ਚੜ੍ਹਣ ਵਾਲੇ ਤੇ ਕਾਲੇ ਪਾਣੀਆਂ ਦੀਆਂ ਸ਼ਜਾਵਾਂ ਝੱਲਣ ਵਾਲੇ ਕੌਮੀ ਪ੍ਰਵਾਨਿਆਂ ਦੇ ਵਾਰਸਾਂ ਨੂੰ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵੱਲੋਂ ਬਣਦੇ ਹੱਕ ਨਾ ਦੇਣਾ ਨਿੰਦਾਯੋਗ ਕਾਰਵਾਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਜਾਦੀ ਘੁਲਾਟੀਏ ਸਵ:ਤਾਰਾ ਸਿੰਘ ਛੀਨਾ ਦੇ ਸਪੁੱਤਰ ਰੇਸ਼ਮ ਸਿੰਘ ਛੀਨਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਅੰਗਰੇਜ ਰਾਜ ਤੋਂ ਭਾਰਤ ਨੂੰ ਮੁਕਤੀ ਦਿਵਾਉਣ ਲਈ ਜਿਥੇ ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਸੁਨਾਮ, ਲਾਲਾ ਲਾਜਪਤ ਰਾਏ ਆਦਿ ਸ਼ਹੀਦਾਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ, ਉਥੇ ਮਾਝੇ ਦੇ ਆਜਾਦੀ ਘੁਲਾਟੀਏ ਤਾਰਾ ਸਿੰਘ ਛੀਨਾ, ਫਾਂਸੀ ‘ਤੇ ਚੜੇ ਚੰਨਣ ਸਿੰਘ ਬੂੜਚੰਦ, ਕਾਲੇ ਪਾਣੀਆ ਦੀ ਸਜਾ ਭੁਗਤ ਚੁੱਕੇ ਬਘੇਲ ਸਿੰਘ ਬੂੜਚੰਦ ਵਰਗੇ ਅਨੇਕਾਂ ਦੇਸ ਭਗਤਾਂ ਨੇ ਵੀ ਕੁਰਬਾਨੀਆਂ ਕਰਕੇ ਮਾਝੇ ਦਾ ਨਾਮ ਉੱਚਾ ਕੀਤਾ ਹੈ, ਐਸੇ ਮਹਾਨ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਨਜਰ ਅੰਦਾਜ ਕਰਨਾ ਸਰਕਾਰਾਂ ਦੀ ਬੰਜਰ ਗਲਤੀ ਹੈ। ਰੇਸ਼ਮ ਸਿੰਘ ਛੀਨਾ ਨੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਦਾ ਧਿਆਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਵੱਲ ਦਿਵਾਉਦਿਆਂ ਆਖਿਆ ਕਿ ਜਿਹੜੇ ਕੌਮੀ ਪ੍ਰਵਾਨਿਆਂ ਤੇ ਦੇਸ਼ ਭਗਤਾਂ ਦੀਆਂ ਜਾਇਦਾਦਾਂ ਅੰਗਰੇਜ ਰਾਜ ਨੇ ਜਬਤ ਕੀਤੀਆਂ ਸਨ, ਉਹਨਾਂ ਨੂੰ ਤੁਰੰਤ ਵਾਪਸ ਦੇਣ ਦੇ ਨਾਲ ਪਰਿਵਾਰਾਂ ਨੂੰ ਬਣਦੇ ਹੱਕ ਵੀ ਦਿੱਤੇ ਜਾਣ ਤਾਂ ਜੋ ਸ਼ਹੀਦਾਂ ਦਾ ਮਾਣ-ਸਨਮਾਨ ਬਰਕਰਾਰ ਰਹਿ ਸਕੇ। ਇਸ ਸਮੇਂ ਜਰਨੈਲ ਸਿੰਘ ਬਾਠ, ਅੰਗਰੇਜ ਸਿੰਘ ਆਦਿ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *