ਦੇਸ਼ ਨੂੰ ਨੰਬਰ ਇੱਕ ਬਣਾਉਣਾ ਹੈ ਤਾਂ ਨੰਬਰ 2 ਬੰਦ ਕਰਨਾ ਹੋਵੇਗਾ : ਕੇਂਦਰੀ ਮੰਤਰੀ

ss1

ਦੇਸ਼  ਨੂੰ ਨੰਬਰ ਇੱਕ ਬਣਾਉਣਾ ਹੈ ਤਾਂ ਨੰਬਰ 2 ਬੰਦ ਕਰਨਾ ਹੋਵੇਗਾ : ਕੇਂਦਰੀ ਮੰਤਰੀ

ਰਾਂਚੀ – ਕੇਂਦਰੀ ਰਾਜ ਵਿੱਤ ਮੰਤਰੀ ਜੈਅੰਤ ਸਿਨਹਾ ਨੇ ਅੱਜ ਕਿਹਾ ਕਿ ਜੇ ਦੇਸ਼ ਨੂੰ ਦੁਨੀਆਂ ਦਾ ਨੰਬਰ ਇੱਕ ਦੇਸ਼ ਬਣਾਉਣਾ ਹੈ ਤਾਂ ਸਾਨੂੰ ਦੋ ਨੰਬਰ ਦੇ ਕੰਮ ਕਰਨ ਦੀਆਂ ਆਦਤਾਂ ਛੱਡਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਹੁਣ ਕੱਚਿਆਂ ਤਰੀਕਿਆਂ ਨਾਲ ਕਾਰੋਬਾਰ ਨਹੀਂ ਚੱਲਣਗੇ, ਹਰ ਕਾਰੋਬਾਰ ਪੱਕੇ ਤਰੀਕੇ ਨਾਲ ਅਤੇ ਟੈਕਸ ਅਦਾ ਕਰਕੇ ਹੀ ਕੀਤਾ ਜਾ ਸਕੇਗਾ। ਇਸ ਮੌਕੇ ਕੇਂਦਰੀ ਸੜਕ ਆਵਾਜਾਈ ਰਾਜ ਮੰਤਰੀ ਮਨਸੂਖ ਮਾਂਡਵੀਆਂ ਅਤੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਰਾਜ ਮੰਤਰੀ ਸੁਦਰਸ਼ਨ ਭਗਤ ਅਤੇ ਹੋਰ ਅਨੇਕਾਂ ਉਤਰਾਖੰਡ ਦੇ ਮੰਤਰੀ ਅਤੇ ਅਧਿਕਾਰੀ ਹਾਜਰ ਸਨ। ਸਿਨਹਾ ਨੇ ਕਿਹਾ ਕਿ ਜੀ.ਐੱਸ.ਟੀ. ਦੇਸ਼ ਦੀ ਆਰਥਿਕ ਹਾਲਤ ਬਦਲ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਗਰੀਬਾਂ ਦੀ ਭਲਾਈ ਹੋਵੇਗੀ।  ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਸਮਾਨ ਲਿਜਾਣਾ ਅਤੇ ਲਿਆਉਣਾ ਸੌਖਾ ਹੋਵੇਗਾ। ਹੁਣ ਹਰ ਥਾਂ ਅਤੇ ਹਰ ਨਾਕੇ ਉੱਪਰ ਰੁਕਣ ਅਤੇ ਪੈਸੇ ਦੇਣ ਦੀ ਮਜ਼ਬੂਰੀ ਖਤਮ ਹੋ ਗਈ ਹੈ।  ਪ੍ਰਧਾਨ ਮੰਤਰੀ ਵੱਲੋਂ ਜੀ.ਐੱਸ.ਟੀ. ਨੂੰ ਚੰਗਾ ਅਤੇ ਸਧਾਰਨ ਟੈਕਸ ਕਹੇ ਜਾਣ ਦੀ ਦਿਸ਼ਾ ਵਿੱਚ ਉਨ੍ਹਾਂ ਕਿਹਾ ਕਿ ਇਹ ਗਣਤੰਤਰ ਦਾ ਸੁਵਿਧਾ ਤੰਤਰ ਹੈ।
ਜੀ.ਐੱਸ.ਟੀ. ਦੀ ਪੂਰੀ ਸਮਝ ਆ ਜਾਣ ਤੱਕ ਕਾਰੋਬਾਰੀਆਂ ਨੂੰ ਨਹੀਂ ਦਿੱਤੀ ਜਾਵੇਗੀ ਕੋਈ ਸਜ਼ਾ
ਜੀ.ਐੱਸ.ਟੀ. ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਜੀ.ਐੱਸ.ਟੀ. ਤੋਂ ਅਣਜਾਣ ਲੋਕਾਂ ਨੂੰ ਜਿੰਨਾ ਚਿਰ ਇਸ ਬਾਰੇ ਪੂਰੀ ਸਮਝ ਨਹੀਂ ਆ ਜਾਂਦੀ, ਓਨਾ ਚਿਰ ਕਿਸੇ ਵੀ ਕਾਰੋਬਾਰੀ ਨੂੰ ਟੈਕਸ ਨਾ ਦੇਣ ਜਾਂ ਟੈਕਸ ਚੋਰੀ ਕਰਨ ਦੇ ਦੋਸ਼ ਵਿੱਚ ਕੋਈ ਸਜਾ ਨਹੀਂ ਦਿੱਤੀ ਜਾਵੇਗੀ।
ਅਧਿਕਾਰੀਆਂ ਨੇ ਕਿਹਾ ਕਿ ਜੀ.ਐੱਸ.ਟੀ. ਭਾਰਤ ਵਿੱਚ ਹੁਣ ਤੱਕ ਦਾ ਸਭ ਤੋਂ ਇਮਾਨਦਾਰ ਟੈਕਸ ਪ੍ਰਬੰਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬਿਆਂ ਵਿੱਚ ਇਨਕਮ ਟੈਕਸ ਵਿਭਾਗ ਦੇ ਦਫਤਰ ਹੁਣ ਕਾਰੋਬਾਰੀਆਂ ਲਈ ਸੁਵਿਧਾ ਕੇਂਦਰਾਂ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਇੱਥੇ ਕਾਰੋਬਾਰੀਆਂ ਨੂੰ ਟੈਕਸ ਦੇਣ ਸਬੰਧੀ ਆ ਰਹੀ ਕਿਸੇ ਵੀ ਮੁਸ਼ਕਲ ਦਾ ਹੱਲ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀ.ਐੱਸ.ਟੀ. ਸਬੰਧੀ ਲੋਕਾਂ  ਹਾਲੇ ਕਈ ਭਰਮ ਭੁਲੇਖੇ ਹਨ ਅਤੇ ਕਈ ਸਰਕਾਰੀ ਵਿਭਾਗਾਂ ਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਇਸ ਲਈ ਥੋੜ੍ਹੇ ਸਮੇਂ ਵਿੱਚ ਸਭ ਕੁੱਝ ਠੀਕ ਹੋ ਜਾਵੇਗਾ।

Share Button

Leave a Reply

Your email address will not be published. Required fields are marked *