Sat. May 25th, 2019

ਦੇਸ਼ ਨਿਰਮਾਣ ਅਤੇ ਸਿੱਖਿਆ ਨੀਤੀ

ਦੇਸ਼ ਨਿਰਮਾਣ ਅਤੇ ਸਿੱਖਿਆ ਨੀਤੀ

ਦੇਸ਼ ਦੇ ਨਿਰਮਾਣ ਵਿੱਚ ਸਿੱਖਿਆ ਨੀਤੀ ਇੱਕ ਅਹਿਮ ਰੋਲ ਅਦਾ ਕਰਦੀ ਹੈ, ਜਿਸ ਦੇਸ਼ ਦੀ ਸਿੱਖਿਆ ਨੀਤੀ ਜਾਂ ਸਿੱਖਿਅਕ ਕਮਜੋਰ ਹੁੰਦਾ ਹੈ ਉਸ ਦਾ ਵਰਤਮਾਨ ਅਤੇ ਭਵਿੱਖ ਸੰਕਟਾਂ ਵਾਲਾ ਅਤੇ ਧੁੰਧਲਾ ਹੁੰਦਾ ਹੈ। ਭਾਰਤ ਵਿੱਚ ਸਿੱਖਿਆ ਦੇ ਡਿੱਗਦੇ ਪੱਧਰ ਨੂੰ ਲੈਕੇ ਸਾਬਕਾ ਰਾਸ਼ਟਰਪਤੀ ਪਰਣਬ ਮੁਖਰਜੀ ਨੇ ਇੱਕ ਨਹੀਂ ਅਨੇਕਾਂ ਵਾਰ ਚਿੰਤਾ ਪ੍ਰਗਟ ਕੀਤੀ ਸੀ। ਸਾਬਕਾ ਰਾਸ਼ਟਰਪਤੀ ਮੁਖਰਜੀ ਨੇ ਯੂਨੀਵਰਸਿਟੀਆਂ ਦੇ ਡਿੱਗਦੇ ਪੱਧਰ ‘ਤੇ ਵੀ ਚਿੰਤਾ ਜਤਾਉਂਦੇ ਹੋਏ ਕਿਹਾ ਸੀ ਕਿ ਵਿਸ਼ਵ ਦੀਆਂ ਪਹਿਲੀਆਂ 200 ਯੂਨੀਵਰਸਿਟੀਆਂ ਵਿੱਚ ਭਾਰਤ ਦੀ ਕੋਈ ਯੂਨੀਵਰਸਿਟੀ ਨਹੀਂ ਆਉਂਦੀ ।ਭਾਰਤ ਵਿੱਚ ਸਿੱਖਿਆ ਦਾ ਟੀਚਾ ਵਿਅਕਤੀ ਦੇ ਨਿਰਮਾਣ ਦੀ ਬਜਾਏ ਸਿਫਡ ਨੌਕਰੀ ਹਾਸਲ ਕਰਨਾ ਜਾਂ ਪੈਸਾ ਕਮਾਉਣਾ ਹੀ ਰਹਿ ਗਿਆ ਹੈ।
ਦੇਸ਼ ਵਿੱਚ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਯੂਨੀਵਰਸਿਟੀਆਂ ਸਥਾਪਤ ਹੋ ਗਈਆਂ ਹਨ।ਕੁਝ ਨਿੱਜੀ ਅਤੇ ਸਰਕਾਰੀ ਸੰਸਥਾਵਾਂ ਨੂੰ ਛੱਡ ਦੇਈਏ ਤਾਂ ਬਾਕੀਆਂ ਦਾ ਪੱਧਰ ਕਮਜੋਰ ਹੀ ਹੈ। ਇਹ ਸਿੱਖਿਆ ਸੰਸਥਾਵਾਂ ਤਾਂ ਸਿਰਫ ਡਿਗਰੀ ਦੇਣ ਦੇ ਕਾਰਖਾਨਿਆਂ ਦੇ ਵਾਂਗ ਹੀ ਕੰਮ ਕਰਦੀਆਂ ਹਨ।ਸਿੱਖਿਆ ਸੰਸਥਾਵਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੀ ਰਹਿ ਗਿਆ ਲੱਗਦਾ ਹੈ। ਨਿੱਜੀ ਸੰਸਥਾਵਾਂ ਦਾ ਟੀਚਾ ਆਰਥਕ ਲਾਭ ਕਮਾਉਣਾ ਰਹਿ ਗਿਆ ਹੈ,ਤਾਂ ਸਰਕਾਰੀ ਸੰਸਥਾਵਾਂ ਅਧਿਆਪਕ ਜਾਂ ਪੋ੍ਰਫੈਸਰਾਂ ਦੇ ਲਈ ਆਰਥਕ ਸੁਰੱਖਿਆ ਦਾ ਕੇਂਦਰ ਬਣ ਕੇ ਰਹਿ ਗਈਆਂ ਹਨ। ਵਿਦਿਆਰਥੀਆਂ ਦੇ ਵਿਕਾਸ ਨੂੰ ਲੈਕੇ ਜਾ ਸਿੱਖਿਆ ਦੇ ਪੱਧਰ ਬਾਰੇ ਸ਼ਾਇਦ ਹੀ ਕੋਈ ਚਿੰਤਤ ਹੋਵੇ।
ਉਪਰੋਕਤ ਹਾਲਾਤਾਂ ਨੂੰ ਦੇਖਦੇ ਹੋਏ ਕੇਂਦਰੀ ਸਰਕਾਰ ਆਉਣ ਵਾਲੇ 20 ਸਾਲਾਂ ਦੇ ਲਈ ਸਿੱਖਿਆ ਨੀਤੀ ਬਣਾਉਣ ਦੀ ਤਿਆਰੀ ਵਿੱਚ ਹੈ । ਨਵੀਂ ਨੀਤੀ 2020 ਤੋਂ ਲੈਕੇ 2040 ਤੱਕ ਦੇਸ਼ ਵਿੱਚ ਸਿੱਖਿਆ ਦਾ ਮਾਰਗਦਰਸ਼ਨ ਕਰੇਗੀ। ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਅਧਿਆਪਕ ਦਿਵਸ ‘ਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨ,ਤਕਨੀਕ,ਸੂਚਨਾ,ਸੰਚਾਰ ਵਿੱਚ ਹੋਏ ਬਦਲਾਅ ਅਤੇ ਭਵਿੱਖ ਵਿੱਚ ਸਮਾਜ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਦਲਾਅ ਅਤੇ ਭਵਿੱਖ ਵਿੱਚ ਸਮਾਜ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਨਵੀਂ ਸਿੱਖਿਆ ਨੀਤੀ ਤਿਆਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਹਰ ਘਰ ਪਰਿਵਾਰ ਨਾਲ ਜੁੜਿਆ ਮਾਮਲਾ ਹੈ। ਪਰ ਬਦਕਿਸਮਤੀ ਨਾਲ ਇਹ ਚੌਣਾਂ ਦਾ ਮੁੱਦਾ ਨਹੀਂ ਬਣਦਾ ਹੈ। ਜਾਵੇਡਕਰ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਬੀਐਡਡੀਐਡ ਦੀ ਕਿਸੇ ਸੰਸਥਾ ਨੂੰ ਮਾਨਤਾ ਨਹੀਂ ਦਿੱਤੀ ਗਈ। ਅਗਲੇ ਸੈਸ਼ਨ ਤੋਂ ਚਾਰ ਸਾਲ ਦਾਂ ਇੰਟੀਗ੍ਰਿਟੇਡ ਕੋਰਸ ਬੀਏ ਬੀਐਡ ,ਬੀਐਸਸੀਬੀਐਡ ਅਤੇ ਬੀਕਾੱਮਬੀਐਡ ਸ਼ੁਰੂ ਕੀਤਾ ਜਾਵੇਗਾ।ਉਨ੍ਹਾਂ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਦੇ ਤਹਿਤ ਕਰੀਬ 145 ਲੱਖ ਅਧਿਆਪਕਾਂ ਦਾ ਬੈਕਲਾੱਗ ਹੈ। ਇੱਕ ਵਾਰ ਪ੍ਰੀਖਿਆ ਲਈ ਗਈ ਹੈ। ਅਸਫਲ ਰਹਿਣ ਵਾਲਿਆਂ ਨੂੰ ਅਗਲੇ ਸਾਲ ਮਾਰਚ ਵਿੱਚ ਫਿਰ ਮੌਕਾ ਮਿਲੇਗਾ। ਦੇਸ਼ਭਰ ਵਿੱਚ 70 ਤੋਂ 80 ਲੱਖ ਦੇ ਕਰੀਬ ਸਕੂਲ ਅਧਿਆਪਕਾਂ ਦੀਆਂ ਅਸਾਮੀਆਂ ਮਨਜੂਰੀ ਅਧੀਨ ਹਨ।
ਸਾਬਕਾ ਰਾਸ਼ਟਰਪੀ ਸਵ : ਡਾ yਸਰਵਪੱਲੀ ਰਾਧਾਕ੍ਰਿਸ਼ਨਨ ,ਜਿੰਨ੍ਹਾਂ ਦਾ ਜਨਮ ਦਿਨ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਨੇ ਸਿੱਖਿਆ ਦਾ ਦੇਸ਼ ਨਿਰਮਾਣ ਵਿੱਚ ਕਿੰਨਾ ਮਹੱਤਵ ਹੈ ਉਸ ਨੂੰ ਦਰਸਾਉਂਦੇ ਹੋਏ ਲਿਖਿਆ ਸੀ ਕਿ ਅਸੀਂ ਆਪਣੇ ਦੇਸ਼ ਦਾ ਵਿਕਾਸ ਇੱਟਾਂ ਗਾਰੇ ਜਾਂ ਹਥੌੜੀ ਜਾਂ ਛੈਣੀ ਨਾਲ ਨਹੀਂ ਕਰ ਸਕਦੇ।
ਇਸ ਨੂੰ ਸਾਡੇ ਦੇਸ਼ਵਾਸੀਆਂ ਦੇ ਮਨ ਅਤੇ ਦਿਲਾਂ ਵਿਚ ਚੁੱਪਚਾਪ ਵਿਕਸਤ ਕਰਨਾ ਪਵੇਗਾ।ਸਕੂਲਾਂ ਕਾਲਜਾਂ ਵਿੱਚ ਸਾਡੇ ਨੌਜੁਆਨਾਂ ਨੂੰ ਇਸ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ,ਸਾਡੇੇ ਲੀਡਰਾਂ ਵੱਲੋਂ ਇਸ ਦੇ ਐਲਾਨ ਦੇ ਨਾਲ ਨਾਲ ਇਸ ‘ਤੇ ਅਮਲ ਵੀ ਕਰਨਾ ਹੋਵੇਗਾ ਅਤੇ ਸਾਰੇ ਰਾਸ਼ਟਰੀ ਜੀਵਨ ਦੀ ਬਨਤਰ ਵਿੱਚ ਇਸ ਨੂੰ ਲੈ ਆਉਣਾ ਚਾਹੀਦੈ।ਸਿੱਖਿਆ ਸਿਰਫ ਸੂਚਨਾਵਾਂ ਦਾ ਆਦਾਨਪ੍ਰਦਾਨ ਮਾਤਰ ਨਹੀਂ ਹੈ। ਇਹ ਮਨੋਵੇਗਾਂ ਦੀ ਸਿਖਲਾਈ ਹੈ। ਇਸ ਨਾਲ ਸਾਨੂੰ ਅਹਿਸਾਸ ਦੀ ਪ੍ਰਣਾਲੀ ਅਤੇ ਆਚਰਣ ਦੇ ਅਭਿਆਸ ਦੀ ਸਿੱਖ ਵੀ ਮਿਲਣੀ ਚਾਹੀਦੀ ਹੈ। ਸਾਡੀਆਂ ਪਾਠ ਪੁਸਤਕਾਂ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਸਾਡੀ ਸੰਸਕ੍ਰਿਤੀ ਮੋਹਿੰਜੋਦੜੋ ਅਤੇ ਹੜੱਪਾ ਤੋਂ ਲੈਕੇ ਅੱਜ ਤੱਕ ਕਿਸ ਤਰ੍ਹਾਂ ਵਿਕਸਤ ਹੋਈ ਹੈ ਅਤੇ ਕਿਵੇਂ ਇਸਨੇ ਆਤਮਨਵੀਨੀਵਰਨ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। ਮਾੜੀਆਂ ਕਿਤਾਬਾਂ ਮਨੁੱਖ ਨੂੰ ਪਤਨ ਵੱਲ ਲੈ ਜਾਂਦੀਆਂ ਹਨ,ਉਸ ਦੀਆਂ ਰੁਚੀਆਂ ਨੂੰ ਭ੍ਹਿਸ਼ਟ ਕਰ ਦਿੰਦੀਆਂ ਹਨ ਅਤੇ ਉਨਾਂ੍ਹ ਦੇ ਸੁਭਾਅ ਨੂੰ ਵੀ ਪਤਿੱਤ ਕਰ ਦਿੰਦੀਆਂ ਹਨ।ਸਟੀਕ ਸਿੱਖਿਆ ਪ੍ਰਣਾਲੀ ਸਾਡੇ ਦੇਸ਼ ਦੀ ਵਿੱਚ ਪਈ ਆਪਸੀ ਫੁੱਟ ਅਤੇ ਅਨੇਕਤਾ ਨੂੰ ਭਾਈਚਾਰੇ ਅਤੇ ਇਕਜੁਟਤਾ ਦੀ ਭਾਵਨਾ ਪ੍ਰਦਾਨ ਕਰੇਗੀ।
ਆਜਾਦੀ ਤੋਂ ਪਹਿਲਾ ਅਸੀਂ ਅੰਗੇ੍ਰਜੀ ਹਕੂਮਤ ਵੱਲੋਂ ਅਪਨਾਈ ਸਿੱਖਿਆ ਨੀਤੀ ਦਾ ਵਿਰੋਧ ਕਰਦੇ ਸਾਂ ਪਰ ਆਜਾਦੀ ਮਿਲਣ ਤੋਂ ਬਾਅਦ ਅਸੀਂ ਖੁਦ ਹੀ ਪੱਛਮ ਵੱਲੋਂ ਬਣਾਈ ਸਿੱਖਿਆ ਨੀਤੀ ਨੁੰੰ ਅਪਣਾ ਲਿਆ।ਜਿਸ ਕਾਰਨ ਅਸੀਂ ਆਪਣੀ ਸੰਸਕ੍ਰਿਤੀ ਤੋਂ ਟੁੱਟਦੇ ਹ ਚਲੇ ਗਏ।ਸਾਡੇ ਦੇਸ਼ ਵਿੱਚ ਵੇਦਾਂ ਦੇ ਕਾਲ ਤੋਂ ਲੈਕੇ ਪਵਿੱਤਰ ਗ੍ਰੰਥਾਂ ਤੱਕ ਅਨੇਕਾਂ ਵਿਚਾਰਾਂ ਦਾ ਵਿਕਾਸ ਅਤੇ ਗ੍ਰੰਥਾਂ ਦੀ ਰਚਨਾ ਹੋਈ।ਮੌਜੂਦਾ ਸਿੱਖਿਆ ਨੀਤੀ ਵਿੱਚ ਊਨ੍ਹਾਂ ਦਾ ਨਾ ਮਾਤਰ ਹੀ ਜਿਕਰ ਹੈ ਜਦਕਿ ਸਾਡੀ ਸਿੱਖਿਆ ਨੀਤੀ ਦਾ ਤਾਂ ਅਧਾਰ ਹੀ ਭਾਰਤ ਵਿੱਚ ਜੰਮੇ ਰਿਸ਼ੀ ਮੁਨੀਆਂ ,ਸੰਤਾ ਅਤੇ ਗਰੁਜਨਾਂ ਦੇ ਨਾਲ ਨਾਲ ਭਾਰਤੀ ਬੁੱਧੀ ਜੀਵੀਆਂ ਵੱਲੋਂ ਰਚੇ ਸਾਹਿਤ ਅਤੇ ਕਹੇ ਵਚਨਾਂ ਨੂੰ ਸਭ ਤੋਂ ਜਿਆਦਾ ਥਾਂ ਮਿਲਣੀ ਚਾਹੀਦੀ ਸੀ ਜੋ ਨਹੀਂ ਮਿਲੀ।
ਆਉਣ ਵਾਲੇ 20 ਸਾਲਾਂ ਦੇ ਲਈ ਬਣਨ ਜਾ ਰਹੀ ਸਿੱਖਿਆ ਨੀਤੀ ਦੀ ਸਫਲਤਾ ਇਸੇ ਗੱਲ ‘ਤੇ ਨਿਰਭਰ ਰਹੇਗੀ ਕਿ ਉਹ ਭਾਰਤੀ ਸੰਸਕ੍ਰਿਤੀ ਅਤੇ ਇਤਹਾਸ ਨੂੰ ਉਹ ਕਿੰਨਾ ਜਿਆਦਾ ਮਹੱਤਵ ਦਿੰਦੀ ਹੈ। ਦੇਸ਼ ਨਿਰਮਾਣ ਵਿੱਚ ਸਿੱਖਿਅਕ ਤਾਂ ਹੀ ਸਫਲ ਹੋ ਸਕੇਗਾ ਜਦੋਂ ਸਿੱਖਿਆ ਨੀਤੀ ਵਿੱਚ ਦੇਸ਼ ਨਾਲ ਸੰਬਧਤ ਸਾਹਿਤ ਅਤੇ ਸੰਸਕ੍ਰਿਤੀ ਨੂੰ ਮਹੱਤਵ ਦਿੱਤਾ ਜਾਵੇਗਾ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: