Sat. Apr 4th, 2020

ਦੇਸ਼ ਦੇ ਲਈ ਆਦਰਸ਼ ਹਨ ਸ਼ਹੀਦ ਏਆਜ਼ਮ ਭਗਤ ਸਿੰਘ (23 ਮਾਰਚ ਸ਼ਹੀਦੀ ਦਿਵਸ ‘ਤੇ ਵਿਸ਼ੇਸ਼)

ਦੇਸ਼ ਦੇ ਲਈ ਆਦਰਸ਼ ਹਨ ਸ਼ਹੀਦ ਏਆਜ਼ਮ ਭਗਤ ਸਿੰਘ (23 ਮਾਰਚ ਸ਼ਹੀਦੀ ਦਿਵਸ ‘ਤੇ ਵਿਸ਼ੇਸ਼)

ਭਾਰਤ ਦੇ ਪ੍ਰਮੱਖ ਸਵਤੰਤਰ ਸੈਨਾਨੀਆਂ ਅਤੇ ਦੇਸ਼ ਲਈ ਮਰ ਮਿਟਣ ਵਾਲੇ ਸ਼ਹੀਦ ਭਗਤ ਸਿੰਘ ਅੱਜ ਉਨ੍ਹਾਂ ਸਾਰੇ ਨੌਜੁਆਨਾ ਦੇ ਆਦਰਸ਼ ਹਨ ਜੋ ਦੇਸ਼ ਦੇ ਲਈ ਜਿਉਂਦੇ ਹਨ। ਆਪਣੀ 23 ਸਾਲ ਦੀ ਛੋਟੀ ਉਮਰ ਵਿੱਚ ਦੇਸ਼ ਦੇ ਲਈ ਉਨ੍ਹਾਂ ਨੇ ਆਪਣੀ ਜਾਣ ਵਾਰ ਦਿੱਤੀ । ਭਗਤ ਸਿੰਘ ਨੇ ਦੇਸ਼ ‘ਤੇ ਕੁਰਬਾਨ ਹੋਣ ਦੇ ਲਈ ਆਪਣੀ ਨਿੱਜੀ ਜਿੰਦਗੀ ਦਾ ਤਿਆਗ ਕਰ ਦਿੱਤਾ ਅਤੇ ਹੱਸਦੇ ਹੱਸਦੇ ਫਾਂਸੀ ‘ਤੇ ਲਟਕ ਗਏ।ਉਨ੍ਹਾਂ ਦਾ ਇਹ ਅਮਰ ਬਲਿਦਾਨ ਦੇਸ਼ ਵਿੱਚ ਆਜਾਦੀ ਦੇ ਲਈ ਇੱਕ ਬਹੁਤ ਵੱਡੀ ਚਿੰਗਾਰੀ ਪੈਦਾ ਕਰ ਗਿਆ ਜਿਸਦਾ ਨਤੀਜਾ 15 ਅਗਸਤ 1947 ਨੂੰ ਦੇਸ਼ ਦਾ ਆਜਾਦ ਹੋਣਾ ਹੈ।ਭਾਰਤ ਦੇ ਮਹਾਨ ਅਮਰ ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ ਸਨ 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ ਵਿੱਚ ਇਕ ਸਿੱਖ ਪਰਿਵਾਰ ਵਿੱਚ ਹੋਇਆ।ਇਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਆਪਣੇ ਚਾਰ ਭਰਾਵਾਂ ਸਮੇਤ ਸੈਂਟਰਲ ਜੇਲ ਵਿੱਚ ਸਨ।ਮਾਂ ਵਿਦਿਆਵਤੀ ਦੀ ਧਾਰਮਿਕ ਭਾਵਨਾ ਦਾ ਭਗਤ ਸਿੰਘ ‘ਤੇ ਕਾਫੀ ਪ੍ਰਭਾਵ ਸੀ। ਇਹਨਾਂ ਦੇ ਪਰਿਵਾਰ ਵਿੱਚ ਦੇਸ਼ ਭਗਤੀ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਸੀ। 13 ਅਪ੍ਰੈਲ ਸਨ 1919 ਨੂੰ ਅਮ੍ਰਿਤਸਰ ਵਿੱਚ ਹੋਈ ਜੱਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਭਗਤ ਸਿੰਘ ‘ਤੇ ਬਹੁਤ ਡੂੰਘਾ ਅਸਰ ਪਿਆ ਅਤੇ ਇਹਨਾਂ ਦੀ ਸੋਚ ਵਿੱਚ ਬੜਾ ਬਦਲਾਅ ਆਇਆ।

ਇਸ ਘਟਨਾ ਦੇ ਸਮੇਂ ਭਗਤ ਸਿੰਘ ਸਿਰਫ 12 ਸਾਲ ਦੇ ਸਨ। ਉਹ ਆਪਣੇ ਘਰ ਵਿੱਚ ਕ੍ਰਾਂਤੀਕਾਰੀ ਕਿਤਾਬਾਂ ਪੜ੍ਹਦੇ ਰਹਿੰਦੇ ਸਨ।ਉਨ੍ਹੀਂ ਦਿਨੀਂ ਭਾਰਤ ਵਿੱਚ 2 ਮੁੱਖ ਵਿਚਾਰਾਂ ਦਾ ਬੋਲਬਾਲਾ ਸੀ।ਇੱਕ ਮਹਾਤਮਾ ਗਾਂਧੀ ਜੀ ਦੇ ਜੋ ਕਿ ਅਹਿੰਸਾ ਵਾਲੇ ਵਿਚਾਰ ਸਨ ਅਤੇ ਦੂਜੇ ਕ੍ਰਾਂਤੀਕਾਰੀਆਂ ਵਾਲੀ ਹਿੰਸਾਤਮਕ ਸੋਚ ਸੀ। ਉਦੋਂ ਭਗਤ ਸਿੰਘ ਇਸ ਸੋਚ ਵਿਚਾਰ ਵਿੱਚ ਪੈ ਗਏ ਕਿ ਆਖਿਰ ਉਨ੍ਹਾਂ ਨੇ ਕਿਹੜਾ ਰਸਤਾ ਚੁਣਨਾ ਹੈਅਹਿੰਸਾ ਜਾਂ ਕ੍ਰਾਤੀਕਾਰੀ ਵਿਚਾਰਧਾਰਾ। ਆਖਿਰ ਵਿੱਚ ਉਨ੍ਹਾਂ ਨੇ ਹੋਰ ਨੌਜੁਆਨਾ ਦੇ ਵਾਂਗ ਆਜਾਦੀ ਦੇ ਲਈ ਕ੍ਰਾਂਤੀ ਦਾ ਰਾਹ ਅਪਣਾਇਆ। ਨੈਸ਼ਨਲ ਕਾਲਜ ਲਾਹੌਰ ਵਿੱਚ ਇਹ ਸੁਖਦੇਵ ਅਤੇ ਯਸ਼ਪਾਲ ਨਾਲ ਮਿਲੇ। ਤਿੰਨੋ ਦੋਸਤ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਭਾਗ ਲੈਣ ਲੱਗ ਗਏ। ਸਨ 1926 ਵਿੱਚ ਲਾਹੌਰ ਵਿੱਚ ਉਨ੍ਹਾਂ ਨੇ ਨੌਜੁਆਨ ਸਭਾ ਦਾ ਗਠਨ ਕੀਤਾ। ਜਿਸਦਾ ਮਕਸਦ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨਾ, ਦੇਸ਼ ਨੂੰ ਆਜਾਦ ਕਰਨਾ, ਆਰਥਕ ਸਮਾਜਿਕ ਅਤੇ ੳਦਯੋਗਿਕ ਅੰਦੋਲਣਾਂ ਨੂੰ ਸਹਿਯੋਗ ਦੇਣਾ, ਕਿਸਾਨ ਅਤੇ ਮਜਦੂਰਾਂ ਨੂੰ ਸੰਗਠਿਤ ਕਰਨਾ ਸੀ। ਨੈਸ਼ਨਲ ਕਾਲਜ ਦੀ ਪੜ੍ਹਾਈ ਅਧੂਰੀ ਛੱਡ ਕੇ ਭਗਤ ਸਿੰਘ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਭਾਗ ਲੈਣ ਲੱਗ ਗਏ ਅਤੇ ਕਈ ਕ੍ਰਾਂਤੀਕਾਰੀ ਦਲਾਂ ਦੇ ਮੈਂਬਰ ਵੀ ਬਣੇ। ਇਸੇ ਦੌਰਾਨ ਇਹ ਕਾਨਪੁਰ ਵਿੱਚ ਕ੍ਰਾਂਤੀਕਾਰੀ ਅਤੇ ਦੇਸ਼ਭਗਤ ਗਣੇਸ਼ ਸ਼ੰਕਰ ਵਿਦਿਆਰਥੀ ਨਾਲ ਮਿਲੇ ਅਤੇ ਉਨ੍ਹਾਂ ਦੇ ਨਾਲ ਮਿਲ ਕੇ ਕ੍ਰਾਂਤੀਕਾਰੀ ਗਤੀਵਿਧੀਆਂ ਚਲਾਉਣ ਲੱਗੇ। ਇਹਨਾਂ ਨੂੰ ਕਰਤਾਰ ਸਿੰਘ ਸਰਾਭਾ ਨੇ ਵੀਰ ਸਾਵਰਕਰ ਦੀ ਕਿਤਾਬ (1857 ਦੀ ਪਹਿਲੀ ਆਜਾਦੀ ਦੀ ਲੜਾਈ) ਪੜ੍ਹਨ ਨੂੰ ਦਿੱਤੀ, ਜਿਸ ਨਾਲ ਭਗਤ ਸਿੰਘ ਕਾਫੀ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਭਗਤ ਸਿੰਘ ਸਨ 1924 ਵਿੱਚ ਯੇਰਵੜਾ ਜੇਲ ਵਿੱਚ ਵੀਰ ਸਾਵਰਕਰ ਨਾਲ ਮਿਲਣ ਤੋਂ ਬਾਅਦ ਭਗਤ ਸਿੰਘ ਦੀ ਆਜਾਦੀ ਦੀ ਸੋਚ ਵਿੱਚ ਕਾਫੀ ਪਰਿਵਰਤਨ ਆ ਗਿਆ। ਸਾਵਰਕਰ ਨੇ ਭਗਤ ਸਿੰਘ ਦੀ ਮੁਲਾਕਾਤ ਚੰਦਰਸ਼ੇਖਰ ਆਜਾਦ ਨਾਲ ਕਰਵਾਈ ਅਤੇ ਉਹ ਉਨ੍ਹਾਂ ਦੇ ਦਲ ਵਿੱਚ ਸ਼ਾਮਲ ਹੋ ਗਏ। ਭਗਤ ਸਿੰਘ ਨੂੰ ਲਾਹੌਰ ਵਿੱਚ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦਾ ਮੰਤਰੀ ਬਣਾਇਆ ਗਿਆ।

ਇਸ ਤੋਂ ਬਾਅਦ ਕਾਕੋਰੀ ਕਾਂਡ ਵਿੱਚ ਜਦੋਂ ਰਾਮ ਪ੍ਰਸਾਦ ਬਿਸਮਿਲ ਅਤੇ ਹੋਰ 4 ਕ੍ਰਾਂਤੀਕਾਰੀਆਂ ਨੂੰ ਫਾਂਸੀ ਦਿੱਤੀ ਗਈ ਤਾਂ ਭਗਤ ਸਿੰਘ ਤੋਂ ਇਹ ਬਰਦਾਸ਼ਤ ਨਹੀਂ ਹੋ ਪਾਇਆ ਅਤੇ ਉਹਨਾਂ ਨੇ ਆਪਣੀ ਨੌਜੁਆਨ ਪਾਰਟੀ ਨੂੰ ਹਿੰਦੂਸਤਾਨ ਰਿਪਬਲਿਕਨ ਐਸੋਸ਼ੀਏਸ਼ਨ ਵਿੱਚ ਸ਼ਾਮਲ ਕਰ ਦਿੱਤਾ। ਭਗਤ ਸਿੰਘ ਜਦੋਂ ਬੀ ਏ ਵਿੱਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਨੇ ਭਗਤ ਸਿੰਘ ਦਾ ਵਿਆਹ ਕਰਨ ਦੀ ਸੋਚੀ । ਭਗਤ ਸਿੰਘ ਨੇ ਦੱਸਿਆ ਕਿ ਉਸਨੇ ਤਨ, ਮਨ ਅਤੇ ਧਨ ਨਾਲ ਦੇਸ਼ ਦੀ ਸੇਵਾ ਕਰਨ ਦੀ ਸੌਂਹ ਖਾ ਰੱਖੀ ਹੈ ਅਤੇ ਉਹ ਇਸ ਲੜਕੀ ਦੀ ਜਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ । ਇਸੇ ਕਾਰਨ ਭਗਤ ਸਿੰਘ ਨੇ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ । ਸਨ 1928 ਵਿੱਚ ਜਦੋਂ ਸਾਈਮਨ ਕਮੀਸ਼ਨ ਭਾਰਤ ਆਇਆ ਤਾਂ ਉਸਦਾ ਪੂਰੇ ਦੇਸ਼ ਵਿੱਚ ਬਹੁਤ ਵਿਰੋਧ ਹੋਇਆ। ਕਮੀਸ਼ਨ ਦੇ ਬਾਈਕਾਟ ਦੀ ਯੋਜਨਾ ਬਣਾਈ ਗਈ।ਅੰਗੇਜਾਂ ਨੇ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਲਾਠੀ ਚਾਰਜ ਕੀਤਾ ਜਿਸ ਵਿੱਚ ਲਾਲਾ ਲਾਜਪਤ ਰਾਏ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ ।

ਇਸ ਘਟਨਾ ਤੋਂ ਬਾਅਦ ਭਗਤ ਸਿੰਘ ਨੂੰ ਕਾਫ਼ੀ ਝਟਕਾ ਲੱਗਿਆ। ਜਿਸ ਕਾਰਨ ਭਗਤ ਸਿੰਘ ਨੇ ਪੁਲਿਸ ਕਮੀਸ਼ਨਰ ਸਾਂਡਰਸ ਦੀ ਹੱਤਿਆ ਦੀ ਯੋਜਨਾ ਬਣਾਈ। ਫਿਰ ਰਾਜਗੁਰੂ, ਜੈ ਗੋਪਾਲ ਅਤੇ ਆਜਾਦ ਦੇ ਨਾਲ ਮਿਲ ਕੇ ਭਗਤ ਸਿੰਘ ਨੇ ਲਾਹੌਰ ਕੋਤਵਾਲੀ ਦੇ ਸਾਹਮਣੇ ਪੁਲਿਸ ਕਮੀਸ਼ਨਰ ਸਾਂਡਰਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਲਾਹੌਰ ਤੋਂ ਬਾਹਰ ਨਿੱਕਲ ਗਏ। ਭਗਤ ਸਿੰਘ ਨੂੰ ਪੂੰਜੀਪਤੀਆਂ ਵੱਲੋਂ ਮਜਦੂਰਾਂ ਦਾ ਸੋਸ਼ਣ ਕਰਨਾ ਪਸੰਦ ਨਹੀਂ ਸੀ ।ਇਸਲਈ ਉਹ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਕਿ ਜਿਸ ਨਾਲ ਭਾਰਤਵਾਸੀਆਂ ਦੀਆਂ ਅੱਖਾਂ ਖੁਲ੍ਹਣ ਅਤੇ ਅੰਗੇਜ਼ੀ ਹਕੂਮਤ ਵਿੱਚ ਥੋੋੋੋੋੋੜ੍ਹਾਂ ਡਰ ਪੈਦਾ ਹੋਵੇ। ਇਸ ਕਾਰਨ ਭਗਤ ਸਿੰਘ ਨੇ ਦਿੱਲੀ ਦੀ ਕੇਂਦਰੀ ਅਸੈਬਲੀ ਵਿੱਚ ਬੰਮ ਸੁਟੱਣ ਦੀ ਯੋਜਨਾ ਬਣਾਈ। ਇਸ ਯੋਜਨਾ ਵਿੱਚ ਇਹ ਗੱਲ ਸ਼ਾਮਲ ਸੀ ਕਿ ਇਹ ਬੰਮ ਅਜਿਹੀ ਥਾਂ ‘ਤੇ ਸੁੱਟਿਆ ਜਾਵੇਗਾ ਜਿੱਥੇ ਉਸ ਸਮੇਂ ਕੋਈ ਮੌਜੂਦ ਨਾ ਹੋਵੇ ਅਤੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਉਸ ਤੋਂ ਬਾਅਦ ਜੇਕਰ ਗ੍ਰਿਫਤਾਰੀ ਦਿੱਤੀ ਜਾਵੇਗੀ ਜਿਸ ਨਾਲ ਅੰਗੇਜਾਂ ਨੂੰ ਭਾਰਤੀਆਂ ਵਿੱਚ ਰੋਸ ਦਾ ਅਹਿਸਾਸ ਹੋਵੇਗਾ। ਯੋਜਨਾ ਦੇ ਤਹਿਤ ਇਸ ਕੰਮ ਦੇ ਲਈ ਸਾਰਿਆਂ ਦੀ ਸਹਿਮਤੀ ਨਾਲ ਪਾਰਟੀ ਵੱਲੋਂ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਦਾ ਨਾਂਅ ਚੁਣਿਆ ਗਿਆ ਅਤੇ ਤੈਅ ਕੀਤੇ ਦਿਨ ਦੇ ਮੁਤਾਬਕ 8 ਅਪੈਲ ਸਨ 1929 ਵਿੱਚ ਭਗਤ ਸਿੰਘ ਅਤੇ ਬਟੂਕੇਸ਼ਵਰ ਵੱਲੋਂ ਅਸੈਂਬਲੀ ਵਿੱਚ ਬੰਮ ਸੁੱਟਿਆ ਗਿਆ ਅਤੇ ਇਸ ਤੋਂ ਬਾਅਦ ਹੱਥਾਂ ਵਿੱਚ ਲਿਆਏ ਗਏ ਪਰਚਿਆਂ ਨੂੰ ਹਵਾ ਵਿੱਚ ਸੁੱਟ ਕੇ ਨਾਅਰੇ ਲਗਾਉਣ ਲੱਗੇ । ਉਹਨਾਂ ਦੇ ਨਾਅਰੇ ਸਨ ਇੰਕਲਾਬ ਜਿੰਦਾਬਾਦ, ਸਮਰਾਜਵਾਦ ਮੁਰਦਾਬਾਦ।ਉਥੇ ਪੁਲਿਸ ਆਈ ਤਾਂ ਉਹਨਾਂ ਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ। ਉਨ੍ਹਾਂ ਨੂੰ ਪੁਲਿਸ ਵੱਲੋਂ ਲਾਹੌਰ ਸੈਂਟਰਲ ਜੇਲ ਵਿੱਚ ਰੱਖਿਆ ਗਿਆ। 7 ਅਕਤੂਬਰ ਸਨ 1930 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਅਤੇ ਆਪਣੀ ਫਾਂਸੀ ਤੋਂ ਪਹਿਲਾਂ 3 ਮਾਰਚ ਨੂੰ ਆਪਣੇ ਭਰਾ ਕੁਲਤਾਰ ਨੂੰ ਭੇਜੀ ਇਕ ਚਿੱਠੀ ਵਿੱਚ ਇਹ ਲਿਖਿਆ ਸੀ:

ਉਨ੍ਹਾਂ ਨੂੰ ਇਹ ਫਿਕਰ ਹੈ ਹਰਦਮ, ਨਵੀਂ ਤਰਜ ਏਜਫ਼ਾ ਕੀ ਹੈ ?
ਸਾਨੂੰ ਇਹ ਸ਼ੌਂਕ ਹੈ ਦੇਖੋ ,ਸਿਤਮ ਦੀ ਇੰਤੇਹਾ ਕੀ ਹੈ ?
ਦਹਿਰ ਤੋਂ ਕਿਊ ਖਫਾ ਰਹੀਏ, ਚਰਖ ਦਾ ਕੀ ਗਿਲਾ ਕਰੀਏ ?
ਸਾਰਾ ਜਹਾਨ ਅਦੂ ਸਹੀ,ਆਓ ਮੁਕਾਬਲਾ ਕਰੀਏ।

ਭਗਤ ਸਿੰਘ ,ਰਾਜਗੁਰੁ ਅਤੇ ਸੁਖਦੇਵ ਤਿੰਨਾਂ ਕ੍ਰਾਤੀਕਾਰੀਆਂ ਨੂੰ 23 ਮਾਰਚ ਸਨ 1931 ਨੂੰ ਫਾਂਸੀ ਦੇ ਦਿੱਤੀ ਗਈ । ਫਾਂਸੀ ਤੋਂ ਪਹਿਲਾਂ ਤਿੰਨਾਂ ਕ੍ਰਾਂਤੀਕਾਰੀ ਆਪਸ ਵਿੱਚ ਮਿਲੇ ਅਤੇ ਹੱਸਦੇ ਹੱਸਦੇ ਫਾਂਸੀ ‘ਤੇ ਲਟਕ ਗਏ। ਫਾਂਸੀ ‘ਤੇ ਜਾਂਦੇ ਸਮੇਂ ਉਹ ਤਿੰਨੇ ਕ੍ਰਾਂਤੀਕਾਰੀ ਇਹ ਸਤਰਾਂ ਗੁਣਗੁਣਾ ਰਹੇ ਸਨ।

ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ
ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ।

ਅੱਜ ਵੀ ਦੇਸ਼ ਦੀ ਜਨਤਾ ਉਨ੍ਹਾ ਮਹਾਨ ਕ੍ਰਾਂਤੀਕਾਰੀ ਭਗਤ ਸਿੰਘ ਨੂੰ ਯਾਦ ਕਰਦੀ ਹੈ ਜਿਹਨਾਂ ਨੇ ਆਪਣੀ ਜਿੰਦਗੀ ਅਤੇ ਜਵਾਨੀ ਭਾਰਤ ਮਾਂ ਦੇ ਲਈ ਕੁਰਬਾਨ ਕਰ ਦਿੱਤੀ । ਅਜਿਹੇ ਮਹਾਨ ਦੇਸ਼ ਭਗਤ ਨੂੰ ਮੇਰਾ ਲੱਖ ਲੱਖ ਵਾਰ ਸਲਾਮ ਹੈ।

ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ, ਬਠਿੰਡਾ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: