ਦੇਸ਼ ਦੀ ਆਜ਼ਾਦੀ ਦਾ ਇਨਕਲਾਬੀ ਪਰਵਾਨਾ

ss1

ਦੇਸ਼ ਦੀ ਆਜ਼ਾਦੀ ਦਾ ਇਨਕਲਾਬੀ ਪਰਵਾਨਾ

ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦਾ ਜਨਮ 28 ਸਤੰਬਰ 1907 ਈ: ਨੂੰ ਲਹਿੰਦੇ ਪੰਜਾਬ ਦੇ ਲਾਈਪੁਰ ਜ਼ਿਲ੍ਹਾ ਦੇ ਪਿੰਡ ਬੱਗਾ ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿਚ ਹੋਇਆ ਸੀ॥ ਹਾਲਾਕਿ ਉਨ੍ਹਾਂ ਦਾ ਜੱਦੀ ਨਿਵਾਸ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਖਟਕਲ ਕਲ੍ਹਾਂ ਪਿੰਡ ਵਿਚ ਸਥਿਤ ਹੈ, ਉਨ੍ਹਾਂ ਦੇ ਪਿਤਾ ਦਾ ਨਾਮ ਸ੍ਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ॥
13 ਅਪ੍ਰੈਲ 1919 ਨੂੰ ਸਿਫਤੀ ਘਰ ਦੇ ਨਾਮ ਨਾਲ ਜਾਣੇ ਜਾਂਦੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਹੋਏ ਜ਼ਿਲ੍ਹਿਆਵਾਲੇ ਬਾਗ ਦੇ ਸਾਕੇ ਨੇ ਭਗਤ ਸਿੰਘ ਦੀ ਸੋਚ ਨੂੰ ਦੇਸ਼ ਭਗਤੀ ਦੇ ਰਾਹ ਪਾਇਆ॥ ਉਨ੍ਹਾਂ ਦੀ ਮੁੱਢਲੀ ਸਿੱਖਿਆ ਲਾਇਲਪੁਰ(ਹੁਣ ਪਾਕਿਸਤਾਨ ਵਿਚ) ਦੇ ਜ਼ਿਲ੍ਹਾਂ ਬੋਰਡ ਪ੍ਰਾਇਮਰੀ ਸਕੂਲ ਤੋ ਸ਼ੁਰੂ ਹੋਈ, ਫਿਰ ਡੀ.ਏ ਵੀ. ਹਾਈ ਸਕੂਲ ਵਿਚ ਪੜ੍ਹਾਈ ਕੀਤੀ॥ ਪਰ ਅੰਗਰੇਜ ਇਸਨੂੰ ਅੰਗਰੇਜ਼ੀ ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ ਸਮਝਦੇ ਹਨ॥ ਭਗਤ ਸਿੰਘ ਨੂੰ ਭਾਵੇਂ ਪੜ੍ਹਾਈ ਵਿਚ ਜਿਆਦਾ ਰੁਚੀ ਨਹੀ ਸੀ, ਪਰ ਫਿਰ ਵੀ ਉਹ ਵੱਖ ਵੱਖ ਵਿਸ਼ਿਆ ਨਾਲ ਕਿਤਾਬਾਂ ਪੜ੍ਹਦੇ ਰਹਿੰਦੇ ਸਨ॥ ਉਨ੍ਹਾਂ ਨੂੰ ਉਰਦੂ ਵਿਚ ਚੰਗੀ ਮੁਹਾਰਤ ਹਾਸਿਲ ਸੀ, ਜਿਸ ਕਾਰਨ ਉਹ ਆਪਣੇ ਪਿਤਾ ਸ੍ਰ. ਕਿਸ਼ਨ ਸਿੰਘ ਨੂੰ ਜਦ ਵੀ ਖਤ ਲਿਖਦੇ ਸਨ ਤਾਂ ਉਰਦੂ ਵਿਚ ਹੀ ਭੇਜਦੇ ਸਨ॥ ਮਿਤੀ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ‘ਤੇ ਇੰਨ੍ਹਾਂ ਗਹਿਰ ਅਸਰ ਛੱਡਿਆ ਕਿ ਉਨ੍ਹਾਂ ਦੇ ਪਿੰਡ ਵਿਚ ਦੀ ਲੰਘਣ ਵਾਲੇ ਅੰਦੋਲਨਕਾਰੀਆ ਨੂੰ ਲੰਗਰ ਛਕਾਉਣ ਲੱਗ ਪਏ॥ ਸੰਨ 1923 ਵਿਚ ਉੱਚ ਵਿਦਿਆ ਲੈਣ ਲਈ ਭਗਤ ਸਿੰਘ ਨੇ ਲਾਹੌਰ ਦੇ ਨੈਸ਼ਨਲ ਕਾਲਜ ਵਿਚ ਦਾਖਲਾ ਲਿਆ ਅਤੇ ਆਪਣੀ ਸਾਹਿਤਕ ਅਤੇ ਸਮਾਜਿਕ ਰੁਚੀਆ ਕਾਰਨ ਜਲਦੀ ਹੀ ਕਾਲਜ ਦੀ ਡਰਾਮਾਂ ਕਾਮੇਟੀ ਦੇ ਸਰਗਰਮ ਮੈਂਬਰ ਬਣ ਗਏ॥ ਭਗਤ ਸਿੰਘ ਨੂੰ ਉਰਦੂ, ਹਿੰਦੀ, ਪੰਜਾਬੀ, ਅੰਗਰੇਜੀ ‘ਤੇ ਸੰਸਕ੍ਰਿਤ ਭਾਸ਼ਾਵਾਂ ਤੇ ਕਾਫੀ ਪਕੜ ਸੀ॥ ਭਗਤ ਸਿੰਘ ਦੀ ਇਕ ਫੋਟੋ ਜਿਸ ਵਿਚ ਉਸਨੇ ਪੱਗ ਬੰਨੀ ਹੋਈ ਹੈ ‘ਤੇ ਉਹ ਮੁੱਛ ਫੁਟ ਗੱਭਰੂ ਦਿਖ ਰਿਹਾ ਹੈ, ਉਹ ਉਸੇ ਡਰਾਮਾ ਕਲੱਬ ਦੀ ਯਾਦਗਾਰ ਹੈ ਆਪਣੇ ਲੇਖ “ਮੈਂ ਨਾਸਤਕ ਕਿਉਂ ਹਾਂ’’ ਵਿਚ ਕਾਲਜ਼ ਦੇ ਦਿਨਾਂ ਬਾਰੇ ਲਿਖਦਾ ਹੈ, “ਮੈਂ ਕਾਲਜ ਵਿਚ ਆਪਣੇ ਕੁੱਝ ਅਧਿਆਪਕਾਂ ਦਾ ਚਹੇਤਾ ਸੀ, ‘ਤੇ ਕੁੱਝ ਮੈਨੂੰ ਨਾਂ ਪਸੰਦ ਕਰਦੇ ਸਨ, ਮੈਂ ਬਹੁਤਾ ਪੜਾਕੂ ਨਹੀ ਸੀ ਮੈਂ ਇਕ ਸ਼ਰਮਾਕਲ ਲੜਕਾ ਸੀ ਤੇ ਆਪਣੇ ਭਵਿੱਖ ਬਾਰੇ ਬਹੁਤਾ ਆਸ਼ਾਵਾਦੀ ਨਹੀਂ ਸੀ’’
ਸੰਨ 1923 ਪੰਜਾਬੀ ਹਿੰਦੀ ਸੰਮੇਲਨ ਵੱਲੋ ਕਰਵਾਏ ਲੇਖ ਮੁਕਾਬਲੇ ‘ਚੋ ਭਗਤ ਸਿੰਘ ਨੇ ਪਹਿਲਾ ਇਨਾਮ ਜਿੱਤਿਆ॥ ਇਸ ਉਪਰੰਤ ਉਹ ਹਿੰਦੁਸਤਾਨ ਸੰਸ਼ਲਿਸਟ ਰਿਪਬਲਿਕਨ ਐਸੋਸ਼ੀਏਸ਼ਨ ਦਾ ਮੈਂਬਰ ਬਣ ਗਏ ਅਤੇ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ਸਨ॥
ਸੰਨ 1927 ਵਿਚ ਕਾਕੋਰੀ ਕਾਂਡ ਰੇਲ ਗੱਡੀ ਡਾਕੇ ਦੇ ਮਾਮਲੇ ਵਿਚ ਉਸਨੂੰ ਗਿਰਫਤਾਰ ਕਰ ਲਿਆ ਗਿਆ॥ ਬਰਤਾਨਵੀ ਸਰਕਾਰ ਵੱਲੋ ਉਸ ਉਪਰ ਲਾਹੌਰ ਦੇ ਦੁਸ਼ਿਹਰਾ ਮੇਲਾ ਦੌਰਾਨ ਬੰਬ ਧਮਾਕਾ ਕਰਨ ਦਾ ਝੂਠਾ ਦੋਸ਼ ਮੜਿਆ ਗਿਆ॥ ਸੰਨ 1928 ਵਿਚ ਇਸ ਮਹਾਨ ਯੌਧੇ ਨੇ ਦੇਸ਼ ਦੀ ਆਜਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਿਨਾਂ ਕੀਤੀ, ਜਿਸਦਾ ਉਦੇਸ਼ ਦੇਸ਼ ਸੇਵਾ,ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਬਾਨ ਤਿਆਰ ਕਰਕੇ ਭਰਤੀ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਸਭ ਤੋ ਪਹਿਲਾ ਕਸਮ ਖਾਧੀ ਕੀ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਰਾਜਗੁਰੂ ਦੇ ਨਾਲ ਮਿਲਕੇ ਲਹੌਰ ਵਿਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ ਅਦਾਕਾਰੀ ਜੇ.ਪੀ.ਸ਼ਾਂਡਰਸ ਨੂੰ ਮਾਰਿਆ ਜਾਵੇ॥ ਇਸ ਕਾਰਵਾਈ ਵਿਚ ਕ੍ਰਾਤੀਕਾਰੀ ਚੰਦਰ ਸੇਖਰ ਅਜ਼ਾਦ ਨੇ ਵੀ ਉਨ੍ਹਾ ਦੀ ਸਹਾਇਤਾ ਕੀਤੀ॥ ਕ੍ਰਾਂਤੀਕਾਰੀ ਸਾਥੀ ਵਟੁੁਕੇਸ਼ਵਰ ਦੱਤ ਨਾਲ ਮਿਲਕੇ ਸ਼ਹੀਦ ਭਗਤ ਸਿੰਘ ਨੇ ਨਵੀ ਦਿੱਲੀ ਦੀ ਸੈਂਟਰਲ ਅਸੈਬਲੀ ਦੇ ਸਭਾ ਹਾਲ ਵਿਚ 8 ਅਪ੍ਰੈਲ 1928 ਨੂੰ ਭਾਰਤ ਦੀ ਅਜਾਦੀ ਪ੍ਰਤੀ ਸੁੱਤੀ ਪਈ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਬੰਬ ਅਤੇ ਪਰਚੇ ਸੁੱਟੇ ਅਤੇ ਦੋਵਾਂ ਦੇਸ਼ ਭਗਤ ਸਾਥੀਆ ਨੇ ਆਪਣੀ ਗ੍ਰਿਫਤਾਰੀ ਦੇ ਕੇ ਇਨਕਲਾਬ ਦਾ ਝੰਡਾ ਗੱਡ ਦਿੱਤਾ॥
ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣਾ
ਸੰਨ 1925 ਵਿਚ ਸਾਈਮਨ ਕਮੀਸ਼ਨ ਦੇ ਬਾਈਕਾਟ ਲਈ ਜ਼ੋਰਦਾਰ ਮੁਹਾਜ਼ਰੇ ਹੋਏ ਅਤੇ ਲਾਠੀਚਾਰਜ ਨਾਲ ਜਖਮੀ ਹੋਏ ਲਾਲਾ ਲਾਜਪਤ ਰਾਏ ਜੀ ਦੀ ਮੌਤ ਹੋ ਗਈ॥ ਗੁਪਤ ਯੋਜਨਾ ਬਣਾ ਅੰਗਰੇਜ ਪੁਲਿਸ ਦੇ ਸੁਪਰਡੈਂਟ ਨੂੰ ਮਾਰਨ ਦੀ ਸੋਚੀ॥ ਜਿਸ ਲਈ ਭਗਤ ਸਿੰਘ ਅਤੇ ਰਾਜਗੁਰੂ ਪੁਲਿਸ ਥਾਨੇ ਦੇ ਸਾਹਮਣੇ ਘਾਤ ਲਾ ਕੇ ਖੜ੍ਹੇ ਹੋ ਗਏ ਉਧਰ ਬਟੁਕੇਸ਼ਵਰ ਦੱਤ ਆਪਣੀ ਸਾਈਕਲ ਲੈ ਕੇ ਇਸ ਤਰ੍ਹਾਂ ਬੈਠ ਗਏ ਜਿਵੇ ਕਿ ਉਹ ਖਰਾਬ ਹੋ ਗਈ ਹੋਵੇ, ਦੱਤ ਦੇ ਇਸ਼ਾਰੇ ,ਤੇ ਦੋਨੋਂ ਸੁਚੇਤ ਹੋ ਗਏ, ਉਧਰ ਚੰਦਰ ਸੇਖਰ ਅਜ਼ਾਦ ਨਾਲ ਦੇ ਡੀ.ਏ.ਵੀ ਸਕੂਲ ਦੀ ਚਾਰ ਦਵਾਰੀ ਦੇ ਕੋਲ ਲੁਕੇ, ਜਦੋ ਸ਼ਾਂਡਰਸ ਬਾਹਰ ਆਇਆ ਤਾਂ ਰਾਜਗੁਰੂ ਨੇ ਇਕ ਗੋਲੀ ਸਿੱਧੀ ਉਸਦੇ ਸਿਰ ਵਿਚ ਮਾਰੀ, ਉਸ ਤੋ ਬਾਅਦ ਭਗਤ ਸਿੰਘ ਨੇ ਤਿੰਨ ਚਾਰ ਗੋਲੀਆ ਦਾਗ ਕੇ ਉਸਦੇ ਮਰਨ ਦਾ ਪੂਰਾ ਇੰਤਯਾਮ ਕਰ ਦਿੱਤਾ॥ ਇਸ ਤਰ੍ਹਾ ਇੰਨ੍ਹਾਂ ਲੋੋਕਾਂ ਨੇ ਲਾਲਾ ਲਾਜਪਤ ਰਾਏ ਦੇ ਮਰਨ ਦਾ ਬਦਲਾ ਲੈ ਲਿਆ॥
ਇਨਕਲਾਬੀ ਨਾਲ ਸੰਬੰਧ
ਸ਼ਹੀਦ-ਏ-ਆਜ਼ਮ ਭਗਤ ਸਿੰਘ ਕਰੀਬ 12 ਸਾਲ ਦੇ ਸਨ ਜਦੋ ਜਿਲ੍ਹਿਆਂਵਾਲਾ ਬਾਗ ਹੱਤਿਆਕਾਂਡ ਹੋਇਅ ਸੀ, ਜਦੋ ਇਸ ਬਾਰੇ ਭਗਤ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਸਕੂਲ ਤੋ 12 ਮੀਲ ਦੂਰ ਪੈਦਲ ਚੱਲ ਕੇ ਜਿਲ੍ਹਿਆਂਵਾਲਾ ਬਾਗ ਪੁੱਜ ਗਏ॥ ਗਦਰ ਪਾਰਟੀਆਂ ਦੀਆਂ ਲਿਖਤਾਂ ਅਤੇ ਗਦਰ ਦੇ ਇਤਿਹਾਸ ਤੋ ਪਤਾ ਲੱਗਦਾ ਹੈ ਕਿ ਸ੍ਰ. ਭਗਤ ਸਿੰਘ ਗਦਰੀ ਵਿਚਾਰਧਾਰਾ ਤੋ ਵੀ ਪਰਭਾਵਿਤ ਸਨ॥ ਉਨ੍ਹਾਂ ਨੇ ਇਨਕਲਾਬ ਦੀਆ ਕ੍ਰਾਂਤੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ, ਉਹ ਆਪਣੇ ਦਲ ਦੇ ਪ੍ਰਮੁੱਖ ਕ੍ਰਾਤੀਕਾਰੀਆਂ ਵਿਚੋ ਸਿਰ ਕੱਢ ਆਗੂ ਬਣੇ॥ ਉਨ੍ਹਾਂ ਦੇ ਦਲ ਦੇ ਪ੍ਰਮੁੱਖ ਕ੍ਰਾਤੀਕਾਰੀਆ ਵਿਚ ਚੰਦਰ ਸੇਖਰ ਅਜ਼ਾਦ, ਸੁਖਦੇਵ, ਰਾਜਗੁਰੂ ਅਤੇ ਭਾਗਵਤੀ ਚਰਨ ਬੋਹਰਾ ਆਦਿ ਸਨ॥
ਅਸੈਂਬਲੀ ‘ਚ ਬੰਬ ਸੁੱਟਣਾ
ਭਾਵੇਂ ਭਗਤ ਸਿੰਘ ਮੂਲ ਰੂਪ ਵਿਚ ਖੂਨ ਖਰਾਬੇ ਦੇ ਹਾਮੀ ਨਹੀ ਸਨ, ਉਹ ਕਾਰਲ ਮਾਰਕਸ ਦੇ ਸਿਧਾਂਤਾ ਤੋ ਬੇਹੱਦ ਪ੍ਰਭਾਵਿਤ ਸਨ, ਅਤੇ ਸਮਾਜਵਾਦ ਦੇ ਸਮਰਥਕ ਸਨ॥ਸੰਵੇਦਨਸ਼ੀਲ ਨੌਜਵਾਨ ਇੰਨਕਲਾਬੀਆ ਨੇ ਭਗਤ ਸਿੰਘ ਅਤੇ ਉਸਦੇ ਸਾਥੀਆ ਦੀ ਅਗਵਾਈ ਵਿਚ ਬਰਤਾਨਵੀ ਹਕੂਮਤ ਨੂੰ ਅਤੇ ਨਾਲੋ ਨਾਲ ਹਿੰਦਵਾਸ਼ੀਆ ਨੂੰ ਦਿਲੋ ਝੁਜੋੜਨ ਲਈ ਦਿੱਲੀ ਅਸੈਂਬਲੀ ਵਿਚ ਬੰਬ ਧਮਾਕੇ ਕਰਨ ਦੀ ਯੋਜਨਾ ਬਣਾਈ॥ ਭਗਤ ਸਿੰਘ ਚਾਹੁੰਦੇ ਸਨ ਕਿ ਇਸ ਵਿਚ ਕੋਈ ਖੂਨ ਖਰਾਬਾ ਨਾ ਹੋਵੇ॥ ਬੰਬ ਸੁੱਟਣ ਲਈ ਚੁਣੇ ਗਏ ਨਾਵਾਂ ਵਿਚ ਸਭ ਤੋ ਪਹਿਲਾ ਭਗਤ ਸਿੰਘ ਨੂੰ ਸ਼ਾਮਿਲ ਨਹੀ ਸੀ ਕੀਤਾ ਗਿਆ॥ਨਾਲ ਦੇ ਆਗੂਆ ਦੀ ਸੋਚ ਸੀ ਕਿ ਇਸ ਭਗਤ ਸਿੰਘ ਨੂੰ ਬਚਾ ਕੇ ਰੱਖਿਆ ਜਾਵੇ॥ਪਰ ਭਗਤ ਸਿੰਘ ਦੇ ਪਰਮ ਪਿਆਰੇ ਸਾਥੀ ਸੁਖਦੇਵ ਦੇ ਮਿਹਨਿਆਂ ਕਾਰਨ ਖੁਦ ਭਗਤ ਸਿੰਘ ਨੇ ਆਪਣਾ ਨਾਮ ਸ਼ਮਿਲ ਕਰ ਲਿਆ॥ ਭਖਵੇਂ ਵਾਦ- ਵਿਵਾਦਾਂ ਤੋ ਬਾਅਦ ਅੰਤ ਸਰਬਸੰਪਤੀ ਨਾਲ ਸ਼ਹੀਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਨਾਮ ਚੁਣਿਆ ਗਿਆ॥ ਯੋਜਨਾ ਅਨੁਸਾਰ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਵਿਚ ਇਨ੍ਹਾਂ ਦੋਵਾਂ ਦੇਸ਼ ਭਗਤਾ ਨੇ ਇਕ ਖਾਲੀ ਜਗ੍ਹਾ ਬੰਬ ਸੁੱਟਿਆ ਅਤੇ ਉਥੋ ਭੱਜਣ ਦੀ ਬਜਾਏ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਉਂਦਿਆ ਹੋਇਆ ਗ੍ਰਿਫਤਾਰੀਆ ਦਿੱਤੀਆ॥
ਜੇਲ ਦੇ ਦਿਨ
ਜੇਲ ਵਿਚ ਭਗਤ ਸਿੰਘ ਨੇ ਆਪਣੇ ਸਾਥੀਆ ਨਾਲ ਤਕਰੀਬਨ ਦੋ ਸਾਲ ਗੁਜ਼ਾਰੇ॥ ਅਪਣੇ ਉੱਪਰ ਚੱਲ ਰਹੇ ਮੁਕੱਦਮੇ ਦੌਰਾਨ ਭਾਰਤ ਦੇ ਇਕ ਮਹਾਨ ਸਰੂਪ ਨੇ ਆਪਣੀ ਰਿਹਾਈ ਲਈ ਉਸ ਸਮੇਂ ਦੀ ਅਦਾਲਤ ਵਿਚ ਰਹਿਣ ਦੀ ਅਪੀਲ ਨਹੀ ਪਾਈ, ਸਗੋ ਦੇਸ਼ ਦੀ ਅਜ਼ਾਦੀ ਲਈ ਅਖਰੀ ਸਾਹ ਤੱਕ ਲੜਨ ਦਾ ਐਲਾਨ ਕੀਤਾ॥ ਇਸ ਦੌਰਾਨ ਉਨ੍ਹਾਂ ਨੇ ਕਈ ਤਰ੍ਹਾ ਨਾਲ ਪੁੰਜੀ ਪਤੀਆ ਨੂੰ ਵੀ ਅਪਣਾ ਵੈਰੀ ਦੱਸਿਆ ਅਤੇ ਲਿਖਿਆ ਕਿ ਮਜ਼ਦੂਰਾਂ ਦਾ ਸ਼ੋਸਣ ਕਰਨ ਵਾਲਾ ਭਾਵੇਂ ਇਕ ਭਾਰਤੀ ਹੀ ਕਿਉਂ ਨਾ ਹੋਵੇ, ਉਹ ਵੀ ਉਨ੍ਹਾਂ ਦਾ ਵੈਰੀ ਹੈ॥ ਉਨ੍ਹਾਂ ਜੇਲ ਵਿਚ ਅੰਗਰੇਜ਼ੀ ਵਿਚ ਇਕ ਲੇਖ ਵੀ ਲਿਖਿਆ॥ ਜਿਸਦਾ ਸਿਰਲੇਖ ਸੀ “ਮੈਂ ਨਾਸਤਕ ਕਿਉਂ ਹਾਂ’’ ਜੇਲ ਵਿਚ ਭਗਤ ਸਿੰਘ ਅਤੇ ਬਾਕੀ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ॥
ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਫਾਂਸੀ
ਲਾਹੌਰ ਵਿਚ ਸਾਂਡਰਸ ਦੇ ਕਾਤਲ, ਅਸੈਂਬਲੀ ਵਿਚ ਬੰਬ ਧਮਾਕਾ ਆਦਿ ਕੇਸ ਚੱਲੇ॥ 7 ਅਕਤੂਬਰ 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ ਵਿਚ ਪਹੁੰਚਿਆ॥ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਅਤੇ ਕਮਲ ਨਾਥ ਤਿਵਾੜੀ ,ਵਿਜੈ ਕੁਮਾਰ ਸਿਲਹਾ,ਜੈ ਦੇਵ ਕਪੂਰ, ਸ਼ਿਵ ਬਰਮਾ ਨੂੰ ਉਮਰ ਕੈਦ ਅਤੇ ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤਾ ਨੂੰ ਤਿੰਨ ਸਾਲ ਦੀ ਕੈਦ ਸਜ਼ਾ ਸੁਣਾਈ॥
ਭਗਤ ਸਿੰਘ ਦਾ ਦੇਸ਼ ਦੇ ਨੌਜਵਾਨਾਂ ਦੇ ਨਾਮ ਸੁਨੇਹਾ
23 ਮਾਰਚ 1931 ਨੂੰ ਸ਼ਾਮੀ ਕਰੀਬ 7 ਵੱਜ ਕੇ 33 ਮਿੰਟ ‘ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ॥ ਫਾਂਸੀ ‘ਤੇ ਜਾਣ ਤੋ ਪਹਿਲਾ ਉਹ ਲੈਨਿਨ ਦੀ ਜੀਵਣੀ ਪੜ ਰਹੇ ਸਨ, ਕਿਹਾ ਜਾਂਦਾ ਹੇੈ ਕਿ ਜਦੋ ਜੇਲ ਦੇ ਅਧਿਕਾਰੀਆ ਨੇ ਉਨ੍ਹਾ ਨੂੰ ਸੂਚਨਾ ਦਿੱਤੀ ਕਿ ਉਨ੍ਹਾ ਦੀ ਫਾਂਸੀ ਦਾ ਸਮਾਂ ਆ ਗਿਆ ਹੈ, ਤਾਂ ਉਨ੍ਹਾਂ ਨੇ ਕਿਹਾ ਰੁਕੋ, ਇਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ, ਫਿਰ ਇਕ ੰਿਮੰਟ ਦੇ ਬਾਅਦ ਕਿਤਾਬ ਛੱਤ ਦਾ ਵੱਲ ਉਛਾਲ ਕੇ ਕਿਹਾ,
“ਦਿਲੋਂ ਨਿਕਲੇਗੀ ਨਹੀ ਮਰਕੇ ਵੀ ਵਤਨ ਦੀ ਉਲਫਤ’’
“ਮੇਰੀ ਮਿੱਟੀ ਤੋ ਵੀ ਖੁਸ਼ਬੂ ਏ ਵਤਨ ਆ ਗਈ’’

ਗੁਰਭਿੰਦਰ ਗੁਰੀ
9915727311

Share Button

Leave a Reply

Your email address will not be published. Required fields are marked *