ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਦੇਸ਼ ਦੀ ਅਜਾਦੀ ਲਈ ਸਭ ਤੋਂ ਵੱਧ ਕੁਰਬਾਨੀਆ ਸਿੱਖਾਂ ਨੇ ਕੀਤੀਆਂ ਪਰ ਗਾਂਧੀ ਪਰਿਵਾਰ ਨੇ ਹਜਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਾਇਆ: ਸੁਖਬੀਰ ਸਿੰਘ ਬਾਦਲ

ਦੇਸ਼ ਦੀ ਅਜਾਦੀ ਲਈ ਸਭ ਤੋਂ ਵੱਧ ਕੁਰਬਾਨੀਆ ਸਿੱਖਾਂ ਨੇ ਕੀਤੀਆਂ ਪਰ ਗਾਂਧੀ ਪਰਿਵਾਰ ਨੇ ਹਜਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਾਇਆ: ਸੁਖਬੀਰ ਸਿੰਘ ਬਾਦਲ
ਚੰਡੀਗੜ ਪੰਜਾਬ ਨੂੰ ਦੇਣ ਅਤੇ ਪੰਜਾਬ ਨੂੰ ਆਪਣਾ ਵਖਰਾ ਹਾਈ ਕੋਰਟ ਦੇਣ ਦੀ ਪੁਰਜੋਰ ਮੰਗ ਕੀਤੀ
ਪੰਜਾਬ ਦੀ ਕਾਂਗਰਸ ਸਰਕਾਰ ਵੈਟੀਲੇਟਰ ‘ਤੇ: ਬਿਕਰਮ ਸਿੰਘ ਮਜੀਠੀਆ

ਬਾਬਾ ਬਕਾਲਾ 15 ਅਗਸਤ (ਨਿਰਪੱਖ ਕਲਮ ਬਿਊਰੋ): ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਰਾਜਧਾਨੀ ਚੰਡੀਗੜ ਪੰਜਾਬ ਨੂੰ ਦੇਣ ਅਤੇ ਪੰਜਾਬ ਨੂੰ ਆਪਣਾ ਵਖਰਾ ਹਾਈ ਕੋਰਟ ਦੇਣ ਦੀ ਪੁਰਜੋਰ ਮੰਗ ਕੀਤੀ ਹੈ। ਸ: ਬਾਦਲ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਜੋੜ ਮੇਲੇ ਮੌਕੇ ਸ੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਵੱਖ ਵੱਖ ਸਿਆਸੀ ਕਾਨਫਰੰਸਾਂ ਦੀ ਗਲ ਕਰੀਏ ਤਾਂ ਅਕਾਲੀ ਦਲ ਦੀ ਕਾਨਫਰੰਸ ‘ਚ ਸੰਗਤ ਦੀ ਹਾਜਰੀ ਸਭ ਤੋਂ ਵੱਧ ਸੀ। ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਕ ਖੋਹਣ ਲਈ ਕਾਂਗਰਸ ਨੂੰ ਖੂਬ ਰਗੜੇ ਲਾਏ ਤੇ ਦੋਸ਼ੀ ਠਹਿਰਾਇਆ। ਉਨਾਂ ਕਿਹਾ ਕਿ ਦੇਸ਼ ਦੀ ਅਜਾਦੀ ਲਈ ਸਭ ਤੋਂ ਵੱਧ ਕੁਰਬਾਨੀਆ ਸਿੱਖਾਂ ਨੇ ਕੀਤੀਆਂ ਪਰ ਗਾਂਧੀ ਪਰਿਵਾਰ ਨੇ ਹਜਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਾਇਆ, ਦੋਸ਼ੀਆਂ ਨੂੰ ਸਜਾਵਾਂ ਤੋਂ ਬਚਾਉਣ ਲਈ ਹਰ ਹੀਲਾ ਵਰਤਿਆ ਤੇ ਪੁਸ਼ਤ ਪਨਾਹੀ ਕੀਤੀ, ਜਿਸ ਦੇ ਖਿਲਾਫ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਨਸਾਫ ਅਤੇ ਜਾਂਚ ਲਈ ਐਸ ਆਈ ਟੀ ਬਣਾਈ, ਨਤੀਜਾ ਇਹ ਕਿ ਅੱਜ ਸਜਣ ਕੁਮਾਰ ਵਰਗੇ ਜੇਲਾਂ ‘ਚ ਬੰਦ ਹੋ ਕੇ ਸਜ਼ਾਵਾਂ ਭੁਗਤ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਸਿਆਸਤ ਕਰਨ ਵਾਲੇ ਅਖੌਤੀ ਪੰਥਕ ਕਾਂਗਰਸ ਦੇ ਇਸ਼ਾਰਿਆਂ ‘ਤੇ ਨਚਣ ਵਾਲੇ ਕਾਂਗਰਸ ਦੇ ਪਿਠੂ ਹਨ। ਇਹ ਲੋਕ ਪੰਥਕ ਪਰਾਵੇ ‘ਚ ਸਿਖ ਕੌਮ ਦੀ ਸਿਆਸੀ ਜਮਾਤ ਸ੍ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਨ ਦੀਆਂ ਕੋਸ਼ਿਸ਼ਾਂ ‘ਚ ਲਗੇ ਹੋਏ ਹਨ। ਉਹਨਾਂ ਕਿਹਾ ਕਿ ਕਾਂਗਰਸ ਸਿੱਖ ਕੌਮ ਅਤੇ ਪੰਜਾਬ ਦਾ ਹਿਤੂ ਨਹੀਂ ਹੋ ਸਕਦਾ। ਉਹਨਾਂ ਅਕਾਲੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾਇਆ। ਯਾਦਗਾਰਾਂ ਸਥਾਪਿਤ ਕਰਨ, ਸ੍ਰੀ ਅਨੰਦਪੁਰ ਸਾਹਿਬ ਹੇਰੀਟੇਜ ਅਤੇ ਸ੍ਰੀ ਦਰਬਾਰ ਸਾਹਿਬ ਵਿਰਾਸਤੀ ਰਸਤੇ ਨੂੰ ਸੁੰਦਰੀ ਕਰਨ ਦੀ ਗਲ ਕੀਤੀ , ਉਥੇ ਹੀ ਗੁਰੂ ਨਾਨਕ ਸਾਹਿਬ ਦੇ 550 ਸਾਲ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਅੰਤਰਾਸ਼ਟਰੀ ਨਗਰ ਕੀਰਤਨ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੁਣ ਤੱਕ ਸ਼ਮੂਲੀਅਤ ਨਾ ਕਰਨ ਲਈ ਉਸ ਨੂੰ ਆੜੇ ਹਥੀਂ ਲਿਆ। ਉਹਨਾਂ ਕਾਂਗਰਸ ਸਰਕਾਰ ਤੋਂ ਕੋਈ ਉਮੀਦ ਨਾ ਰਖਣ ਦੀ ਗਲ ਕਹੀ ਅਤੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਮੁੜ ਆਵੇਗੀ ਅਤੇ ਅਜਿਹੇ ਕਾਰਜ ਕੀਤੇ ਜਾਣ ਗੇ ਜਿਸ ਨਾਲ ਪੰਜਾਬ ਦੇਸ਼ ਭਰ ‘ਚ ਮੁੜ ਨੰਬਰ ਇਕ ‘ਤੇ ਆਜਾਵੇਗਾ। ਇਸ ਮੌਕੇ ਉਹਨਾਂ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਹਿਸਾ ਲੈਣ ਦੀ ਵੀ ਅਪੀਲ ਕੀਤੀ।

ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਜ ਪੰਜਾਬ ਦੀ ਕਾਂਗਰਸ ਸਰਕਾਰ ਵੈਟੀਲੇਟਰ ‘ਤੇ ਪਈ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਅਕਾਲੀ ਦਲ ਨਾਲ ਸੰਬੰਧਿਤ ਵਿਰੋਧੀਆਂ ਅਤੇ ਆਮ ਨਾਗਰਿਕਾਂ ਖਿਲਾਫ ਝੂਠੇ ਪਰਚਿਆਂ ਤੋਂ ਇਲਾਵਾ ਕੋਈ ਪ੍ਰਾਪਤੀ ਨਹੀਂ ਰਹੀ। ਘਰ ਘਰ ਨੌਕਰੀ ਦੇਣ ‘ਚ ਫੇਲ ਹੋਣ, ਨਜਾਇਜ਼ ਮਾਇਨਿੰਗ ਰਾਖੀ ਸਰਕਾਰੀ ਖਜਾਨੇ ਨੂੰ ਹਜਾਰਾਂ ਕਰੋੜ ਦਾ ਚੂਨਾ ਲਾਉਣ ਅਤੇ ਕਿਸਾਨੀ ਖੁਦਕਸ਼ੀਆਂ ‘ਤੇ ਚਿੰਤਾ ਜਾਹਿਰ ਕਰਦਿਆਂ ਉਹਨਾਂ ਕਿਸਾਨ ਕਰਜਿਆਂ ਨੂੰ ਵਾਅਦੇ ਅਨੁਸਾਰ ਮੁਆਫ ਨਾ ਕਰਨ ਲਈ ਕਾਂਗਰਸ ਸਰਕਾਰ ਦੀ ਸਖਤ ਅਲੋਚਨਾ ਕੀਤੀ। ਉਹਨਾਂ ਗੁਰੂ ਨਾਨਕ ਸਾਹਿਬ ਦੇ550 ਸਾਲਾ ਪ੍ਰਕਾਸ਼ ਸ਼ਤਾਬਦੀ ਦਾ ਲਾਹਾ ਲੈਣ , ਸ਼ਤਾਬਦੀ ਸਮਾਗਮਾਂ ‘ਚ ਵੱਧ ਚੱੜ ਕੇ ਹਿਸਾ ਲੈਣ ਦੀ ਅਪੀਲ ਕੀਤੀ ਅਤੇ ਗੁਰੂ ਸਾਹਿਬ ਦੇ ਸੰਦੇਸ਼ ‘ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਉਹਨਾਂ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਨਿਰਪਖ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਉਣ ਦੀ ਮੰਗ ਕੀਤੀ, ਤੇ ਚੁਨੌਤੀ ਦਿਤੀ ਕਿ ਅਕਾਲੀ ਦਲ ਦੇ ਆਗੂ ਦੋਸ਼ੀ ਪਾਏ ਜਾਣ ‘ਤੇ ਉਹ ਸਿਆਸਤ ਤੋਂ ਸੰਨਿਆਸ ਲੈ ਲਵੇਗਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਸਭ ਤੋਂ ਵੱਧ ਸਿਆਸਤ ਕਰਨ ਵਾਲੇ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੂੰ ਘਰਾਂ ‘ਚ ਬੈਠਣਾ ਪਿਆ। ਇਸ ਮੌਕੇ ਉਹਨਾਂ ਪੰਜਾਬੀਆਂ ਨੂੰ ਪਾਕਿਸਤਾਨ ਦਾ ਸਾਥ ਦੇਣ ਦੀ ਅਪੀਲ ਕਰਨ ਵਾਲੇ ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੂੰ ਆੜੇ ਹਥੀਂ ਲਿਆ ਅਤੇ ਕਿਹਾ ਕਿ ਪੰਜਾਬੀ ਦੇਸ਼ ਭਗਤ ਕੌਮ ਹਨ ਅਤੇ ਉਸ ਦੀਆਂ ਗਲਾਂ ਅਤੇ ਚਾਲਾਂ ‘ਚ ਫਸਣ ਵਾਲੇ ਨਹੀਂ ਹਨ। ਲਿਹਾਜਾ ਉਸ ‘ਤੇ ਕਰਾਰੀ ਚੋਟ ਕਰਦਿਆਂ ਸ: ਮਜੀਠੀਆ ਨੇ ਉਸ ਨੂੰ ਪਕਿਸਤਾਨ ਅੰਦਰ ਲੋਕਤੰਤਰ ਦੀ ਮਾੜੀ ਵਿਵਸਥਾ ਪ੍ਰਤੀ ਫਿਕਰ ਅਤੇ ਗੌਰ ਕਰਨ ਦੀ ਸਲਾਹ ਦਿਤੀ। ਸ: ਮਜੀਠੀਆ ਨੇ ਕੇਂਦਰ ਸਰਕਾਰ ਵਲੋਂ ਕਸ਼ਮੀਰ ਸੰਬੰਧੀ ਲਏ ਗਏ ਫੈਸਲਿਆਂ ਉਪਰੰਤ ਸਾਹਮਣੇ ਆਈ ਸਥਿਤੀ ਦੇ ਸੰਦਰਭ ‘ਚ ਕਿਹਾ ਕਿ ਕਸ਼ਮੀਰੀ ਧੀਆਂ ਭੈਣਾਂ ਦੇ ਮਾਣ ਸਤਿਕਾਰ ਅਤੇ ਆਬਰੂ ਦੀ ਰਾਖੀ ਹਰ ਇਕ ਗੁਰ ਸਿੱਖ ਦਾ ਫਰਜ਼ ਹੈ, ਜਿਸ ਨੂੰ ਨਿਭਾਉਣ ਦੀ ਜਿਮੇਵਾਰੀ ਸਾਡੇ ਸਭ ਦੇ ਸਿਰ ਹੈ। ਉਹਨਾਂ ਕੇਦਰ ਸਰਕਾਰ ਨੂੰ ਘਟ ਗਿਣਤੀ ਭਾਈਚਾਰਿਆਂ ਦੇ ਹਿਤਾਂ ਦਾ ਧਿਆਨ ਰਖਣ ਦੀ ਅਪੀਲ ਕੀਤੀ। ਉਹਨਾਂ ਪੰਜਾਬ ਨੂੰ ਰਾਜਧਾਨੀ ਦੇਣ ਅਤੇ ਦਰਿਆਈ ਪਾਣੀਆਂ ਦਾ ਅਧਿਕਾਰ ਦੇਣ ਅਤੇ ਲੁੱਟ ਬੰਦ ਕਰਨ ਲਈ ਵੀ ਕਿਹਾ। ਉਹਨਾਂ ਦਿਲੀ ਵਿਖੇ ਭਗਤ ਰਵੀਦਾਸ ਮੰਦਰ ਨੂੰ ਨੁਕਸਾਨ ਪਹੁੰਚਾਏ ਜਾਣ ‘ਤੇ ਵੀ ਸਖਤ ਰੋਸ ਜਤਾਇਆ। ਸ: ਮਜੀਠੀਆ ਨੇ ਅਕਾਲੀ ਵਰਕਰਾਂ ਨੂੰ ਇਕ ਜੁਟ ਹੋਣ ਦੀ ਵੀ ਨਸੀਅਤ ਦਿਤੇ।

ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਰਤਾਰਪੁਰ ਲਾਂਘੇ ਨੂੰ ਅਤੇ 5 ਲੱਖ ਤਕ ਮੁਫਤ ਸਿਹਤ ਬੀਮਾ ਯੋਜਨਾ ਨੂੰ ਕੇਦਰੀ ਮੋਦੀ ਸਰਕਾਰ ਦੀ ਵਡੀ ਪ੍ਰਾਪਤੀ ਦਸਿਆ। ਇਸ ਮੌਕੇ ਬੁਲਾਰਿਆਂ ‘ਚ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ, ਬਲਜੀਤ ਸਿੰਘ ਜਲਾਲ ਉਸਮਾ, ਸਾਬਕਾ ਵਿਧਾਇਕ ਮਲਕੀਤ ਸਿੰਘ ਏ ਆਰ, ਮਨਜੀਤ ਸਿੰਘ ਮੀਆਂਵਿਡ, ਦਲਬੀਰ ਸਿੰਘ ਵੇਰਕਾ, ਸਾਬਕਾ ਮੰਤਰੀ ਬਲਬੀਰ ਸਿੰਘ ਬਾਠ, ਤਲਬੀਰ ਸਿੰਘ ਗਿੱਲ, ਭਾਈ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਵੇਰਕਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਰਵੀਕਰਨ ਸਿੰਘ ਕਾਹਲੋਂ, ਵੀਰ ਸਿੰਘ ਲੋਪੋਕੇ, ਅਲਵਿੰਦਰ ਪਾਲ ਸਿੰਘ ਪਖੋਕੇ, ਗੁਰਬਚਨ ਸਿੰਘ ਕਰਮੂਵਾਲ, ਬਾਵਾ ਸਿੰਘ ਗੁਮਾਨਪੁਰਾ, ਸਰਬਜੀਤ ਸਿੰਘ ਮਕੜ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿਟੇਵਡ, ਬਿਕਰਮ ਜੀਤ ਸਿੰਘ ਕੋਟਲਾ, ਡਾ: ਟੋਨੀ, ਭਾਈ ਰਜਿੰਦਰ ਸਿੰਘ ਮਹਿਤਾ, ਤਰਲੋਕ ਸਿੰਘ ਬਾਠ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: