ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਹਿੱਸਾ ਪਾਉਣ ਵਾਲਿਆਂ ਦਾ ਸਨਮਾਨ ਜ਼ਰੂਰੀ: ਚਰਨਜੀਤ ਸਿੰਘ ਚੰਨੀ

ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਹਿੱਸਾ ਪਾਉਣ ਵਾਲਿਆਂ ਦਾ ਸਨਮਾਨ ਜ਼ਰੂਰੀ: ਚਰਨਜੀਤ ਸਿੰਘ ਚੰਨੀ

ਸਾਡੀਆਂ ਫ਼ੌਜਾਂ ਦੇਸ਼ ਦੀ ਸੁਰੱਖਿਆ ਲਈ ਮਰ-ਮਿਟਣ ਨੂੰ ਤਿਆਰ : ਲੈਫ਼ਟੀਨੈਂਟ ਜਰਨਲ ਪ੍ਰੇਮ ਨਾਥ ਹੂਨ

 ਰੀਅਲ ਫ਼ਲੇਵਰਜ਼ ਗਰੁਪ ਵਲੋਂ 27 ਸਤੰਬਰ ਦਿਨ ਬੁਧਵਾਰ ਨੂੰ ਇਥੇ ਸਥਿਤ ਪਾਰਕ ਪਲਾਜ਼ਾ ਵਿਖੇ ”ਇੰਡੀਅਨ ਆਈਕੌਨਿਕ ਐਵਾਰਡ-2017” ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਰੰਭ ਰਾਸ਼ਟਰੀ ਗਾਇਨ ਤੋਂ ਬਾਅਦ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਇਸ ਦੇ ਨਾਲ ਹੀ ਰੀਅਲ ਫ਼ਲੇਵਰਜ਼ ਗਰੁਪ ਦੇ ਸੰਸਥਾਪਕ ਸੁਭਸ਼ ਸੂਦ ਗਾਜਰੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਉਣ ਵਾਲੇ 30 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ਦਾ ”ਇੰਡੀਅਨ ਆਈਕੌਨਿਕ ਐਵਾਰਡ-2017” ਨਾਲ ਸਨਮਾਨ ਕੀਤਾ।
ਉਨ੍ਹਾਂ ਦਾ ਸਾਥ ਸਾਬਕਾ ਲੈਫ਼ਟੀਨੈਂਟ ਜਨਰਲ ਪ੍ਰੇਮ ਨਾਥ ਹੂਨ, ਅਭਿਨੇਤਾ ਅਨਸ ਰਸ਼ੀਦ (ਸੂਰਜ ਰਾਠੀ), ਰੀਅਲ ਫ਼ਲੇਵਰਜ਼ ਗਰੁਪ ਦੇ ਮੈਨੇਜਿੰਗ ਡਾਇਰੈਕਟਰ ਦੁਰਗੇਸ਼ ਸੂਦ ਗਾਜਰੀ, ਡਾਇਰੈਕਟਰ ਕਮ ਸੀ ਈ ਓ ਜ਼ਾਹਿਦਾ ਸੁਲੇਮਾਨ ਅਤੇ ਡਾਇਰੈਕਟਰ (ਆਪਰੇਸ਼ਨ) ਸਚਿਨ ਸ਼ਰਮਾ ਨੇ ਦਿਤਾ। ਇਸ ਐਵਾਰਡ ਸਮਾਗਮ ਦੀ ਖ਼ਾਸੀਅਤ ਇਹ ਰਹੀ ਕਿ ਹਰ ਵਿਅਕਤੀ ਅਤੇ ਸੰਸਥਾ ਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਉਸ ਬਾਰੇ ਆਈਓ-ਵੀਡੀਓ ਵੀ ਦਿਖਾਈ ਗਈ ਜਿਸ ਨੂੰ ਐਵਾਰਡੀਆਂ ਅਤੇ ਦਰਸ਼ਕਾਂ ਨੇ ਬਹੱਦ ਪਸੰਦ ਕੀਤਾ। ਇਸ ਮੌਕੇ ਇਨਕਮ ਟੈਕਸ ਕਮਿਸ਼ਨਰ ਪਟਿਆਲਾ ਡਾ. ਜਗਤਾਰ ਸਿੰਘ, ਇੰਸਪੈਕਟਰ ਜਨਰਲ ਕੁੰਵਰ ਵਿਜੈ ਪ੍ਰਤਾਪ ਸਿੰਘ, ਵਧੀਕ ਕਮਿਸ਼ਨਰ ਜੀ ਐਸ ਟੀ ਰਾਜਨ ਦੱਦ, ਕ੍ਰਿਕਟ ਖਿਡਾਰਣ ਹਰਮਨਪ੍ਰੀਤ ਕੌਰ, ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਮਮਤਾ ਖਰਬ, ਅਕਾਲ ਅਕੈਡਮੀ ਚੀਮਾ, ਡਾ. ਬਰਿੰਦਰ ਸਿੰਘ ਯੋਗੀ, ਰਾਕੇਸ਼ ਕੁਮਾਰ ਰਿੱਖੀ, ਡੈਸਟੀਨੇਸ਼ਨ : ਦੀ ਅਲਟੀਮੇਟ ਬਿਗਨਿੰਗ, ਈਜ਼ੀ ਵੀਜ਼ਾ, ਐਸ ਬੀ ਪੀ ਗਰੁਪ, ਸੁਭਾਸ਼ ਜਵੈਲਰ, ਚੰਡੀਗੜ੍ਹ ਸਿਟੀ ਸੈਂਟਰ, ਅਚਾਰੀਆ ਮਹਿੰਦਰ ਕ੍ਰਿਸ਼ਨ ਸ਼ਰਮਾ, ਸਰੋਜਨੀ ਚੌਧਰੀ, ਅਰਵਿੰਦਰ ਸਿੰਘ ਸੇਖੋਂ, ਐਸਐਸਪੀ ਮੋਹਾਲੀ ਕੁਲਦੀਪ ਸਿੰਘ ਚਹਿਲ, ਐਸਐਸਪੀ ਖੰਨਾ ਨਵਜੋਤ ਸਿੰਘ ਮਾਹਲ, ਮੁਕੇਸ਼ ਤਕਿਆਰਜ਼ : ਵੇਅ ਟੂ ਸਕਸੈਸ, ਮਨੀਸ਼ ਗਰੋਵਰ ਅਯੁਰਵੈਦਾ, ਐਨਜੀਓ ਖ਼ੁਸ਼ੀ, ਰਿਚ ਇਨਫ਼ਰਾ ਇੰਡੀਆ ਲਿਮਟਿਡ, ਇੰਸਪੈਕਟਰ ਹਰਿੰਦਰ ਸਿੰਘ ਸੇਖੋਂ, ਡਾ. ਰਿੰਮੀ ਸਿੰਗਲਾ, ਗੁਰਪ੍ਰੀਤ ਸਿੰਘ ਸਿੱਧੂ ਅਮਰਜਿੰਗ ਇੰਡੀਆ, ਡੀਐਸਪੀ ਗੁਰਜੋਤ ਸਿੰਘ ਕਲੇਰ, ਸਮਾਜ ਸੇਵੀ ਜੇ ਐਸ ਮੱਗੋ, ਪਰਮਿੰਦਰ ਸਿੰਘ ਬਰਾੜ ਪੀਐਸਆਰ ਰੀਅਲ ਇਸਟੇਟ, ਸਚਿਨ ਸ਼ਰਮਾ ਪਾਰਕ ਪਲਾਜ਼ਾ, ਸਾਈਂ ਬਿਲਡਰਜ਼ ਅਤੇ ਧਰਮਵੀਰ ਦੁੱਗਲ ਸਣੇ 30 ਤੋਂ ਵੱਧ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਐਵਾਰਡ ਸਮਾਗਮ ਕੀਤੇ ਜਾਣੇ ਚਾਹੀਦੇ ਹਨ ਤਾਕਿ ਦੇਸ਼ ਅਤੇ ਸਮਾਜ ਦੀ ਉਨਤੀ ਵਿਚ ਹਿੱਸਾ ਪਾਉਣ ਵਾਲਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾ ਸਕੇ।
ਉਨ੍ਹਾਂ ਰੀਅਲ ਫ਼ਲੇਵਰਜ਼ ਗਰੁਪ ਨੂੰ ਵਧਾਈ ਅਤੇ ਅੱਗੇ ਵਧਣ ਲਈ ਸ਼ੁੱਭਕਾਮਨਾਮਾਂ ਦਿਤੀਆਂ। ਸਾਬਕਾ ਲੈਫ਼ਟੀਨੈਂਟ ਜਨਰਲ ਪ੍ਰੇਮ ਨਾਥ ਹੂਨ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਫ਼ੌਜਾਂ ਬਹੁਤ ਹੀ ਸਮਰਥ ਹਨ ਅਤੇ ਸਰਹੱਦਾਂ ਦੀ ਸੁਰੱਖਿਆ ਕਰ ਰਹੀਆਂ ਹਨ।
ਮੈਨੇਜਿੰਗ ਡਾਇਰੈਕਟਰ ਦੁਰਗੇਸ਼ ਸੂਦ ਗਾਜਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਵਿਚਾਰ ਹਨ ਕਿ ਜਿਸ ਕੰਮ ਨੂੰ ਪੂਰੀ ਸ਼ਿਦਤ ਨਾਲ ਕੀਤਾ ਜਾਂਦਾ ਹੈ, ਉਹ ਕੰਮ ਵਿਅਕਤੀ ਨੂੰ ਇਸ਼ਵਰ ਦੇ ਨੇੜੇ ਲਿਜਾਂਦਾ ਹੈ। ਸਾਡੀ ਜਿਊਰੀ ਨੇ ਜਿਹੜੇ ਲੋਕਾਂ ਨੂੰ ਇਸ ਸਾਲ ਇੰਡੀਅਨ ਆਈਕੌਨਿਕ ਐਵਾਰਡ ਲਈ ਚੁਣਿਆ ਹੈ, ਉਹ ਵੀ ਆਪਣੇ ਕੰਮ ਨੂੰ ਇਸ਼ਵਰ ਦਾ ਕੰਮ ਸਮਝ ਕੇ ਹੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਰੀਅਲ ਫ਼ਲੇਵਰਜ਼ ਗਰੁਪ ਭਵਿੱਖ ਵਿਚ ਹੀ ਅਜਿਹੇ ਪ੍ਰੋਗਰਾਮ ਆਯੋਜਿਤ ਕਰਦਾ ਰਹੇਗਾ। ਇਸ ਮੌਕੇ ਐਵਾਰਡੀਆਂ ਅਤੇ ਦਰਸ਼ਕਾਂ ਨੇ ਅਭਿਨੇਤਾ ਅਨਸ ਰਸ਼ੀਦ ਅਤੇ ਜ਼ਫ਼ਰ ਇਕਬਾਲ ਨਾਲ ਖ਼ੂਬ ਮਨੋਰੰਜਨ ਕੀਤਾ ਅਤੇ ਤਸਵੀਰਾਂ ਖਿਚਵਾਈਆਂ। ਸਮਾਗਮ ਦੀ ਐਂਕਰਿੰਗ ਸਾਹਿਲ ਭਦੌਰੀਆ ਨੇ ਕੀਤੀ।

Share Button

Leave a Reply

Your email address will not be published. Required fields are marked *

%d bloggers like this: