Wed. Aug 21st, 2019

ਦੇਸ਼ ਅਤੇ ਵਿਦੇਸ਼ ਵਿਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਲੁਕਣ ਮੀਚੀ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਦੇਸ਼ ਅਤੇ ਵਿਦੇਸ਼ ਵਿਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਲੁਕਣ ਮੀਚੀ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਬ੍ਰਿਸਬੇਨ, 11 ਮਈ (ਗੁਰਵਿੰਦਰ ਰੰਧਾਵਾ): ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਫ਼ਿਲਮ ‘ਸਿਰਫਿਰੇ’ ਅਤੇ ‘ਮਾਈ ਸੈਲਫ ਪੇਂਡੂ’ ਤੋਂ ਬਾਅਦ ਫ਼ਿਲਮ ‘ਲੁਕਣ ਮੀਚੀ’ ਦੇ ਰਾਹੀ ਬਤੌਰ ਨਾਇਕ ਫ਼ਿਲਮੀ ਪਰਦੇ ‘ਤੇ ਆਪਣੇ ਅਦਾਕਾਰੀ ਦੇ ਜੌਹਰ ਵਿਖਾ ਰਿਹਾ ਹੈ, ਜਿਸ ਨੂੰ ਦਰਸ਼ਕਾ ਵਲੋਂ ਪਸੰਦ ਕੀਤਾ ਜਾ ਰਿਹਾ ਹੈ।ਦਰਸ਼ਕਾਂ ਦੀ ਭਰਪੂਰ ਮੰਗ ‘ਤੇ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਤੇ ਗੱਗੂ ਗਿੱਲ ਦੇ ਕਿਰਦਾਰ ਫ਼ਿਲਮ ‘ਚ ਪਿਆਰ ਅਤੇ ਦੁਸ਼ਮਣੀ ਦੀ ਜੁਗਲਬੰਦੀ ਨੇ ਮੁੜ ਉਨ੍ਹਾਂ ਦੇ ਪੁਰਾਤਨ ਰੰਗ ਨੂੰ ਬਹੁਤ ਹੀ ਖੂਬਸੂਰਤੀ ਨਾਲ ਪਰਦੇ ‘ਤੇ ਪੇਸ਼ ਕੀਤਾ ਹੈ।

ਮੈਂਡੀ ਤੱਖਰ, ਕਰਮਜੀਤ ਅਨਮੋਲ, ਬੀ. ਐੱਨ ਸ਼ਰਮਾ, ਜਤਿੰਦਰ ਕੌਰ, ਅੰਮ੍ਰਿਤ ਔਲਖ, ਗੁਰਚੇਤ ਚਿੱਤਰਕਾਰ, ਹੋਬੀ ਧਾਲੀਵਾਲ, ਰੋਜ ਜੇ ਕੌਰ ਅਤੇ ਅਨਮੋਲ ਵਰਮਾ ਵਲੋਂ ਨਿਭਾਈਆਂ ਗਈਆਂ ਭੁਮਿਕਾਵਾਂ ਨੂੰ ਦਰਸ਼ਕਾਂ ਵਲੋਂ ਸਲਾਹਿਆ ਜਾ ਰਿਹਾ ਹੈ। ‘ਬੰਬਲ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਨਿਰਮਾਤਾ ਅਵਤਾਰ ਸਿੰਘ ਬੱਲ ਤੇ ਬਿਕਰਮ ਬੱਲ ਦੀ ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿੱਖੀ ਹੈ ਅਤੇ ਐੱਮ. ਹੁੰਦਲ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ। ਇਸ ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ।ਇਹ ਫ਼ਿਲਮ ਸਮਾਜਿਕ ਰਿਸ਼ਤਿਆ ਦੀ ਕਹਾਣੀ ‘ਤੇ ਅਧਾਰਿਤ ਹੈ। ਫ਼ਿਲਮ ਵਿੱਚ ਦਿਖਾਇਆ ਗਿਆ ਹੈ, ਕਿ ਕਿਸ ਤਰਾਂ ਆਮ ਲੋਕ ਆਪਣੀ ਜਿੰਦਗੀ ਵਿੱਚ ਦੋਸਤੀ ਦੇ ਰਿਸ਼ਤਿਆ ਨੂੰ ਦੁਸ਼ਮਣੀ ਵਿੱਚ ਬਦਲ ਲੈਦੇ ਹਨ। ਫਿਰ ਅਹਿਸਾਸ ਹੋਣ ‘ਤੇ ਮੁੜ ਗਿਲੇ ਸ਼ਿਕਵੇ ਭੁਲਾ ਕੇ ਆਪਸੀ ਪਿਆਰ-ਮਿਲਵਰਤਣ ਅਤੇ ਸਾਂਝ ਦੀਆ ਤੰਦਾਂ ਨੂੰ ਜੋੜਦੇ ਹਨ। ਬ੍ਰਿਸਬੇਨ ਦੇ ਸਿਨੇਮਾ ਘਰ ਦੇ ਬਾਹਰ ਗ੍ਰੈਂਡ ਸਟਾਈਲ ਇੰਟਰਟੇਨਮੈਂਟ ਦੇ ਰੌਕੀ ਭੁੱਲਰ, ਕਮਰ ਬੱਲ ਤੇ ਸੰਨੀ ਅਰੋੜਾ ਨੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ‘ਲੁਕਣ ਮੀਚੀ’ ਫ਼ਿਲਮ ‘ਚ ਕਾਮੇਡੀ, ਰੁਮਾਂਸ, ਪੰਜਾਬ ਅਤੇ ਹਰਿਆਣਾ ਦਾ ਸੱਭਿਆਚਾਰ, ਕਦਰਾਂ ਕੀਮਤਾਂ, ਪਰਿਵਾਰਿਕ ਅਤੇ ਸਮਾਜਿਕ ਰਿਸ਼ਤਿਆਂ ਦੀ ਗੱਲ ਬਹੁਤ ਹੀ ਬਾਖੂਬੀ ਨਾਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪਹਿਲੇ ਸ਼ੋਅ ਤੋਂ ਹੀ ਦਰਸ਼ਕ ਫ਼ਿਲਮ ਨੂੰ ਪਸੰਦ ਕਰ ਰਹੇ ਹਨ।

Leave a Reply

Your email address will not be published. Required fields are marked *

%d bloggers like this: