ਦੇਵ ਥਰੀਕੇ ਵਾਲੀਆ ਦੀ ਕਲਮ ਸਿਦਕਾਂ ਹੀ ਸਰੋਤਿਆਂ ਦੇ ਰੂਬਰੁਹ ਹੋ ਰਿਹਾ ਹਾਂ

ss1

ਦੇਵ ਥਰੀਕੇ ਵਾਲੀਆ ਦੀ ਕਲਮ ਸਿਦਕਾਂ ਹੀ ਸਰੋਤਿਆਂ ਦੇ ਰੂਬਰੁਹ ਹੋ ਰਿਹਾ ਹਾਂ
ਸਾਫ-ਸੁਥਰੀ ਗਾਇਕੀ ਹੀ ਮੇਰਾ ਮੁੱਖ ਮਕਸਦ -ਗੁਰਮੀਤ ਮੀਤ

10-9

ਕੀਰਤਪੁਰ ਸਾਹਿਬ 10 ਅਗਸਤ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਮੰਨੇ ਜਾਦੇ ਦੇਵ ਥਰੀਕੇ ਵਾਲੀਆ ਦੀ ਕਲਮ ਸਿਦਕਾਂ ਹੀ ਮੈਂ ਸਰੋਤਿਆਂ ਦੇ ਰੂਬਰੂਹ ਹੋ ਰਿਹਾ ਹਾਂ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬੀ ਲੋਕਾ ਗਾਇਕ ਗੁਰਮੀਤ ਮੀਤ ਨੇ ਚੰਗਰ ਇਲਾਕੇ ਦੇ ਪਿੰਡ ਮੱਸੇਵਾਲ ਵਿਖੇ ਸਾਡੇ ਪੱਤਰਕਾਰ ਨਾਲ ਗੱਲਬਾਤ ਦੋਰਾਨ ਕੀਤਾ ਉਹਨਾਂ ਕਿਹਾ ਕਿ ਮੇਰਾ ਮੁੱਖ ਮਕਸਦ ਪੁਰਾਤਨ ਅਤੇ ਸਾਫ-ਸੁਥਰੀ ਗਾਇਕੀ ਹੈ ਜਿਸ ਵਿੱਚ ਮੇਰਾ ਸਭ ਤੋਂ ਜਿਆਦਾ ਸਹਿਯੋਗ ਦੇਵ ਥਰੀਕਿਆ ਵਾਲੇ ਜੀ ਨੇ ਦਿੱਤਾ ਜਿਹਨਾਂ ਦਾ ਮੈਂ ਸਦਾ ਰਿਣੀ ਹਾਂ।ਇਸ ਮੋਕੇ ਉਹਨਾਂ ਕਿਹਾ ਕਿ ਦੇਵ ਸਾਹਿਬ ਉਹ ਮਹਾਨ ਗੀਤਕਾਰ ਨੇ ਜਿਹਨਾਂ ਦੀ ਕਲਮ ਤੋਂ ਲਿਖੇ ਜੋਧਿਆ, ਸੂਰਮਿਆ, ਭਗਤਾਂ ਅਤੇ ਸੱਚੇ ਪੇ੍ਰਮੀਆ ਨਾਲ ਸਬੰਧਤ ਵਾਰਾਂ, ਲੋਕ-ਗਾਥਾਵਾਂ, ਕਲੀਆਂ, ਗੀਤਾਂ ਨੂੰ ਸਵ: ਕੁਲਦੀਪ ਮਾਣਕ ਜੀ ਅਤੇ ਸੁਰਿੰਦਰ ਛਿੰਦਾ ਜੀ ਵਰਗੇ ਮਹਾਨ ਲੋਕ ਗਾਇਕਾਂ ਨੇ ਆਪਣੀ ਆਵਾਜ਼ ਨਾਲ ਸਦਾ ਲਈ ਅਮਰ ਕਰ ਦਿੱਤਾ ।ਉਹਨਾਂ ਕਿਹਾ ਕਿ ਦੇਵ ਥਰੀਕੇ ਵਾਲੀਆ ਦੀ ਕਲਮ ਤੋਂ ਲਿਖਿਆ ਕਲੀਆਂ ਕਿੱਸਿਆਂ ਦੀ ਐਲਬਮ “ਸੁਣੀ ਕਰਨੈਲ ਸਿਆ, ਸ਼ਾਮ ਨਾਰ, ਦੁੱਲਾ ਭੱਟੀ, ਮਿਰਜ਼ਾ ਜੱਟ, ਜਿਉਣਾ ਮੋੜ, ਮਿਰਜ਼ਾ ਸਾਹਿਬਾਂ, ਮਹਾਰਾਣੀ ਜਿੰਦਾਂ, ਹੀਰ 12 ਮਾਂਹ ਅਤੇ ਲੋਕ ਤੱਥ ਆਦਿ ਤੋਂ ਇਲਾਵਾ ਹੁਣ ਮੇਰੀ ਮਾਰਕੀਟ ਵਿੱਚ ਚੱਲ ਰਹੀ ਐਲਬਮ ‘ਬੂਰੀ ਹੁੰਦੀ ਆ’ ਜਿਸ ਨੂੰ ਸਰੋਤਿਆਂ ਨੇ ਬਹੁਤ ਪਿਆਰਾ ਦਿੱਤਾ ਹੈ । ਉਹਨਾਂ ਕਿਹਾ ਕਿ ਦੇਵ ਸਾਹਿਬ ਅੱਜ ਵੀ 75 ਸਾਲ ਦੀ ਉਮਰ ਵਿੱਚ ਪੰਜਾਬੀ ਭਾਸ, ਪੰਜਾਬੀ ਬੋਲੀ, ਅਤੇ ਪੰਜਾਬ ਦੇ ਲੋਕਾਂ ਨੂੰ ਪੁਰਾਤਨ ਪੰਜਾਬੀ ਗਾਇਕੀ ਨਾਲ ਜੋੜ ਹਰੇ ਹਨ । ਉਹਨਾਂ ਕਿਹਾ ਕਿ ਦੇਵ ਸਾਹਿਬ ਅੱਜ ਕਲ ਚੱਲ ਰਹੀ ਗੈਰ ਮਿਆਰੀ ਗਾਇਕੀ ਦੇ ਵਿਰੁੱਧ ਆਪਣੀ ਕਲਮ ਜੰਗ ਲੜ ਰਹੇ ਹਨ। ਉਹਨਾਂ ਕਿਹਾ ਕਿ ਜਲਦੀ ਹੀ 8 ਤੋਂ 10 ਗੀਤਾਂ ਦੀ ਐਲਬਮ ਅਸੀਂ ਸਰੋਤਿਆਂ ਦੀ ਝੋਲੀ ਪਾ ਰਹੇ ਹਾਂ ਇਸ ਐਲਬਮ ਦੇ ਸਾਰੇ ਗੀਤ ਦੇਵ ਥਰੀਕੇ ਵਾਲੀਆ ਦੀ ਸਾਫ-ਸੁਥਰੀ ਕਲਮ ਤੋਂ ਹੀ ਲਿਖੇ ਗਏ ਹਨ।ਅੰਤ ਵਿੱਚ ਉਹਨਾਂ ਕਿਹਾ ਕਿ ਆਪਣੇ ਆਪ ਨੂੰ ਵੰਡਭਾਗਾ ਸਮਝਦੇ ਹਨ ਕਿ ਉਹਨਾਂ ਨੂੰ ਉਸ ਮਹਾਨ ਗੀਤਕਾਰ ਦੇ ਗੀਤ ਗਾਉਣ ਦਾ ਮੋਕੇ ਮਿਲ ਰਿਹਾ ਹੈ ਜਿਹਨਾਂ ਦੇ ਗੀਤ ਕਦੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਗਾਇਆ ਕਰਦੇ ਸਨ ਇਸ ਮੋਕੇ ਗੁਰਮੀਤ ਮੀਤ ਦੇ ਨਾਲ ਪਿੰਡ ਮੱਸੇਵਾਲ ਦੇ ਨੰਬਰਦਾਰ ਜਰਨੈਲ ਸਿੰਘ, ਹਰਜਿੰਦਰ ਸਿੰਘ ਮੱਸੇਵਾਲ, ਹਰਦੀਪ ਸਿੰਘ ਗੋਲਡੀ, ਗੁਰਚਰਨ ਸਿੰਘ ਸਾਦੀ, ਜੋਤ ਮਝੇੜ, ਹਰਮਿੰਦਰ ਸਿੰਘ ਚੀਕਣਾ, ਬਲਦੇਵ ਸਿੰਘ, ਡਿੰਪਲ ਚੇਤਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *