ਦੇਰ ਤੱਕ ਸੌਣ ਦੇ ਵੀ ਕਈ ਫਾਇਦੇ

ss1

ਦੇਰ ਤੱਕ ਸੌਣ ਦੇ ਵੀ ਕਈ ਫਾਇਦੇ

ਤੁਸੀਂ ਬਿਊਟੀ ਸਲੀਪ ਬਾਰੇ ਤਾਂ ਸੁਣਿਆ ਹੀ ਹੋਵੇਗਾ। ਕੀ ਤੁਸੀਂ ਜਾਣਦੇ ਹੋ ਕਿ ਬਿਊਟੀ ਸਲੀਪ ਸੱਚੀ ਗੱਲ ਹੈ। ਜੇਕਰ ਤੁਸੀਂ ਚੰਗੀ ਨੀਂਦ ਲੈਂਦੇ ਹੋ ਤਾਂ ਇਸ ਦਾ ਅਸਰ ਤੁਹਾਡੀ ਸਿਹਤ ਤੇ ਬਿਊਟੀ ‘ਤੇ ਪੈਂਦਾ ਹੈ। ਇੱਕ ਨਵੀਂ ਰਿਸਰਚ ਵਿੱਚ ਇਹ ਗੱਲ ਹੋਰ ਪੱਕੀ ਹੋ ਗਈ ਹੈ।

ਰੌਇਲ ਸੁਸਾਇਟੀ ਓਪਨ ਸਾਇੰਸ ਜਨਰਲ ਵਿੱਚ ਛਪੀ ਰਿਸਰਚ ਮੁਤਾਬਕ ਜਿਹੜੇ ਲੋਕ ਰਾਤ ਨੂੰ ਚੰਗੀ ਤਰ੍ਹਾਂ ਨਹੀਂ ਸੌਂਦੇ, ਉਹ ਘੱਟ ਸੋਹਣੇ ਲੱਗਦੇ ਹਨ। ਸਟਾਕਹੋਮ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਦਾਅਵਾ ਕੀਤਾ ਹੈ ਕਿ ਦੋ ਰਾਤਾਂ ਚੰਗੇ ਤਰੀਕੇ ਨਾਲ ਜੇਕਰ ਨਾ ਸੁੱਤਾ ਜਾਏ ਤਾਂ ਪ੍ਰਸਨੈਲਿਟੀ ‘ਤੇ ਅਸਰ ਪੈ ਸਕਦਾ ਹੈ।

ਇਸ ਰਿਸਰਚ ਵਿੱਚ 25 ਬੰਦਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ ਦੋ ਰਾਤਾਂ ਚੰਗੀ ਨੀਂਦ ਲੈਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਦੂਜੇ ਗਰੁੱਪ ਨੂੰ ਰਾਤ ਨੂੰ ਸਿਰਫ ਚਾਰ-ਚਾਰ ਘੰਟੇ ਸੌਣ ਲਈ ਆਖਿਆ ਗਿਆ ਸੀ।

ਦੋਵੇਂ ਗਰੁੱਪ ਦੇ ਮੈਂਬਰਾਂ ਦੀ ਬਿਨਾ ਮੇਕਅਪ ਤਸਵੀਰਾਂ ਖਿੱਚੀਆਂ ਗਈਆਂ। ਇਹ ਤਸਵੀਰਾਂ 122 ਲੋਕਾਂ ਨੂੰ ਵਿਖਾ ਕੇ ਪੁੱਛਿਆ ਕਿ ਇਨ੍ਹਾਂ ਵਿੱਚ ਖੂਬਸੂਰਤ ਕਿਹੜਾ ਲੱਗਦਾ ਹੈ ਤਾਂ ਉਨ੍ਹਾਂ ਉਸ ਗਰੁੱਪ ਨੂੰ ਚੁਣਿਆ ਜਿਸ ਨੇ ਪੂਰੀ ਨੀਂਦ ਲਈ ਸੀ।

Share Button

Leave a Reply

Your email address will not be published. Required fields are marked *