ਦੇਖੋ ਕਿਵੇਂ ਸ਼ਰੇਆਮ ਡੇਰਾ ਪ੍ਰੇਮਣ ਗੁਰੂ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਚੁੱਕ ਕੇ ਲੈ ਗਈ

ਦੇਖੋ ਕਿਵੇਂ ਸ਼ਰੇਆਮ ਡੇਰਾ ਪ੍ਰੇਮਣ ਗੁਰੂ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਚੁੱਕ ਕੇ ਲੈ ਗਈ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿਚ ਇਕ ਸਿਰਫਿਰੀ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਿਆਂ ਸਰੂਪ ਨੂੰ ਹੱਥਾਂ ‘ਚ ਚੁੱਕ ਲਿਆ ਅਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਲੈ ਗਈ। ਔਰਤ ਦੀ ਇਹ ਕੋਝੀ ਹਰਕਤ, ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਦਰਅਸਲ, ਇਹ ਸਿਰਫਿਰੀ ਔਰਤ ਪੰਚਾਇਤ ਮੈਂਬਰ ਦੀ ਪਤਨੀ ਹੈ, ਜੋ ਘਰੇਲੂ ਕਲੇਸ਼ ਦੇ ਚੱਲਦਿਆਂ ਗੁਰਦੁਆਰਾ ਸਾਹਿਬ ‘ਚ ਸਹੁੰ ਚੁੱਕਣ ਲਈ ਆਈ ਸੀ
ਪਰ ਉਲਟਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹੀ ਬੇਅਦਬੀ ਕਰ ਬੈਠੀ। ਉਥੇ ਮੌਜੂਦ ਵਿਅਤੀਆਂ ਨੇ ਔਰਤ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਾਪਸ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਦੋਸ਼ੀ ਔਰਤ ਡੇਰਾ ਪ੍ਰੇਮੀ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ‘ਚ ਕਾਫੀ ਰੋਸ ਹੈ। ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿਖੇ ਕਰੀਬ 8:30 ਵਜੇ ਪਿੰਡ ਗੁਰਦਵਾਰਾ ਸਾਹਿਬ ਵਿੱਚੋਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ।ਮੀਡੀਆ ਰਿਪੋਰਟਾਂ ਅਨੁਸਾਰ ਪਿੰਡ ਦੇ ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਚਰਨ ਦਾਸ ਅਤੇ ਸਪਨਾ ਰਾਣੀ ਪਤਨੀ ਰੋਸ਼ਨ ਲਾਲ ਵਿਚਾਲੇ ਝਗੜਾ ਹੋ ਗਿਆ ਸੀਜਿਸ ਨੂੰ ਨਿਪਟਾਉਣ ਲਈ ਦੋਨੇਂ ਜਣੇ ਗੁਰਦਵਾਰਾ ਸਾਹਿਬ ਵਿਖੇ ਸੌਂਹ ਖਾਣ ਆਏ ਸਨ ਤਾਂ ਇਤਰਾਜਯੋਗ ਹਾਲਤ ਵਿੱਚ ਆਈ ਸਪਨਾ ਰਾਣੀ ਨਾਮਦੀ ਔਰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਚੁੱਕ ਕੇ ਭੱਜਣ ਲੱਗੀ ਜਿਸ ਨੂੰ ਸੰਗਤ ਨੇ ਮੌਕੇ ਉੱਪਰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਇਲਾਕੇ ਦੀ ਸੰਗਤ ਵਿੱਚ ਭਾਰੀ ਰੋਸ ਪਾਇਆ ਗਿਆ ਅਤੇ ਪੁਲਿਸ ਨੇ ਕਥਿਤ ਦੋਸ਼ੀ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ। ਕਥਿਤ ਔਰਤ ਡੇਰਾ ਸਰਸੇ ਦੀ ਭਗਤ ਹੈ।

Share Button

Leave a Reply

Your email address will not be published. Required fields are marked *

%d bloggers like this: