ਦੂਸਰੇ ਰਾਜਾਂ ਤੋਂ ਪੰਜਾਬ ਵਿੱਚ ਆ ਕੇ ਵਸੇ ਵਿਅਕਤੀਆਂ ਨੂੰ ਅਨੁਸੂਚਿਤ ਜਾਤੀ/ ਅਨੁਸੂਚਿਤ ਕਬੀਲਾ ਸਰਟੀਫਿਕੇਟ ਜਾਰੀ ਕਰਨ ਸਬੰਧੀ ਸ਼ਪਸ਼ਟੀਕਰਨ ਜਾਰੀ

ss1

ਦੂਸਰੇ ਰਾਜਾਂ ਤੋਂ ਪੰਜਾਬ ਵਿੱਚ ਆ ਕੇ ਵਸੇ  ਵਿਅਕਤੀਆਂ ਨੂੰ ਅਨੁਸੂਚਿਤ ਜਾਤੀ/ ਅਨੁਸੂਚਿਤ ਕਬੀਲਾ ਸਰਟੀਫਿਕੇਟ ਜਾਰੀ ਕਰਨ ਸਬੰਧੀ ਸ਼ਪਸ਼ਟੀਕਰਨ ਜਾਰੀ

ਚੰਡੀਗੜ੍ਹ, 14, ਜੁਲਾਈ : ਪੰਜਾਬ ਸਰਕਾਰ ਨੇ ਸੂਬੇ ਵਿੱਚ ਦੇਸ਼ ਦੇ ਦੂਜੇ ਰਾਜਾਂ  ਤੋਂ ਆ ਕੇ ਵਸੇ ਅਨੁਸੂਚਿਤ ਜਾਤੀਆਂ/ ਅਨੁਸੂਚਿਤ ਕਬੀਲਿਆਂ ਦੇ ਸਬੰਧਤ ਵਿਅਕਤੀਆਂ ਨੂੰ ਅਨੁਸੂਚਿਤ ਜਾਤੀ/ ਅਨੁਸੂਚਿਤ ਕਬੀਲਾ ਸਰਟੀਫਿਕੇਟ ਜਾਰੀ ਕਰਨ ਸਬੰਧੀ ਸਮੂਹ ਡਵੀਜ਼ਨਲ ਕਮਿਸ਼ਨਰਾਂ,ਡਿਪਟੀ ਕਮਿਸ਼ਨਰਾਂ,ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰਾਂ ਨੂੰ ਇਕ ਪੱਤਰ ਰਾਹੀਂ ਸਪਸ਼ਟੀਕਰਨ ਜਾਰੀ ਕੀਤਾ ਹੈ ਤਾ ਜੋ ਲਾਭਪਾਤਰਾਂ ਨੂੰ ਨਿਯਮਾਂ ਅਨੁਸਾਰ ਸਰਟੀਫਿਕੇਟ ਜਾਰੀ ਹੋ ਸਕਣ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਨੁਸੂਚਿਤ ਜਾਤੀਆਂ/ਪਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਵੱਖ ਵੱਖ ਜਥੇਬੰਦੀਆਂ/ਸੰਗਠਨਾਂ ਵੱਲੋ— ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਸਰਕਾਰ ਦੇ ਪੱਤਰ ਨੰ:1/13/2007- ਰਸ1/395-416 ਮਿਤੀ 16-3-2009 ਜਾਰੀ ਹੋਣ ਤੋ— ਬਾਅਦ ਵੱਖ-ਵੱਖ ਜਿਲ੍ਹਾ ਪ੍ਰਸ਼ਾਸਨਾਂ ਵੱਲੋ— ਦੂਜੇ ਰਾਜਾਂ ਤੋ— ਪੰਜਾਬ ਰਾਜ ਵਿਚ ਆ ਕੇ ਵਸੇ ਅਨੁਸੂਚਿਤ ਜਾਤੀਆਂ ਦੇ ਵਿਅਕਤੀਆਂ (ਮਾਈਗਰੇਟ) ਨੂੰ ਜਾਤੀ ਸਰਟੀਫਿਕੇਟ ਜਾਰੀ ਕਰਨੇ ਬੰਦ ਕਰ ਦਿੱਤੇ ਗਏ ਹਨ।ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਦੂਜੇ ਰਾਜਾਂ ਤੋ— ਪੰਜਾਬ ਵਿਚ ਮਾਈਗਰੇਟ ਹੋ ਕੇ ਆਏ ਅਨੁਸੂਚਿਤ ਜਾਤੀਆਂ/ ਅਨੁਸੂਚਿਤ ਕਬੀਲਿਆਂ ਦੇ ਵਿਅਕਤੀਆਂ ਨੂੰ ਅਨੁਸੂਚਿਤ ਜਾਤੀ/ ਅਨੁਸੂਚਿਤ ਕਬੀਲਾ ਸਰਟੀਫਿਕੇਟ  ਦੇਣ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ  ਹਨ।
ਭਲਾਈ ਮੰਤਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਭਲਾਈ ਵਿਭਾਗ (ਰਿਜਰਵੇਸ਼ਨ ਸੈੱਲ) ਨੇ ਪੱਤਰ ਨੰ:1/09/2011-ਰਸ1/771387/1 ਰਾਹੀਂ ਸਪਸ਼ਟ ਕੀਤਾ ਹੈ ਕਿ ਭਾਰਤ ਸਰਕਾਰ ਦੇ ਪੱਤਰ ਨੰ:ਬੀਸੀ-12025/2/76-ਐਸਸੀਟੀ 1,ਮਿਤੀ 22.3.1977,ਪੱਤਰ ਨੰ:16014/82-ਐਸਸੀ ਐÎਂਡ ਬੀਸੀਡੀ.-1 ਮਿਤੀ 18-9-1982 ਅਤੇ ਪੱਤਰ ਨੰ: ਬੀ.ਸੀ.16014/1/82-ਐਸਸੀ ਐਂÎਡ ਬੀਸੀਡੀ.-1 ਮਿਤੀ 6-8-1984 ਅਤੇ ਪੰਜਾਬ ਸਰਕਾਰ ਦੇ ਪੱਤਰ ਨੰ:1/52/95 ਰਸ1/713-714, ਮਿਤੀ 17-1-1996, ਪੱਤਰ ਨੰ: 15/13/99-ਰਸ1/ 1134-1135 ਮਿਤੀ 2-12-1999 ਅਨੁਸਾਰ ਦੂਜੇ ਰਾਜਾਂ ਤੋ— ਪੰਜਾਬ ਵਿਚ ਮਾਈਗਰੇਟ ਹੋ ਕੇ ਆਏ ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਵਿਅਕਤੀਆਂ ਨੂੰ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲਾ ਸਰਟੀਫਿਕੇਟ ਜਾਰੀ ਕੀਤੇ ਜਾਣ, ਭਾਵੇ— ਉਸ ਵਿਅਕਤੀ ਦੀ ਜਾਤੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਦੀ ਸੂਚੀ ਵਿਚ ਸ਼ਾਮਿਲ ਵੀ ਨਾ ਹੋਵੇ ਪਰੰਤੂ ਇਥੇ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਮਾਈਗਰੇਟ ਵਿਅਕਤੀ ਕੇਵਲ ਆਪਣੇ ਉਤਪਤੀ ਰਾਜ ਤੋ— ਹੀ ਲਾਭ ਲੈ ਸਕਦੇ ਹਨ ਅਤੇ ਇਹ ਮਾਈਗਰੇਟ ਵਿਅਕਤੀ ਪੰਜਾਬ ਰਾਜ ਦੀਆਂ ਅਨੁਸੂਚਿਤ ਜਾਤੀਆਂ ਨੂੰ ਪੰਜਾਬ ਸਰਕਾਰ ਵੱਲੋ— ਦਿੱਤੇ ਜਾਣ ਵਾਲੀਆਂ ਸਹੂਲਤਾਂ ਅਤੇ ਲਾਭ ਦੇ ਹੱਕਦਾਰ ਨਹੀ— ਹਨ।
ਭਲਾਈ ਮੰਤਰੀ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਵੱਲੋ— ਜਾਰੀ ਪੱਤਰ ਨੰ: ਬੀ.ਸੀ.-12025/2/76-ਐਸਸੀਟੀ-1, ਮਿਤੀ 22-3-1977 ਰਾਹੀ— ਇਸ ਸਬੰਧੀ ਸਪੱਸ਼ਟ ਕੀਤਾ ਗਿਆ ਕਿ ਭਾਰਤ ਦੇ ਰਾਸ਼ਟਰਪਤੀ ਵੱਲੋ— ਸਮੇ—-ਸਮੇ— ਤੇ ਵੱਖ ਵੱਖ ਰਾਜਾਂ ਅਤੇ ਕੇ—ਦਰ ਸ਼ਾਸ਼ਤ ਪ੍ਰਦੇਸ਼ਾਂ ਲਈ ਵੱਖ ਵੱਖ ਜਾਤੀਆਂ/ ਕਬੀਲਿਆਂ ਨੂੰ ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ ਵੱਜੋ— ਨੋਟੀਫਾਈ ਕੀਤਾ ਗਿਆ ਹੈ। ਜਿਸ ਬਾਰੇ ਸਮੂਹ ਰਾਜਾਂ ਦੀ ਅਨੁਸੂਚਿਤ ਜਾਤੀਆਂ ਸਬੰਧੀ 2007 ਤੱਕ ਸੋਧੇ ਗਏ  ‘ਦਾ ਕਾਂਸਚੀਚਿਊਸ਼ਨ( ਐਸ.ਸੀ.) ਆਰਡਰ, 1950 ਦੀ ਕਾਪੀ ਅਤੇ ਅਨੁਸੂਚਿਤ ਕਬੀਲਿਆਂ ਸਬੰਧੀ 2002’ ਤੱਕ ਸੋਧੇ ਗਏ ‘ਦਾ ਕਾਂਸਚੀਚਿਊਸ਼ਨ (ਸਡਿਊਲਡ ਟਰਾਈਬ) ਆਰਡਰ, 1950 ਦੀ ਕਾਪੀ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ   ਵਿਭਾਗ ਦੀ ਵੈੱਬ ਸਾਈਟ ਤੋਂ ਲਈ ਜਾ ਸਕਦੀ ਹੈ ਜਿਸ ਅਨੁਸਾਰ ਕਿਸੇ ਜਾਤੀ ਨੂੰ ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ ਵੱਜੋ— ਨੋਟੀਫਾਈ ਕਰਨ ਦੀ ਮਿਤੀ ਵਾਲੇ ਦਿਨ, ਉਸ ਜਾਤੀ ਕਬੀਲੇ ਨਾਲ ਸਬੰਧਤ ਵਿਅਕਤੀ ਦੀ ਰਿਹਾਇਸ਼ ਲਈ ਵਿਸੇਸ਼ ਮਹੱਤਤਾ ਰੱਖਦੀ ਹੈ।
ਭਲਾਈ ਮੰਤਰੀ ਨੇ ਦੱਸਿਆ ਕਿ ਇਸ ਤਰ੍ਹਾਂ ਜਿਹੜੇ ਵਿਅਕਤੀ, ਪੰਜਾਬ ਰਾਜ ਦੀ ਅਨੁਸੂਚਿਤ ਜਾਤੀ ਨੋਟੀਫਾਈ ਹੋਣ ਵਾਲੇ ਦਿਨ, ਪੰਜਾਬ ਰਾਜ ਦੇ ਪੱਕੇ ਵਸਨੀਕ ਹਨ, ਉਹ, ਉਹਨਾਂ ਦੇ ਬੱਚੇ ਅੱਗੇ ਉਹਨਾਂ ਦੇ ਬੱਚੇ ਇਤਆਦਿ ਹੀ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਦੇ ਹਨ ਅਤੇ ਇਸ ਬਾਰੇ ਸਪਸ਼ਟ ਕੀਤਾ ਗਿਆ ਹੈ ਕਿ ਅਨੁਸੂਚਿਤ ਜਾਤੀ ਦਾ ਲਾਭ ਲੈਣ ਲਈ ਉਕਤ ਵਿਅਕਤੀਆਂ ਦਾ ਉਤਪਤੀ ਰਾਜ ਪੰਜਾਬ ਹੈ। ਜਿਹੜੇ ਵਿਅਕਤੀ ਆਪਣੇ ਉਤਪਤੀ ਰਾਜ ਤੋ— ਪੰਜਾਬ ਰਾਜ ਆਏ ਹਨ, ਉਨ੍ਹਾਂ ਨੂੰ ਐਸ.ਸੀ. ਦਾ ਲਾਭ ਲੈਣ ਅਧੀਨ ਮਾਈਗਰੇਟ ਵਿਅਕਤੀ ਮੰਨਿਆ ਜਾਣਾ ਹੈ।
ਉਨਾਂ ਨੇ ਅੱਗੇ  ਦੱਸਿਆ ਕਿ ਕਿਸੇ ਮਾਈਗਰੇਟ ਵਿਅਕਤੀ ਦੇ ਮਾਤਾ ਪਿਤਾ ਨੂੰ ਉਸ ਵਿਅਕਤੀ ਦੇ ਉਤਪਤੀ ਰਾਜ ਦੀ ਮਕੱਰਰ ਅਥਾਰਟੀ ਵੱਲੋ— ਜਾਰੀ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਅਧਾਰ ‘ਤੇ ਮਾਈਗਰੇਟ ਵਿਅਕਤੀ ਨੂੰ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਰੀ ਕੀਤਾ ਜਾ ਸਕਦਾ ਹੈ ਪ੍ਰੰਤੂ ਜੇਕਰ ਅਥਾਰਟੀ ਨੂੰ ਲੱਗਦਾ ਹੈ ਕਿ ਪਹਿਲਾਂ ਵਿਸਤਰਿਤ ਜਾਂਚ ਦੀ ਲੋੜ ਹੈ ਤਾਂ ਉਕਤ ਜਾਂਚ ਤੋ— ਬਾਅਦ ਹੀ ਸਰਟੀਫਿਕੇਟ ਜਾਰੀ ਕੀਤਾ ਜਾ ਸਕਦਾ ਹੈ।ਇਹ ਸਰਟੀਫਿਕੇਟ ਸੁਵਿਧਾ ਕੇਂਦਰਾਂ ਰਾਹੀਂ ਹਾਲੇ ਜਾਰੀ ਨਹੀਂ ਹੋ ਸਕਦੇ ਇਸ ਲਈ ਸਰਟੀਫਿਕੇਟ ਮੈਨੂਅਲ ਤੋਰ ਤੇ ਜਾਰੀ ਕੀਤੇ ਜਾਣ ਤਾਂ ਜੋ ਮਾਈਗਰੇਟ ਵਿਅਕਤੀਆਂ ਨੂੰ ਭਾਰਤ ਸਰਕਾਰ ਅਤੇ ਉਨਾਂ ਦੇ ਉਤਪਤੀ ਰਾਜ ਤੋ— ਅਨੁਸੂਚਿਤ ਜਾਤੀ ਦੇ ਲਾਭ ਮਿਲ ਸਕਣ।

Share Button

Leave a Reply

Your email address will not be published. Required fields are marked *