Fri. Jul 12th, 2019

ਦੂਜੇ ਪੜਾਅ ’ਚ 95 ਸੀਟਾਂ ਉਤੇ ਵੋਟਿੰਗ ਜਾਰੀ

ਦੂਜੇ ਪੜਾਅ ’ਚ 95 ਸੀਟਾਂ ਉਤੇ ਵੋਟਿੰਗ ਜਾਰੀ

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ 12 ਸੂਬਿਆਂ ਦੀਆਂ 95 ਸੀਟਾ ਉਤੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਉੜੀਸਾ ਵਿਧਾਨ ਸਭਾ ਦੀਆਂ 35 ਸੀਟਾਂ ਉਤੇ ਵੀ ਵੋਟਾਂ ਦਾ ਕੰਮ ਸ਼ੁਰੂ ਹੋ ਗਿਆ। ਉਤਰ ਪ੍ਰਦੇਸ਼ ਦੀਆਂ ਅੱਠ ਅਤੇ ਬਿਹਾਰ ਦੀਆਂ ਪੰਜ ਸੀਟਾਂ ਵਿਚ ਇਨ੍ਹਾਂ ਵਿਚ ਸ਼ਾਮਲ ਹੈ।
ਦੂਜੇ ਪੜਾਅ ਵਿਚ ਕਈ ਦਿਗਜ਼ ਦੀ ਕਿਸਮਤ ਦਾਅਵ ਉਤੇ ਲੱਗੀ ਹੈ। ਇਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵੇਗੋੜਾ, ਭਾਜਪਾ ਆਗੂ ਹੇਮਾ ਮਾਲਿਨੀ, ਡੀਐਮਕੇ ਆਗੂ ਦਿਆਨਿਧੀ ਮਾਰਨ, ਕਾਂਗਰਸ ਦੇ ਰਾਜ ਬੱਬਰ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਤੋਂ ਇਲਾਵਾ ਅਨੇਕਾਂ ਪ੍ਰਮੁੱਖ ਉਮੀਦਵਾਰ ਆਪਣੀ ਕਿਸ਼ਮਤ ਅਜਮਾ ਰਹੇ ਹਨ। ਅੱਜ ਹੋਣ ਵਾਲੀਆਂ ਦੂਜੇ ਪੜਾਅ ਦੀਆਂ ਚੋਣਾਂ ਵਿਚ 1596 ਉਮੀਦਵਾਰ ਮੈਦਾਨ ਵਿਚ ਹਨ, ਜਿਸ ਵਿਚ 15.5 ਕਰੋੜ ਵੋਟਰ ਹਨ ਅਤੇ 1.8 ਲੱਖ ਬੂਥ ਕੇਂਦਰ ਬਣਾਏ ਗਏ ਹਨ।

ਦੋ ਸੀਟਾਂ ਉਤੇ ਚੋਣਾਂ ਮੁਲਤਵ

ਚੋਣ ਕਮਿਸ਼ਨ ਨੇ ਅੰਤਿਮ ਸਮੇਂ ਵਿਚ ਤਮਿਲਨਾਡੂ ਦੇ ਵੇਲੋਰ ਸੀਟ ਉਤੇ ਨਗਦੀ ਮਿਲਣ ਕਾਰਨ ਅਤੇ ਤ੍ਰਿਪੁਰਾ ਪੂਰਵੀ ਸੀਟ ਉਤੇ ਸੁਰੱਖਿਆ ਵਿਵਸਥਾ ਕਾਰਨ ਵੋਟਾਂ ਮੁਲਤਵੀ ਕਰ ਦਿੱਤੀਆਂ ਹਨ।

ਅੱਜ ਹੋਣ ਵਾਲੀਆਂ ਸੀਟਾਂ ਵਿਚ ਉਤਰ ਪ੍ਰਦੇਸ਼ ਦੀਆਂ 8, ਬਿਹਾਰ ’ਚ 5, ਤਮਿਲਨਾਡੂ 38, ਕਰਨਾਟਕ 14, ਮਹਾਰਾਸ਼ਟਰ 10, ਉੜੀਸਾ 5, ਅਸਾਮ 5, ਪੱਛਮੀ ਬੰਗਾਲ 3, ਛੱਤੀਸਗੜ੍ਹ 3, ਜੰਮੂ ਕਸ਼ਮੀਰ 2, ਮਣੀਪੁਰ 1 ਅਤੇ ਪੁਡੁਚੇਰੀ 1 ਸੀਟ ਸ਼ਾਮਲ ਹੈ।

Leave a Reply

Your email address will not be published. Required fields are marked *

%d bloggers like this: