Tue. Apr 16th, 2019

ਦੁੱਧ ਤੋਂ ਬਣਨ ਵਾਲੇ ਉਤਪਾਦਾਂ ਵਿੱਚ ਮਿਲਾਵਟਖੋਰੀ ਜੋਰਾਂ ‘ਤੇ ਸਿਹਤ ਵਿਭਾਗ ਸੁੱਤਾ ਕੁੰਭਕਰਨੀ ਨੀਂਦ

ਦੁੱਧ ਤੋਂ ਬਣਨ ਵਾਲੇ ਉਤਪਾਦਾਂ ਵਿੱਚ ਮਿਲਾਵਟਖੋਰੀ ਜੋਰਾਂ ‘ਤੇ ਸਿਹਤ ਵਿਭਾਗ ਸੁੱਤਾ ਕੁੰਭਕਰਨੀ ਨੀਂਦ

fdk-2ਫਰੀਦਕੋਟ,21 ਅਕਤੂਬਰ ( ਜਗਦੀਸ਼ ਬਾਂਬਾ ) ਇਸ ਸਮੇ ਪੰਜਾਬ ਵਿੱਚ ਦੁੱਧ ਤੋਂ ਬਹੁਤ ਸਾਰੇ ਬਣਨ ਵਾਲੇ ਉਤਪਾਦਾਂ ਜਿਵੇਂ ਮਿਠਾਈਆਂ ,ਬੇਕਰੀ ਦੀਆਂ ਵਸਤਾਂ ,ਪਨੀਰ ,ਦੇਸੀ ਘਿਓ ,ਦਹੀਂ ,ਆਦਿ ਕਿਓਂਕਿ ਇਨਾਂ ਵਸਤੂਆਂ ਦੇ ਉਤਪਾਦਨ ਵਿੱਚ ਦੁੱਧ ਦਾ ਵੱਡੇ ਪੱਧਰ ਤੇ ਇਸਤੇਮਾਲ ਹੁੰਦਾ ਹੈ,ਜੇਕਰ ਦੁੱਧ ਹੀ ਨਕਲੀ ਹੋਵੇ ਤਾਂ ਇਨਾਂ ਚੀਜ਼ਾਂ ਦੇ ਖਾਣ ਨਾਲ ਸਾਡੀ ਸਿਹਤ ਤੇ ਕੀ ਅਸਰ ਪਵੇਗਾ ? ਇਹ ਸਾਨੂੰ ਸੱਭ ਨੂੰ ਪਤਾ ਹੈ। ਨਕਲੀ ਦੁੱਧ ਨੂੰ ਬਨਾਉਣ ਵਿੱਚ ਸ਼ੈਮਪੂ ,ਯੂਰੀਆ ,ਅਤੇ ਹੋਰ ਰਸਾਇਣਿਕ ਤੱਤਾਂ ਦਾ ਮੇਲ ਕਰਕੇ ਬਣਾਇਆ ਜਾਂਦਾ ਹੈ ਜੋ ਸਾਡੀ ਸਿਹਤ ਲਈ ਘਾਤਕ ਹੈਜੇਕਰ ਦੇਖਿਆ ਜਾਵੇ ਤਾਂ ਸਾਡੇ ਇਸ ਸਮੇ ਆਉਣ ਵਾਲਾ ਤਿਓਹਾਰ ਦੀਵਾਲੀ ਹੈ,ਜਿਸ ਤੇ ਵੱਡੇ ਪੱਧਰ ਤੇ ਹਲਵਾਈਆਂ ਵੱਲੋਂ ਮਿਠਾਈਆਂ ਜ਼ਿਆਦਾ ਮਾਤਰਾ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਪ੍ਰਕਾਰ ਲੋਕਾਂ ਦੀ ਸਿਹਤ ਨਾਲ ਪੈਸੇ ਦੇ ਲਾਲਚ ਵਿੱਚ ਖਿਲਵਾੜ ਕੀਤਾ ਜਾ ਰਿਹਾ ਹੈ,ਅੱਜ ਵੀ ਪਨੀਰ ਸ਼ਹਿਰ ਵਿਚ ਮਸ਼ਹੂਰ ਦੁਕਾਨਾਂ ਤੇ ਬਾਹਰੋਂ ਸਪਲਾਈ ਹੋ ਰਿਹਾ ਹੈਇਹ ਸੱਭ ਕੁਝ ਹੋਣ ਦੇ ਬਾਵਜੂਦ ਸਿਹਤ ਵਿਭਾਗ ਅੱਖਾਂ ਮੂੰਦ ਕੇ ਬੈਠਾ ਹੈ ਜਦਕਿ ਮਿਲਾਵਟ ਖੋਰਾਂ ਦੇ ਹੌਂਸਲੇ ਬੁਲੰਦ ਹਨ। ਇਸ ਮਾਮਲੇ ਸੰਬੰਧੀ ਜਦੋਂ ਜਿਲਾ ਸਿਹਤ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾ ਉਨਾਂ ਆਖਿਆ ਕਿ ਇਸ ਵਾਰ ਵੀ ਸੈਂਪਲ ਭਰੇ ਜਾਣਗੇ। ਉਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਸਿਹਤ ਵਿਭਾਗ ਦੀ ਟੀਮ ਨੂੰ ਦੇਖ ਆਪਣੀਆਂ ਦੁਕਾਨਾਂ ਬੰਦ ਨਾ ਕਰਨਸਿਹਤ ਵਿਭਾਗ ਨੂੰ ਚੈਕਿੰਗ ਕਰਦੇ ਸਮੇਂ ਉਹ ਟੀਮਾਂ ਨੂੰ ਸਹਿਯੋਗ ਦੇਣ।

Share Button

Leave a Reply

Your email address will not be published. Required fields are marked *

%d bloggers like this: