Mon. Jun 17th, 2019

ਦੁੱਧ ਚੁਆਈ ਮੁਕਾਬਲੇ ਦੇ ਜੇਤੂਆਂ ਲਈ ਇਨਾਮ ਵੰਡ ਸਮਾਰੋਹ ਦਾ ਆਯੋਜਨ

ਦੁੱਧ ਚੁਆਈ ਮੁਕਾਬਲੇ ਦੇ ਜੇਤੂਆਂ ਲਈ ਇਨਾਮ ਵੰਡ ਸਮਾਰੋਹ ਦਾ ਆਯੋਜਨ

ਮਲੋਟ, 22 ਦਸੰਬਰ (ਆਰਤੀ ਕਮਲ) : ਮਲੋਟ ਨੇੜਲੇ ਪਿੰਡ ਜੰਡਵਾਲਾ ਚੜਤ ਸਿੰਘ ਵਿਖੇ ਦੁੱਧ ਚੁਆਈ ਮੁਕਾਬਲਿਆਂ ਦੇ ਜੇਤੂਆਂ ਲਈ ਇਕ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸ. ਕੁਲਵੰਤ ਸਿੰਘ (ਏਡੀਸੀ ਵਿਕਾਸ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਡ੍ਰਾ. ਸੁਖਮਹਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡ੍ਰਾ. ਕਰਨ ਸਿੰਘ ਸੀਨੀਅਰ ਵੈਟਰਨਰੀ ਅਫਸਰ ਮਲੋਟ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਵਧੀਆ ਨਸਲ ਦੇ ਵੱਧ ਦੁੱਧ ਦੇਣ ਵਾਲੇ ਪਸ਼ੂ ਪਾਲਣ ਵੱਲ ਪ੍ਰੇਰਿਤ ਕਰਨ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਨਿਰਦੇਸ਼ਕ ਪਸ਼ੂ ਪਾਲਣ ਦੇ ਦਿਸ਼ਾ ਨਿਰੇਦਸ਼ਾਂ ਹੇਠ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ ਕਰਵਾਏ ਗਏ ਸਨ ਜਿਸ ਵਿਚ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਮਲੋਟ ਦੇ 102 ਪਸ਼ੂਆਂ ਨੇ ਹਿੱਸਾ ਲਿਆ । ਅੱਜ ਦੇ ਇਨਾਮ ਵੰਡ ਸਮਾਰੋਹ ਵਿਚ 68 ਪਸ਼ੂਆਂ ਨੂੰ 60 ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਗਏ । ਇਸ ਤੋਂ ਇਲਾਵਾ 100 ਤੋਂ ਵੱਧ ਪਸ਼ੂ ਪਾਲਕਾਂ ਨੂੰ ਮਿਨਰਲ ਮਿਕਸਚਰ ਮੁਫਤ ਵੰਡਿਆ ਗਿਆ । ਅੱਜ ਇਨਾਮ ਪ੍ਰਾਪਤ ਕਰਨ ਵਾਲਿਆਂ ਵਿਚ ਰਮਿੰਦਰ ਸਿੰਘ ਪਿੰਡ ਕੋਲਿਆਂਵਾਲੀ ਦੀ ਮੁਰਾਹ ਮੱਝ ਨੇ 19.2 ਕਿਲੋ ਦੁੱਧ ਦੇ ਕਿ ਪਹਿਲਾ ਸਥਾਨ ਅਤੇਗੁਰਚਰਨ ਸਿੰਘ ਪਿੰਡ ਕੁਰਾਈਵਾਲਾ ਦੀ ਨੀਲੀ ਰਾਣੀ ਮੱਝ ਨੇ 17.3 ਕਿਲੋ ਦੁੱਧ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਐਚ ਐਫ ਕਰਾਸ ਗਾਂ ਵਿਚ ਗੁਰਪ੍ਰੀਤ ਸਿੰਘ ਪਿੰਡ ਮਿੱਡੂ ਖੇੜਾ ਦੀ ਗਾਂ ਨੇ 39.7 ਕਿਲੋ ਦੁੱਧ ਦੇ ਕਿ ਪਹਿਲਾ ਸਥਾਨ ਪ੍ਰਾਪਤ ਕੀਤਾ । ਦੇਸੀ ਗਾਵਾਂ ਵਿਚ ਬੇਅੰਤ ਸਿੰਘ ਪਿੰਡ ਫਤਿਹਪੁਰ ਮਨੀਆ ਦੀ ਗਾਂ ਨੇ 17 ਕਿਲੋ ਦੁੱਧ ਦੇ ਕਿ ਪਹਿਲਾ ਸਥਾਨ ਪ੍ਰਾਪਤ ਕੀਤਾ । ਜਰਸੀ ਕਰਾਸ ਵਿਚ ਜਸਪਿੰਦਰ ਸਿੰਘ ਪਿੰਡ ਦਿਉਣ ਖੇੜਾ ਦੀ ਗਾਂ ਨੇ 20.5 ਕਿਲੋ ਦੁੱਧ ਦੇ ਕਿ ਪਹਿਲਾ ਸਥਾਨ ਪ੍ਰਾਪਤ ਕੀਤਾ । ਬੱਕਰੀ ਨੇ 3.2 ਕਿਲੋ ਦੁੱਧ ਦੇ ਕਿ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਤੇ ਡ੍ਰਾ. ਦਲਜੀਤ ਸਿੰਘ ਵੈਟਨਰੀ ਅਫਸਰ ਮਲੋਟ ਡ੍ਰਾ. ਗੁਰਦਿੱਤ ਸਿੰਘ ਸੀਨੀਅਰ ਵੈਟਨਰੀ ਅਫਸਰ ਸ੍ਰੀ ਮੁਕਤਸਰ ਸਾਹਿਬ ਡ੍ਰਾ. ਰਜੇਸ਼ ਜੁਨੇਜਾ ਸੀਨੀਅਰ ਵੈਟਰਨਰੀ ਅਫਸਰ ਗਿੱਦੜਬਾਹਾ, ਸਤਪਾਲ ਸਿੰਘ ਵੈਟਨਰੀ ਇੰਸਪੈਕਟਰ ਜੰਡਵਾਲਾ ਚੜਤ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ । ਇਸ ਮੇਲੇ ਨੂੰ ਸਫਲ ਬਣਾਉਣ ਲਈ ਮਲੋਟ ਤਹਿਸੀਲ ਦੇ ਸਮੂਹ ਵੈਟਨਰੀ ਅਫਸਰ ਵੈਟਰਨੀ ਇੰਸਪੈਕਟਰ ਅਤੇ ਵੈਟਨਰੀ ਫਾਰਮਾਸਿਸਟਾਂ ਨੇ ਭਰਪੂਰ ਸਹਿਯੋਗ ਦਿੱਤਾ ।

Leave a Reply

Your email address will not be published. Required fields are marked *

%d bloggers like this: