ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਆਯੋਜਿਤ

ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਆਯੋਜਿਤ

 

ਲੁਧਿਆਣਾ (ਪ੍ਰੀਤੀ ਸ਼ਰਮਾ) ਸ਼ਹਿਰੀ ਬੱਚਿਆਂ ਨੂੰ ਦੁੱਧ ਦੀ ਬਣਤਰ ਅਤੇ ਦੁੱਧ ਤੇ ਦੁੱਧ ਪਦਾਰਥਾਂ ਦੀ ਖੁਰਾਕੀ ਮਹੱਤਤਾ ਬਾਰੇ ਜਾਗਰੂਕ ਕਰਨ ਦੀ ਲੋੜ ਨੂੰ ਦੇਖਦੇ ਹੋਏ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਰਾਮਗੜੀਆ ਸੀਨੀ. ਸੈਕ. ਸਕੂਲ, ਮਿਲਰਗੰਜ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਦੀ ਅਗਵਾਈ ਸ. ਦਿਲਬਾਗ ਸਿੰਘ ਹਾਂਸ ਡਿਪਟੀ ਡਾਇਰੈਕਟਰ ਡੇਅਰੀ, ਲੁਧਿਆਣਾ ਵੱਲੋਂ ਕੀਤੀ ਗਈ। ਇਸ ਕੈਂਪ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਸ਼ੋਕ ਟੰਡਨ ਨੇ ਕੀਤਾ। ਸੈਮੀਨਾਰ ਦੌਰਾਨ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਈਸਿੰਜ ਯੂਨੀਵਰਸਿਟੀ, ਲੁਧਿਆਣਾ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਵਿਸ਼ਾ ਮਾਹਿਰਾਂ ਵਲੋਂ ਦੁੱਧ ਅਤੇ ਦੁੱਧ ਪਦਾਰਥਾਂ ਸਬੰਧੀ ਵੱਖ-ਵੱਖ ਵਿਸਿਆਂ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾ: ਕਰਨੈਲ ਸਿੰਘ, ਪ੍ਰੋਫੈਸਰ, ਗਡਵਾਸੂ, ਡਾ: ਵਰਿੰਦਰਪਾਲ ਸਿੰਘ, ਪ੍ਰੋਫੈਸਰ, ਗਡਵਾਸੂ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਇਸ ਸੈਮੀਨਾਰ ਦੌਰਾਨ ਬੱਚਿਆਂ ਵਲੋਂ ਲਿਆਂਦੇ ਗਏ ਘਰਾਂ ਵਿੱਚ ਵਰਤੇ ਜਾਂਦੇ ਦੁੱਧ ਦੇ ਸੈਂਪਲ ਵੀ ਆਟੋਮੈਟਿਕ ਮਿਲਕ ਐਨਾਲਾਈਜਰ ਅਤੇ ਅਡਲਟਰੇਸਨ ਟੈਸਟਿੰਗ ਕਿੱਟ ਰਾਹੀਂ ਟੈਸਟ ਕਰਕੇ ਬੱਚਿਆਂ ਨੂੰ ਮੌਕੇ ਤੇ ਹੀ ਰਿਪੋਰਟ ਦਿੱਤੀ ਗਈ। ਰਾਮਗੜੀਆ ਸੀਨੀ. ਸੈਕ. ਸਕੂਲ, ਮਿਲਰਗੰਜ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਲਗਭਗ 250 ਵਿਦਿਆਰਥੀਆਂ ਨੇ ਇਸ ਕੈਂਪ ਤੋਂ ਲਾਭ ਲਿਆ ਅਤੇ 200 ਤੋਂ ਵੱਧ ਦੁੱਧ ਦੇ ਸੈਂਪਲ ਟੈਸਟ ਕੀਤੇੇ ਗਏ। ਦੁੱਧ ਦੀ ਬਣਤਰ ਅਤੇ ਦੇਸੀ ਦੁੱਧ ਪਦਾਰਥਾਂ ਸਬੰਧੀ ਲਿਟਰਚੇਰ ਵੀ ਬੱਚਿਆਂ ਨੂੰ ਵੰਡਿਆ ਗਿਆ। ਭਾਗ ਲੈਣ ਵਾਲੇ ਬੱਚਿਆਂ ਲਈ ਰਿਫਰੈਸਮੈਂਟ ਦਾ ਵੀ ਪ੍ਰਬੰਧ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਕੀਤਾ ਗਿਆ। ਇਸ ਕੈਂਪ ਨੂੰ ਆਯੋਜਿਤ ਕਰਨ ਲਈ ਸਕੂਲ ਕੁਆਰਡੀਨੇਟਰ ਸ. ਲਖਵੀਰ ਸਿੰਘ ਵੱਲੋਂ ਪੂਰਨ ਸਹਿਯੋਗ ਦਿੱਤਾ।

Share Button

Leave a Reply

Your email address will not be published. Required fields are marked *

%d bloggers like this: