ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੂੱਖੀ ਸਿਹਤ ਲਈ ਇਸ ਦਾ ਮੰਤਵ ਅਤੇ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

ss1

ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੂੱਖੀ ਸਿਹਤ ਲਈ ਇਸ ਦਾ ਮੰਤਵ ਅਤੇ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

1-35 (2)
ਐਸ.ਏ.ਐਸ.ਨਗਰ: 1 ਅਗਸਤ (ਧਰਮਵੀਰ ਨਾਗਪਾਲ) ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਫੇਜ਼ 1 ਵਿਖੇ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੂੱਖੀ ਸਿਹਤ ਲਈ ਇਸ ਦਾ ਮੰਤਵ ਅਤੇ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਸਬੰਧੀ ਦੁੱਧ ਖਪਤਕਾਰ ਜਾਗਰੂਕਤਾ ਅਤੇ ਦੁੱਧ ਪਰਖ ਕੈਂਪ ਦਾ ਆਯੋਜਨ ਤਕਨੀਕੀ ਅਫ਼ੳਮਪ;ਸਰ ਸ੍ਰੀ ਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ ਅਤੇ ਮੋਬਾਇਲ ਲੈਬਾਰੋਟਰੀ ਨਾਲ ਦੁੱਧ ਦੀ ਪਰਖ ਕੀਤੀ ਗਈ। ਉਨਾਂ ਇਸ ਮੌਕੇ ਦੁੱਧ ਖਪਤਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਕੈਂਪ ਲਗਾਕੇ ਮਨ੍ਚੁੱਖੀ ਸਿਹਤ ਲਈ ਸੰਭਾਵਤ ਮਿਲਾਵਟਾਂ ਵਾਲੇ ਦੁੱਧ ਦੀ ਸਪਲਾਈ ਨੂੰ ਰੋਕਣਾ ਹੈ। ਅਜਿਹੇ ਕੈਂਪ ਡੇਅਰੀ ਵਿਕਾਸ ਬੋਰਡ ਵੱਲੋਂ ਹਰ ਰੋਜ਼ ਹੀ ਲਗਾਏ ਜਾ ਰਹੇ ਹਨ। ਜਿਥੇ ਖਪਤਕਾਰਾਂ ਵੱਲੋਂ ਦੁੱਧ ਦੇ ਸੈਂਪਲ ਟੈਸਟ ਕਰਨ ਲਈ ਦਿੱਤੇ ਜਾ ਸਕਦੇ ਹਨ। ਇਸ ਕੈਂਪ ਦਾ ਉਦਘਾਟਨ ਸ੍ਰੀ ਸੰਦੀਪ ਗੁਪਤਾ ਐਡਵੋਕੇਟ ਪ੍ਰਧਾਨ ਅੱਚ ਟਾਈਪ, ਹਾਊਸ ਓਨਰ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ ਅਤੇ ਉਨਾਂ ਪੰਜਾਬ ਸਰਕਾਰ ਦੇ ਇਸ ਉੱਦਮ ਦੀ ਸਲਾਘਾ ਕਰਦਿਆਂ ਵੱਧ ਤੋਂ ਵੱਧ ਅਜਿਹੇ ਕੈਂਪ ਲਗਾਉਣ ਦੀ ਮੰਗ ਕੀਤੀ।

ਕੈਂਪ ਵਿੱਚ ਦੁੱਧ ਦੇ ਮਾਹਿਰਾਂ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦੇ ਮੰਤਵ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਅਤੇ ਇਸ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦੇਣਾ ਹੈ । ਦੁੱਧ ਦਾ ਸੈਂਪਲ ਟੈਸਟ ਕਰਨ ਉਪਰੰਤ ਪ੍ਰਾਪਤ ਨਤੀਜਿਆਂ ਦੇ ਅਧਾਰ ਤੇ ਖਪਤਕਾਰਾਂ ਨੂੰ ਦੱਸਣਾ ਹੈ ਕਿ ਉਨਾਂ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਉਨਾਂ ਵੱਲੋਂ ਖਰਚੀ ਕੀਮਤ ਦਾ ਮੁਲ ਮੋੜਦੇ ਹਨ ਜਾਂ ਨਹੀਂ । ਉਨਾਂ ਇਹ ਵੀ ਕਿਹਾ ਕਿ ਜਾਗਰੂਕ ਖਪਤਕਾਰ ਹੀ ਦੁੱਧ ਵਿੱਚ ਮਿਲਾਵਟ ਦੀ ਸੰਭਾਵਨਾ ਖਤਮ ਕਰਨ ਲਈ ਆਪਣਾ ਸਹਿਯੋਗ ਦੇ ਸਕਦੇ ਹਨ।

ਸ੍ਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਦੁੱਧ ਪਰਖ ਕੈਂਪ ਵਿੱਚ 72 ਖਪਤਕਾਰਾਂ ਵੱਲੋਂ ਦੁੱਧ ਦੇ ਸੈਂਪਲ ਲਿਆਂਦੇ ਗਏ । ਜਿਨਾਂ ਨੂੰ ਟੈਸਟ ਕਰਕੇ 59 ਸੈਂਪਲ ਮਿਆਰਾ ਅਨੂਸਾਰ ਪਾਏ ਗਏ ਅਤੇ ਬਾਕੀ 13 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ। ਦੁੱਧ ਵਿਚ ਪਾਣੀ ਦੀ ਮਿਲਾਵਟ ਤੋਂ ਇਲਾਵਾ ਕੋਈ ਹਾਨੀਕਾਰਕ ਕੈਮੀਕਲ ਜਾਂ ਬਾਹਰੀ ਪਦਾਰਥ ਦੀ ਮਿਲਾਵਟ ਨਹੀ ਪਾਈ ਗਈ । ਉਨਾਂ ਦੱਸਿਆ ਕਿ ਕੈਂਪ ਤੋਂ ਇਲਾਵਾ ਵਿਭਾਗ ਦੇ ਸਾਰੇ ਦਫ਼ੳਮਪ;ਤਰਾਂ ਵਿੱਚ ਵੀ ਦੁੱਧ ਦੀ ਪਰਖ ਮੁਫ਼ੳਮਪ;ਤ ਕਰਵਾਈ ਜਾ ਸਕਦੀ ਹੈ । ਦੁੱਧ ਪਰਖ ਕੈਂਪ ਲਗਾਉਣ ਲਈ ਵਿਭਾਗ ਦੇ ਜ਼ਿਲਾ ਪੱਧਰੀ ਦਫ਼ੳਮਪ;ਤਰ ਦੇ ਫੋਨ ਨੰ: 0160-2280100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਜਸਵੀਰ ਸਿੰਘ, ਐਮ.ਪੀ ਸਿੰਘ ਕੈਸੀਅਰ, ਤਰਸੇਮ ਲਾਲ, ਵਿਜੈ ਕੁਮਾਰ ਵਰਮਾ, ਵਿਜੈ ਕੁਮਾਰ ਵਾਲੀਆ, ਮਹੇਸ ਕੁਮਾਰ, ਪਾਰਸ, ਮਿੱਕੀ, ਧਰੁਣ ਰਾਜ ਕੋਛਰ, ਹਰਦੇਵ ਸਿੰਘ, ਗੁਰਦੀਪ ਸਿੰਘ, ਤਰੇਸਮ ਲਾਲ ਵਿਸ਼ੇਸ ਤੌਰ ਤੇ ਮੌਜੂਦ ਸਨ।

Share Button

Leave a Reply

Your email address will not be published. Required fields are marked *