Tue. Jul 16th, 2019

ਦੁੱਖ ਆਪੋ ਆਪਣੇ

ਦੁੱਖ ਆਪੋ ਆਪਣੇ

ਜਿਵੇ ਈ ਸ਼ਰਾਬ ਸਸਤੀ ਹੋਣ ਦੀ ਖਬਰ ਸ਼ਰਾਬੀਆ ਦੇ ਕੰਨੀ ਪਈ |ਸ਼ਰਾਬੀਆ ਦੇ ਚਿਹਰੇ ਬਸੰਤ ਰੁੱਤ ਦੇ ਫੁੱਲ਼ਾ ਵਾਗ  ਖਿੜਗੇ | ਉਥੇ ਉਹਨਾ ਦੀਆ ਘਰਵਾਲੀਆ ਦੇ ਚਿਹਰੇ ਣਾਹਣੀਓ ਟੱਟੇ ਫੁੱਲ਼ਾ ਵਾਗ ਮੁਰਝਾਗੇ |ਕਿ ਹੁਣ ਹੋਰ ਜਿਆਦਾ ਪੀ ਕੇ ਖੌਰੂ ਪਾਉਗੇ | ਕੁਝ ਜ਼ਨਾਨੀਆ ਨੇ ਕਰਤੀ ਨਾਅਰੇਬਾਜ਼ੀ ਸ਼ੁਰੂ    ਸ਼ਰਾਬ ਬੰਦ ਕਰੋ, ਸ਼ਰਾਬ ਬੰਦ ਕਰੋ, |ਉਹਨਾ ਦੇ ਨਾਲ ਕੁਝ ਬੱਚੇ ਵੀ ਨਾਅਰੇ ਲਾ ਰਹੇ ਸੀ |ਸ਼ਰਾਬ ਬੰਦ ਕਰੋ, ਸ਼ਰਾਬ ਬੰਦ ਕਰੋ, |ਮੈ ਬੜਾ ਖੁੱਸ਼ ਹੋਇਆ ਬੱਚਿਆ ਦੀ ਸੋਚ ਤੇ ,ਮੈ ਇੱਕ ਬੱਚੇ ਨੂੰ ਕੋਲ਼ ਬੁਲਾਕੇ ਪੁਛਿਆ, ਪੁੱਤਰ ਤੁਸੀ ਵੀ ਆਪਣੀਆ ਮਾਵਾਂ ਵਾਂਗ ਸ਼ਰਾਬ ਕੋਹੜ ਬਹੁਤ ਦੁੱਖੀ ਲਗਦੇ ਓ, ਬੱਚਾ ਕਹਿਦਾ ਓ ਨਹੀ ਅੰਕਲ ਸਾਡੀਆ ਮਾਵਾਂ ਦਾ ਦੁੱਖ ਹੋਰ ਤੇ ਸਾਡਾ ਹੋਰ ਐ! ਕੀ ਮਤਲਵ ਪੁੱਤ ਮੈ ਸਮਝਿਆ ਨੀ ,ਅੰਕਲ ਮਾਵਾਂ ਤਾਂ ਦੁੱਖੀ ਨੇ ਬਾਪੂ ਸ਼ਰਾਬ ਪੀ ਕੇ ਘਰ ਚਂ ਕਲ਼ੇਸ ਪਾਉਦੇ ਨੇ, ਮੈ ਕਿਹਾ ਤੇ ਤੁਸੀ ? ਬੜੇ ਈ ਭੋਲੇਪਨ ਚਂ ਬੋਲਿਆ ਅੰਕਲ ਪਹਿਲਾ ਸ਼ਰਾਬ ਕੱਚ ਦੀ ਬੋਤਲ ਚਂ ਆਉਦੀ ਸੀ ਤੇ ਹੁਣ ਪਲਾਸਟਿਕ  ਦੀ ਬੋਤਲ ਚਂ, ,ਮੈ ਕਿਹਾ ਇਹਦੇ ਚਂ ਫਰਕ ਏ, ਮੋਢੇ ਨਾਲ ਨੱਕ ਪੂਝਦਾ, ਦੁਜੇ ਹੱਥ ਨਾਲ ਨਿੱਕਰ ਤਾਅ ਨੂੰ ਕਰਦਾ ਹੋਇਆ ਕਹਿਦਾ ਅੰਕਲ ਕੱਚ ਦੀ ਬੋਤਲ ਦੇ ਮਰੂੰਡੇ ਤੇ ਪਾਪੜ ਤਾ ਮਿਲ ਜਾਦੇ ਸੀ | ਪਲਾਸਟਿਕ ਦਾ ਤਾ ਸਾਲ਼ਾ ਕੁਝ ਵੀ ਨੀ ਮਿਲਦਾ ਕਹਿ ਕੇ ਜ਼ਨਾਨੀਆ ਦੇ ਟੋਲੇ ਨਾਲ਼ ਜਾ ਰਲ਼ਿਆ|

ਕੰਵਲਜੀਤ ਸਿੰਘ (ਰਾਣਾ)  ਪਿੰਡ ਠੌਣਾ 
ਦੁੱਬਈ ±971555214011

Leave a Reply

Your email address will not be published. Required fields are marked *

%d bloggers like this: