ਦੁਬਈ ਯੂਨਿਟ ਵਲੋ “ਸ:ਸਿਮਰਨਜੀਤ ਸਿੰਘ ਮਾਨ“ ਸ਼ਗਨ ਸਕੀਮ ਬੇਟੀ ਮੀਨਾਂ ਕੁਮਾਰੀ ਦੇ ਨਾਮ ਭੇਜੀ

ss1

ਦੁਬਈ ਯੂਨਿਟ ਵਲੋ “ਸ:ਸਿਮਰਨਜੀਤ ਸਿੰਘ ਮਾਨ“ ਸ਼ਗਨ ਸਕੀਮ ਬੇਟੀ ਮੀਨਾਂ ਕੁਮਾਰੀ ਦੇ ਨਾਮ ਭੇਜੀ

fdk-3ਫਰੀਦਕੋਟ/ਦੁਬਈ, 3 ਦਸੰਬਰ ( ਜਗਦੀਸ਼ ਬਾਂਬਾ ) ਸ੍ਰੋਮਣੀ ਅਕਾਲ ਦਲ ਅੰਮਿ੍ਰਤਸਰ ਦੀ ਦੁਬਈ ਯੂਨਿਟ ਵਲੋ ਲੋੜਬੰਦ ਬੱਚੀਆਂ ਦੇ ਵਿਆਹ ਤੇ ਕੋਮ ਦੇ ਮਹਾਨ ਜਰਨੈਲ “ਸ:ਸਿਮਰਨਜੀਤ ਸਿੰਘ ਮਾਨ“ ਸ਼ਗਨ ਸ਼ਕੀਮ ਜੋ ਪਿਛਲੇ ੮ ਮਹੀਨੇਆਂ ਤੋ ਸ਼ੁਰੂ ਕੀਤੀ ਹੋਈ ਹੈ,ਉਹ ਕੱਲ੍ਹ ਪਾਰਟੀ ਦੇ ਕੇਦਰੀ ਕਾਰਜ਼ਕਾਰਨੀ ਮੈਬਰ ਜਥੇ:ਰਾਜਿੰਦਰ ਸਿੰਘ ਫੋਜੀ (ਫਗਵਾੜਾਂ) ਰਾਹੀ ਇਸ ਵਾਰ ਨਵਾਂ ਸ਼ਹਿਰ ਦੇ ਪਿੰਡ ਉਸਮਾਨਪੁਰ ਦੀ ਬੇਟੀ ਮੀਨਾ ਕੁਮਾਰੀ ਪੁੱਤਰੀ ਜੋਗਿੰਦਰ ਸਿੰਘ ਦੇ ਵਿਆਹ ਤੇ ਭੇਜੀ ਗਈ ਹੈ,ਇਸ ਸਮੇ ਹੋਰਨਾ ਤੋ ਇਲਾਵਾ ਸ:ਕੁਲਵਿੰਦਰ ਸਿੰਘ ਉਸਮਾਨਪੁਰ,ਸ:ਜਗਦੀਪ ਸਿੰਘ,ਸ:ਅਜੈਬ ਸਿੰਘ ਅਤੇ ਬੀਬੀ ਜਾਮਨਾ ਹਾਜ਼ਰ ਸਨ,ਇਸ ਸਮੇ ਪ੍ਰੀਵਾਰ ਵਲੋ ਜੋਗਿੰਦਰ ਸਿੰਘ ਨੇ ਇਹ ਸ਼ਗਨ ਸਕੀਮ ਦੇਣ ਤੇ ਪਾਰਟੀ ਪ੍ਰਧਾਨ ਸ:ਸਿਮਰਨਜੀਤ ਸਿੰਘ ਮਾਨ,ਜਥੇਦਾਰ ਰਾਜਿੰਦਰ ਸਿੰਘ ਫੋਜੀ,ਭਾਈ ਅਵਤਾਰ ਸਿੰਘ ਚੱਕ ਪ੍ਰਧਾਨ ਦੁਬਈ ਯੂਨਿਟ,ਭਾਈ ਰਛਪਾਲ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਅਤੇ ਭਾਈ ਹਰਮਿੰਦਰ ਸਿੰਘ ਉਸਮਾਨਪੁਰ ਸਮੇਤ ਸਮੁੱਚੀ ਪਾਰਟੀ ਦਾ ਦਿਲ ਦੀਆ ਗਹਿਰਾਈਆਂ ਵਿੱਚੋ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *