ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਦੁਬਈ ‘ਚ ਪੰਜਾਬੀ ਨੌਜਵਾਨ ਦੀ ਚਮਕੀ ਕਿਸਮਤ, ਜਿੱਤੀ ਕਰੋੜਾਂ ਦੀ ਕਾਰ

ਦੁਬਈ ‘ਚ ਪੰਜਾਬੀ ਨੌਜਵਾਨ ਦੀ ਚਮਕੀ ਕਿਸਮਤ, ਜਿੱਤੀ ਕਰੋੜਾਂ ਦੀ ਕਾਰ

ਅਕਸਰ ਹੀ ਕਿਹਾ ਜਾਂਦਾ ਹੈ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ, ਅਜਿਹਾ ਹੀ ਕੁਝ ਹੋਇਆ ਦੁਬਈ ‘ਚ ਰਹਿਣ ਵਾਲੇ ਇੱਕ ਪੰਜਾਬੀ ਨੌਜਵਾਨ ਨਾਲ, ਜਿਸ ‘ਤੇ ਰੱਬ ਅਜਿਹਾ ਮਿਹਰਬਾਨ ਹੋਇਆ ਕਿ ਉਹ ਰਾਤੋ ਰਾਤ ਕਰੋੜਪਤੀ ਬਣ ਗਿਆ।

ਦਰਅਸਲ ਇਸ ਨੌਜਵਾਨ ਨੇ ਦੁਬਈ ‘ਚ 2 ਕਰੋੜ ਦੀ ਕਾਰ ਇਨਾਮ ਵਜੋ ਹਾਸਲ ਕੀਤੀ ਹੈ।ਪਿਛਲੇ 10 ਸਾਲ ਤੋਂ ਕਾਰਪੇਂਟਰ ਦਾ ਕੰਮ ਕਰ ਰਿਹਾ ਬਲਵੀਰ ਸਿੰਘ ਭਾਰਤ ਤੋਂ ਦੁਬਈ ਇਕ ਨੌਕਰੀ ਦੀ ਤਲਾਸ਼ ‘ਚ ਗਿਆ ਸੀ।ਯੂ. ਏ. ਈ. ਦੀ ਰਜ਼ਿਸਟ੍ਰੇਸ਼ਨ ਪਾਲਿਸੀ ਤਹਿਤ ਅਮੀਰੇਟ ਇੰਟੀਗ੍ਰੇਟਡ ਟੈਲੀਕਮਿਊਨਿਕੇਸ਼ਨ ਕੰਪਨੀ (ਈ. ਆਈ. ਟੀ. ਸੀ.) ਨੇ ਮੋਬਾਇਲ ਨੰਬਰ ਰੀਨਿਊ ਕਰਾਉਣ ਦਾ ਇਕ ਕਾਂਟੈਸਟ ਸ਼ੁਰੂ ਕੀਤਾ ਸੀ।

ਇਸ ਦੇ ਅਧੀਨ ਗ੍ਰਾਹਕਾਂ ਨੂੰ ਐਕਸਪਾਇਰੀ ਆਈ. ਡੀ. ਰੀਨਿਊ ਕਰਨ ਲਈ ਆਪਣੇ ਮੋਬਾਇਲ ਨੰਬਰ ਨੂੰ 31 ਜਨਵਰੀ ਤੋਂ ਪਹਿਲਾਂ ਰਜਿਸਟਰ ਕਰਾਉਣਾ ਸੀ। ਬਾਕੀ ਗ੍ਰਾਹਕਾਂ ਦੀ ਤਰ੍ਹਾਂ ਬਲਬੀਰ ਨੇ ਵੀ ਆਪਣਾ ਰਜਿਸਟ੍ਰੇਸ਼ਨ ਕਰਾਇਆ।

ਇਸ ਉਪਰੰਤ ਕੁੱਝ ਸਮੇਂ ਬਾਅਦ ਬਲਵੀਰ ਨੂੰ ਕੰਪਨੀ ਵਲੋਂ ਕਾਰ ਜਿੱਤਣ ਦਾ ਫੋਨ ਆਇਆ। ਜਿਸ ‘ਤੇ ਉਸ ਨੂੰ ਵਿਸ਼ਵਾਸ ਨਹੀਂ ਹੋਇਆ।ਬਲਵੀਰ ਸਿੰਘ mclaren 570s ਸਪਾਈਡਰ ਕਾਰ ਦਾ ਜੇਤੂ ਬਣ ਗਿਆ। ਜਿਸ ਦੀ ਕੀਮਤ 2 ਕਰੋੜ ਰੁਪਏ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: