ਦੁਨੀਆ ਦੇ ਸਭ ਤੋਂ ਪਤਲੇ Mi LED TV4 ਦੀ ਦੂਜੀ ਸੇਲ

ss1

ਦੁਨੀਆ ਦੇ ਸਭ ਤੋਂ ਪਤਲੇ Mi LED TV4 ਦੀ ਦੂਜੀ ਸੇਲ

ਸ਼ਿਓਮੀ ਨੇ ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਆਪਣੇ ਪਹਿਲੇ Mi LED TV4 ਨੂੰ ਭਾਰਤ ਵਿੱਚ ਜਾਰੀ ਕੀਤਾ ਹੈ। ਇਸ ਦੀ ਪਹਿਲੀ ਵਾਰ ਵਿਕਰੀ 22 ਫ਼ਰਵਰੀ ਨੂੰ ਕੀਤੀ ਗਈ ਸੀ। ਇਸ ਦੌਰਾਨ ਥੋੜ੍ਹੇ ਹੀ ਸਮੇਂ ਵਿੱਚ ਇਹ ਟੈਲੀਵਿਜ਼ਨ ਦਾ ਪੂਰਾ ਸਟਾਕ ਵਿਕ ਗਿਆ ਸੀ। ਕੰਪਨੀ ਨੇ Mi LED TV4 ਦੀ ਦੂਜੀ ਸੇਲ 27 ਫ਼ਰਵਰੀ ਨੂੰ ਦੁਪਹਿਰ 12 ਵਜੇ ਫਲਿੱਪਕਾਰਟ ਤੇ mi.com ਤੇ mi ਹੋਮ ਦੇ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ।

Mi LED TV4 ਦੀ ਕੀਮਤ

ਸ਼ਿਓਮੀ ਨੇ ਪਹਿਲੀ ਵਾਰ ਭਾਰਤੀ ਬਾਜ਼ਾਰ ਵਿੱਚ ਉਤਾਰੇ ਸਮਾਰਟ 4K HDR ਟੀਵੀ Mi LED Smart TV 4 ਦੀ ਕੀਮਤ 39,000 ਰੁਪਏ ਰੱਖੀ ਹੈ। ਸ਼ਿਓਮੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਪਤਲਾ ਟੈਲੀਵਿਜ਼ਨ ਹੈ। ਇਸ ਦੀ ਮੋਟਾਈ 4.99 ਮਿਲੀਮੀਟਰ ਹੈ।

55 ਇੰਚ ਦੀ ਸਕ੍ਰੀਨ ਵਾਲੇ ਇਸ ਟੈਲੀਵਿਜ਼ਨ ਵਿੱਚ 2 ਜੀ.ਬੀ. ਰੈਮ ਤੇ 8 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਇਸ ਵਿੱਚ ਕੁਆਰਡ ਕੋਰ ਪ੍ਰੋਸੈੱਸਰ ਵੀ ਦਿੱਤਾ ਗਿਆ ਹੈ। ਸ਼ਿਓਮੀ ਨੇ ਇਸ ਟੈਲੀਵਿਜ਼ਨ ਵਿੱਚ ਤਾਰ ਵਾਲੇ ਇੰਟਰਨੈੱਟ ਤੋਂ ਲੈ ਕੇ ਵਾਈ ਫਾਈ ਤੇ ਬਲੂਟੂਥ ਤੋਂ ਲੈ ਕੇ HDMI ਆਦਿ ਕੁੱਲ 10 ਕੁਨੈਕਟਿਵੀਟੀ ਫੀਚਰਜ਼ ਹਨ।

Mi TV 4 ਦੀ ਸਪੈਸੀਫਿਕੇਸ਼ਨਜ਼

Mi LED Smart TV 4 ਵਿੱਚ ਡੌਲਬੀ ਆਡੀਓ ਤੇ ਡੀ.ਟੀ.ਐਸ.-ਐਚ.ਡੀ. ਪੱਧਰ ਦੀ ਆਵਾਜ਼ ਦੇਣ ਵਾਲੇ 8 ਵਾਟ ਦੇ ਦੋ ਸਪੀਕਰ ਦਿੱਤੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਟੈਲੀਵਿਜ਼ਨ ਦੀ ਆਵਾਜ਼ ਬਹੁਤ ਵਧੀਆ ਹੈ।

ਇਸ ਟੈਲੀਵਿਜ਼ਨ ਦੀ ਸ਼ਾਨਦਾਰ ਗੱਲ ਇਹ ਵੀ ਹੈ ਕਿ ਇਸ ਵਿੱਚ ਅੰਦਰੂਨੀ ਸੈਟਿੰਗ ਕਰਨ ਲਈ ਭਾਸ਼ਾ ਹਿੰਦੀ ਤੇ ਅੰਗ੍ਰੇਜ਼ੀ ਦੇ ਨਾਲ-ਨਾਲ ਪੰਜਾਬੀ ਵੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਟੈਲੀਵਿਜ਼ਨ ‘ਤੇ ਵੇਖੀ ਜਾ ਸਕਣ ਵਾਲੀ ਸਮੱਗਰੀ ਵੀ ਪੰਜਾਬੀ ਭਾਸ਼ਾ ਵਿੱਚ ਵੇਖੀ ਜਾ ਸਕਦੀ ਹੈ। Mi LED Smart TV 4 ਕੁੱਲ 15 ਭਾਸ਼ਾਵਾਂ ਵਿੱਚ ਸਮੱਗਰੀ ਨੂੰ ਵਿਖਾ ਸਕਦਾ ਹੈ ਤੇ 13 ਭਾਸ਼ਾਵਾਂ ਵਿੱਚ ਆਪਣੀਆਂ ਅੰਦਰੂਨੀ ਸੈਟਿੰਗਜ਼ ਨੂੰ ਵਿਖਾਉਣ ਦੇ ਸਮਰੱਥ ਹੈ। ਕੰਪਨੀ ਦਾ ਕਹਿਣਾ ਹੈ ਕਿ Mi TV 4 ‘ਤੇ ਹੌਟਸਟਾਰ, ਵੂਟ, ਸੋਨੀ, LiV, TVF, ALT, ਹੰਗਾਮਾ, ਬਾਲਾਜੀ, ਸਨ ਨੈਕਸਟ, ਜੀ 5 ਵਰਗੇ ਸਮੱਗਰੀਦਾਤਾ ਵੱਲੋਂ ਕੀਤੀ ਜਾਣ ਵਾਲੀ ਪੇਸ਼ਕਸ਼ ਦਾ ਲਾਭ ਲਿਆ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *