ਦੁਨੀਆ ਦੀ ਹਰ ਸ਼ੈਹ ਤੋਂ ਮਹਿੰਗਾ ਤੂੰ ਲੱਗਦਾ

ss1

ਦੁਨੀਆ ਦੀ ਹਰ ਸ਼ੈਹ ਤੋਂ ਮਹਿੰਗਾ ਤੂੰ ਲੱਗਦਾ

-ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

satwinder_7@hotmail.com

ਤੇਰੀਆਂ ਮੈਂ ਰਾਹਾਂ ਬੈਠੀ ਦੇਖਦੀ। ਘਰ ਮੁੜਦੇ ਕਦੋਂ ਪਲ-ਪਲ ਗਿਣਦੀ।
ਕਦੋਂ ਤੇਰੀ ਰੂਹ ਨਾਲ ਮੇਰੇ ਮਿਲਦੀ। ਤੇਰੀ ਇੱਕ ਝਲਕ ਉੱਤੇ ਮੈਂ ਮਰਦੀ।
ਮੈਂ ਤੇਰਾ ਸੰਗ ਸਦਾ ਰਹਿੰਦੀ ਲੋਚਦੀ। ਤੂੰ ਨਾਂ ਮਿਲਿਆ ਮੈਂ ਮਰਜਾ ਸੋਚਦੀ।
ਮਿਲਣੇ ਦਾ ਸੁਖ ਦਿਨ ਰਾਤ ਲੋਚਦੀ। ਮਿਲਣੇ ਦੀ ਸੁੱਖ ਮੈਂ ਨਿੱਤ ਸੁੱਖਦੀ।
ਮੈਨੂੰ ਨੀ ਪਤਾ ਤੂੰ ਮੇਰਾ ਕੀ ਲੱਗਦਾ? ਸਭ ਤੋਂ ਪਿਆਰਾ ਮੈਨੂੰ ਤੂੰ ਲੱਗਦਾ।
ਤੇਰੇ ਬਗੈਰ ਮੇਰਾ ਸਾਹ ਜਾਂਦਾ ਮੁੱਕਦਾ। ਦੁਨੀਆ ਤੋਂ ਮਹਿੰਗਾ ਤੂੰ ਲੱਗਦਾ।
ਦੇ ਕੇ ਜਾਨ ਤੇਰੇ ਗਲ਼ੇ ਮੈਂ ਲੱਗਜਾ। ਬੋਲਾਂ ਜੇ ਝੂਠ ਰੱਬਾ ਮੈਂ ਮਰ-ਮੁਕਜਾਂ।
ਦੱਸ ਮੈਨੂੰ ਕਦੋਂ ਮਿਲਾਪ ਤੂੰ ਕਰਦਾ? ਜਿੰਦ ਮੁੱਕ ਚੱਲੀ ਹਾਮੀ ਨੀ ਭਰਦਾ।
ਪਾਈਆਂ ਚਿੱਠੀਆਂ ਜੁਆਬ ਨਾਂ ਘੱਲਦਾ। ਮੇਰਾ ਜੀਵਨ ਜਾਂਦਾ ਮੁੱਕਦਾ।
ਸੱਤੀ ਦਿਲ ਇਕੱਲਾ ਗੱਲਾਂ ਕਰਦਾ। ਮੁੜ ਆ ਵੇ ਦਿਲ ਨਹੀਂ ਲੱਗਦਾ।
ਤੇਰੀ  ਦੂਰੀ ਦਾ ਭੇਤ ਨਹੀਂ ਲਗਦਾ ਤੂੰ ਸਤਵਿੰਦਰ ਨੂੰ  ਇਕੱਲੀ ਕਰਤਾ।
Share Button

Leave a Reply

Your email address will not be published. Required fields are marked *