Tue. Apr 16th, 2019

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ 129 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ 129 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ

ਮਾਸਕੋ : ਦੁਨੀਆ ਦੀ ਸਭ ਤੋਂ ਬਜ਼ੁਰਗ ਮੰਨੀ ਜਾਣ ਵਾਲੀ ਔਰਤ ਦਾ ਅੱਜ 129 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ।ਜਾਣਕਾਰੀ ਅਨੁਸਾਰ ਰੂਸ ਵਿਚ ਕੋਕੂ ਇਸਤਾਂਬੁਲੋਵਾ ਇਸ ਸਾਲ ਜੂਨ ਵਿਚ 130 ਸਾਲ ਦੀ ਹੋਣ ਵਾਲੀ ਸੀ।ਅਧਿਕਾਰੀਆਂ ਅਨੁਸਾਰ ਪਿਛਲੇ ਮਹੀਨੇ ਰੂਸੀ ਬੁਕ ਆਫ਼ ਰਿਕਾਰਡਸ ਵਿਚ ਦਰਜ 128 ਸਾਲਾ ਮਹਿਲਾ ਤੋਂ ਵੀ ਜ਼ਿਆਦਾ ਸਮੇਂ ਤੱਕ ਜ਼ਿੰਦਾ ਰਹੀ ਹੈ।

ਦੱਸ ਦੇਈਏ ਕਿ ਕੋਕੂ ਇਸਤਾਂਬੁਲੋਵਾ ਪਿਛਲੇ ਸਾਲ ਉਸ ਸਮੇਂ ਸੁਰਖੀਆਂ ਵਿਚ ਆਈ ਸੀ, ਜਦ ਉਨ੍ਹਾਂ ਨੇ ਕਿਹਾ ਸੀ ਕਿ ਅਪਣੀ ਜ਼ਿੰਦਗੀ ਦਾ ਇੱਕ ਵੀ ਦਿਨ ਖੁਸ਼ੀ ਨਾਲ ਨਹੀਂ ਬਿਤਾਇਆ।ਉਨ੍ਹਾਂ ਦੇ ਪੋਤੇ ਇਲੀਆਸ ਨੇ ਦੱਸਿਆ ਕਿ ਉਹ ਐਤਵਾਰ 27 ਜਨਵਰੀ ਨੂੰ ਚੇਚਨਿਆ ਵਿਚ ਅਪਣੇ ਪਿੰਡ ਵਾਲੇ ਘਰ ਵਿਚ ਹਮੇਸ਼ਾ ਦੀ ਤਰ੍ਹਾਂ ਰਹਿ ਰਹੀ ਸੀ।ਉਸ ਦਿਨ ਅਚਾਨਕ ਦਰਦ ਹੋਣ ਦੀ ਸ਼ਿਕਾਇਤ ਕੀਤੀ ਅਤੇ ਡਾਕਟਰ ਬੁਲਾਇਆ ,ਜਿਸ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਘੱਟ ਗਿਆ ਅਤੇ ਇਸ ਦੇ ਲਈ ਇੰਜੈਕਸ਼ਨ ਲਗਾਇਆ ਹੈ।ਇਸ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਕੋਕੂ ਇਸਤਾਂਬੁਲੋਵਾ ਨੂੰ ਉਨ੍ਹਾਂ ਦੇ ਪਿੰਡ ਬਰਾਤਸਕੋ ਵਿਚ ਦਫਨਾਇਆ ਗਿਆ ਹੈ।ਉਹ ਮੁਸਲਿਮ ਔਰਤ ਸੀ, ਜੋ ਨਕੋਲਸ ਦੀ ਤਾਜਪੋਸ਼ੀ ਤੋਂ ਪਹਿਲਾਂ ਪੈਦਾ ਹੋਈ ਸੀ।ਰੂਸੀ ਪਾਸਪੋਰਟ ਅਨੁਸਾਰ ਉਨ੍ਹਾਂ ਨੇ ਸੋਵੀਅਤ ਸੰਘ ਨੂੰ ਵਿਘਟਤ ਹੁੰਦੇ ਦੇਖਿਆ ਹੈ।ਉਨ੍ਹਾਂ ਦੀ ਜਨਮ ਮਿਤੀ 1 ਜੂਨ 1889 ਨੂੰ ਹੋਣ ਦਾ ਦਾਅਵਾ ਕੀਤਾ ਗਿਆ ਹੈ ਜਦ ਰਾਣੀ ਵਿਕਟੋਰੀਆ ਬ੍ਰਿਟੇਨ ਦੇ ਸਿੰਹਾਸਨ ‘ਤੇ ਰਾਜ ਕਰ ਹੀ ਸੀ।

Share Button

Leave a Reply

Your email address will not be published. Required fields are marked *

%d bloggers like this: