ਦੁਨੀਆਂ ਦੇ ਹੋਸ਼ ੳਡਾਉਣ ਵਾਲੇ ਸਨ ਅਟਲ ਜੀ ਵੱਲੋਂ ਕਰਵਾਏ ਗਈ ਪਰਮਾਣੂ ਪ੍ਰੀਖਣ

ss1

ਦੁਨੀਆਂ ਦੇ ਹੋਸ਼ ੳਡਾਉਣ ਵਾਲੇ ਸਨ ਅਟਲ ਜੀ ਵੱਲੋਂ ਕਰਵਾਏ ਗਈ ਪਰਮਾਣੂ ਪ੍ਰੀਖਣ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਨੇ 11 ਮਈ,1998 ਨੂੰ ਪੋਖਰਣ ਵਿੱਚ ਪਰਮਾਣੂ ਪ੍ਰੀਖਣ ਕੀਤਾ ਸੀ।ਅਚਾਨਕ ਕੀਤੇ ਗਏ ਇਸ ਪੋਖਰਣ ਪ੍ਰੀਖਣ ਤੋਂ ਅਮਰੀਕਾ,ਪਾਕਿਸਤਾਨ ਸਮੇਤ ਕਈ ਦੇਸ਼ ਚੌਂਕ ਗਏ ਸਨ।ਸਾਬਕਾ ਰਾਸ਼ਟਰਪਤੀ ਡਾ ਏਪੀਜੇ ਅਬਦੁਲ ਕਲਾਮ ਦੀ ਅਗਵਾਈ ਵਿੱਚ ਇਸ ਪ੍ਰੀਖਣ ਨੂੰ ਅੰਜਾਮ ਦਿੱਤਾ ਗਿਆ ਸੀ।ਵਾਜਪਾਈ ਤੋਂ ਪਹਿਲਾਂ ਇੰਦਰਾ ਗਾਂਧੀ ਦੀ ਸਰਕਾਰ ਨੇ 1974 ਵਿੱਚ ਪਹਿਲਾ ਪਰਮਾਣੂ ਪ੍ਰੀਖਣ (ਪੋਖਰਣ 1) ਕੀਤਾ ਸੀ ਅਤੇ ਇਸ ਆਪ੍ਰੇਸ਼ਨ ਨੂੰ ਸਮਾਇਲਿੰਗ ਬੁੱਧਾ ਨਾਂਅ ਦਿੱਤਾ ਗਿਆ ਸੀ।
ਪ੍ਰੀਖਣ ਦੇ ਲਈ ਪੋਖਰਣ ਨੂੰ ਇਸ ਲਈ ਚੁਣਿਆ ਗਿਆ ਸੀ ਕਿਉਂਕ ਇਥੋਂ ਮਨੁੱਖੀ ਆਬਾਦੀ ਬਹੁਤ ਦੂਰ ਸੀ। ਜੈਸਲਮੇਰ ਤੋਂ 110 ਕਿਲੋਮੀਟਰ ਦੂਰ ਜੈਸਲਮੇਰ ਜੋਧਪੁਰ ਮਾਰਗ ‘ਤੇ ਪੋਖਰਣ ਇੱਕ ਮਸ਼ਹੂਰ ਕਸਬਾ ਹੈ ।1996 ਵਿੱਚ ਹੋਈਆਂ ਆਮ ਚੌਂਣਾ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਤਾਂ ਮੌਕੇ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾਂ ਨੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉੱਭਰੀ ਭਾਜਪਾ ਦੇ ਨੇਤਾ ਅਟਲ ਬਿਹਾਰੀ ਵਾਜਪਾਈ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। 16 ਮਈ,1996 ਨੂੰ ਨਵੀਂ ਸਰਕਾਰ ਦਾ ਗਠਨ ਹੋਇਆ ਸੀ। 1998 ਵਿੱਚ ਵਾਜਪਾਈ ਸਰਕਾਰ ਨੇ ਪੋਖਰਣ ਪ੍ਰੀਖਣ ਕਰਨ ਬਾਰੇ ਸੋਚਿਆ। 11 ਮਈ ਅਤੇ 13 ਮਈ 1998 ਨੂੰ ਪੰਜ ਪਰਮਾਣੂ ਪ੍ਰੀਖਣ ਕੀਤੇ ਗਏ।11 ਮਈ ਨੂੰ 3 ਵੱਜ ਕੇ 45 ਮਿੰਟ ‘ਤੇ ਤਿੰਨ ਪ੍ਰੀਖਣ ਕੀਤੇ ਗਏ। ਜਦਕਿ 12 ਮਈ ਨੂੰ ਬਾਕੀ ਦੋ ਪ੍ਰੀਖਣ ਕੀਤੇ ਗਏ। ਅਮਰੀਕੀ ਖੁਫੀਆ ਏਜੰਸੀ ਸੀਆਈਏ ਨੇ ਭਾਰਤ ‘ਤੇ ਨਜਰ ਰੱਖੀ ਹੋਈ ਸੀ ਅਤੇ ਉਸ ਨੇ ਪੋਖਰਣ ‘ਤੇ ਨਜਰ ਰੱਖਣ ਲਈ 4 ਸੈਟੇਲਾਈਟ ਵੀ ਸਥਾਪਤ ਕੀਤੇ ਹੋਏ ਸਨ।ਪਰ ਭਾਰਤ ਨੇ ਸੀਆਈਏ ਅਤੇ ਉਸਦੇ ਸੈਟੇਲਾਈਟਾਂ ਨੂੰ ਚਕਮਾ ਦਿੰਦੇ ਹੋਏ ਪਰਮਾਣੂ ਪ੍ਰੀਖਣ ਕੀਤੇ।ਇਹਨਾਂ ਪਰਮਾਣੂ ਪੀ੍ਰਖਣਾਂ ਤੋਂ ਬਾਅਦ ਜਾਪਾਨ ਅਤੇ ਸੰਯੁਕਤ ਰਾਸ਼ਟਰ ਅਮਰੀਕਾ ਸਮੇਤ ਵੱਡੇ ਮੁਲਕਾਂ ਵੱਲੋਂ ਭਾਰਤ ਤੇ ਖਿਲਾਫ ਕਈ ਤਰ੍ਹਾਂ ਦੇ ਪ੍ਰਤੀਬੰਧ ਵੀ ਲਗਾਏ ਗਏ । ਪਰ ਇਹ ਪ੍ਰੀਖਣ ਪੂਰੀ ਤਰ੍ਹਾਂ ਗੁਪਤ ਸਨ।
ਸਿਰਫ ਪੰਜ ਲੋਕਾਂ ਨੂੰ ਹੀ ਇਸ ਬਾਰੇ ਜਾਣਕਾਰੀ ਸੀ।ਇਸ ਪ੍ਰੀਖਣ ਬਾਰੇ ਗੱਲਬਾਤ ਕਰਨ ਦੇ ਲਈ ਵਿਗਿਆਨਕ ਕੋਡਾਂ ਦੀ ਵਰਤੋਂ ਕੀਤੀ ਜਾਂਦੀ ਸੀ। ਜਿਸ ਦਿਨ ਇਹ ਪ੍ਰੀਖਣ ਕੀਤੇ ਗਏ ਉਸੇ ਦਿਨ ਸਾਰੇ ਵਿਗਿਆਨਕਾਂ ਨੂੰ ਫੌਜ਼ ਦੀ ਵਰਦੀ ਵਿੱਚ ਲਿਆਇਆ ਗਿਆ ਸੀ ਤਾਂ ਕਿ ਆਮ ਲੋਕਾਂ ਨੂੰ ਇਹੀ ਲੱਗੇ ਕਿ ਫੌਜ਼ ਦੇ ਜਵਾਨ ਇਥੇ ਡਿਊਟੀ ‘ਤੇ ਤੈਨਾਤ ਹਨ। ਮਿਜ਼ਾਇਲਮੈਨ ਅਬਦੁਲ ਕਲਾਮ ਵੀ ਫੌਜ਼ ਦੀ ਵਰਦੀ ਵਿੱਚ ਆਏ ਸਨ। ਇਸ ਪ੍ਰੀਖਣ ਤੋਂ ਬਾਅਦ ਕਲਾਮ ਅਤੇ ਉਨ੍ਹਾਂ ਦੀ ਟੀਮ ਦੀਆਂ ਫੌਜੀ ਵਰਦੀ ਵਿੱਚ ਤਸਵੀਰਾਂ ਵੀ ਸਾਹਮਣੇ ਆਈਆਂ ਸਨ।ਪਰਮਾਣੂ ਬੰਬਾਂ ਨੂੰ 11 ਮਈ ਨੂੰ ਸਵੇਰੇ ਕਰੀਬ 3 ਵਜੇ ਮੁੰਬਈ ਤੋਂ ਭਾਰਤੀ ਹਵਾਈ ਫੌਜ਼ ਦੇ ਜਹਾਜ ਵਿੱਚ ਜੈਸਲਮੇਰ ਲਿਆਇਆ ਗਿਆ ਸੀ। ਪੋਖਰਣ ਵਿੱਚ ਪਹਿਲਾਂ ਤੋਂ ਹੀ ਬਹੁਤ ਡੂੰਘੇ ਟੌਏ ਪੱਟੇ ਗਏ ਸਨ ਅਤੇ ਇਹਨਾਂ ਵਿੱਚ ਪਰਮਾਣੂ ਬੰਬ ਰੱਖੇ ਗਏ ਸਨ। ਭਾਰਤ ਦੇ ਇਸ ਪ੍ਰੀਖਣ ਨਾਲ ਸਭ ਤੋਂ ਜਿਆਦਾ ਦਿੱਕਤ ਪਾਕਿਸਤਾਨ ਅਤੇ ਚੀਨ ਨੂੰ ਆਈ।ਪਾਕਿਸਤਾਨ ਭਾਰਤ ਦੀ ਵਧਦੀ ਤਾਕਤ ਤੋਂ ਘਬਰਾ ਗਿਆ ਅਤੇ ਇਸ ਤੋਂ ਜਿਆਦਾ ਇਸ ਗੱਲ ਤੋਂ ਹੈਰਾਨ ਹੋਇਆ ਅਤੇ ਉਸ ਸਮੇਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਖਿਲਾਫ ਜਾ ਕੇ ਭਾਰਤ ਨੇ ਇਹ ਪ੍ਰੀਖਣ ਕੀਤਾ ਸੀ ।ਹਾਲਾਂਕਿ ਬੀਜੇਪੀ ਨੇ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਇਹਨਾਂ ਪਰਮਾਣੂ ਬੰਬਾ ਨਾਲ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਇਹਨਾਂ ਪਰਮਾਣੂ ਪ੍ਰੀਖਣਾਂ ਵਿੱਚ ਬਹੁਤ ਵੱਡਾ ਯੋਗਦਾਨ ਸੀ। ਉਹਨਾ ਦੀ ਦੂਰਅੰਦੇਸ਼ੀ ਅਤੇ ਲੰਮੀ ਸੋਚ ਸਦਕਾ ਹੀ ਇਹ ਪ੍ਰੀਖਣ ਸਫਲ ਹੋ ਸਕੇ ਸਨ।ਮੈਂ ਉਹਨਾਂ ਨੂੰ ਤਹਿ ਦਿਲੋਂ ਸਲਾਮ ਕਰਦਾਂ ਹਾਂ ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *