ਦੁਨੀਆਂ ਦੇ ਸਭ ਤੋਂ ਵਧੇਰੇ ਉਮਰ ਵਾਲੇ ਇਨਸਾਨਾਂ ਵਿੱਚ ਦੂਜੇ ਸਥਾਨ ਅਤੇ ਯੂਰਪ ਵਿੱਚ ਸਭ ਤੋਂ ਵਧੇਰੀ ਉਮਰ ਦੇ ਇਨਸਾਨਾਂ ਵਿੱਚ ਪਹਿਲੇ ਸਥਾਨ ‘ਤੇ ਰਹਿਣ ਵਾਲੀ ਦਾਦੀ ਜੂਸੇਪੀਨਾ ਪ੍ਰੋਜੈਟੋ ਨੇ ਦੁਨੀਆਂ ਨੂੰ ਕਿਹਾ ਅਲਵਿੱਦਾ

ss1

ਦੁਨੀਆਂ ਦੇ ਸਭ ਤੋਂ ਵਧੇਰੇ ਉਮਰ ਵਾਲੇ ਇਨਸਾਨਾਂ ਵਿੱਚ ਦੂਜੇ ਸਥਾਨ ਅਤੇ ਯੂਰਪ ਵਿੱਚ ਸਭ ਤੋਂ ਵਧੇਰੀ ਉਮਰ ਦੇ ਇਨਸਾਨਾਂ ਵਿੱਚ ਪਹਿਲੇ ਸਥਾਨ ‘ਤੇ ਰਹਿਣ ਵਾਲੀ ਦਾਦੀ ਜੂਸੇਪੀਨਾ ਪ੍ਰੋਜੈਟੋ ਨੇ ਦੁਨੀਆਂ ਨੂੰ ਕਿਹਾ ਅਲਵਿੱਦਾ

ਕੁਝ ਮਹੀਨੇ ਪਹਿਲਾਂ ਹੀ ਦੁਨੀਆਂ ਦੇ ਸਭ ਤੋਂ ਜ਼ਿਆਦਾ ਉਮਰ ਵਾਲੇ ਇਨਸਾਨਾਂ ਵਿੱਚ ਦੂਜੇ ਸਥਾਨ ਤੇ ਯੂਰਪ ਦੇ ਸਭ ਤੋਂ ਵਧੇਰੇ ਉਮਰ ਵਾਲੇ ਇਨਸਾਨਾਂ ਵਿੱਚ ਪਹਿਲੇ ਸਥਾਨ ਉੱਤੇ ਰਹਿਣ ਵਾਲੀ ਇਟਲੀ ਦੀ ਦਾਦੀ ਜੂਸੇਪੀਨਾ ਪ੍ਰੋਜੈਟੋ ਦਾ ਬੀਤੇ ਦਿਨ ਫੀਰੈਂਸੇ ਨੇੜੇ ਦਿਹਾਂਤ ਹੋ ਗਿਆ ਹੈ ।ਸੰਨ 1902 ਈ:ਨੂੰ ਸਰਦੇਨੀਆਂ ਵਿੱਚ ਜਨਮੀ ਜੂਸੇਪੀਨਾ ਪ੍ਰੋਜੈਟੋ ਇੱਕ 116 ਸਾਲਾਂ ਸਪੈਨਿਸ਼ ਵਿਅਕਤੀ ਦੀ ਮੌਤ ਤੋਂ ਮਗਰੋਂ 7 ਮਹੀਨੇ ਪਹਿਲਾਂ ਹੀ ਯੂਰਪ ਦੀ ਸਭ ਤੋਂ ਜ਼ਿਆਦਾ ਉਮਰ ਦੀ ਔਰਤ ਗਿਣੀ ਗਈ ਸੀ।

ਜਾਪਾਨੀ ਔਰਤ “ਸਪੁਰਸੈਂਟੇਰੀਅਨ”ਨਬੀ ਤਾਜਿਮਾ 117 ਸਾਲ ਦੀ ਬੀਤੇ ਦਿਨੀਂ ਮੌਤ ਤੋਂ ਬਾਅਦ ਪ੍ਰੋਜੈਟੋ ਦੁਨੀਆਂ ਦੀ ਦੂਜੇ ਨੰਬਰ ਦੀ ਜ਼ਿਆਦਾ ਉਮਰ ਦੀ ਔਰਤ ਗਿਣੀ ਗਈ ਸੀ ਜਦੋਂ ਕਿ ਦੁਨੀਆਂ ਭਰ ਵਿੱਚ ਪਹਿਲੇਂ ਸਥਾਨ ਉੱਤੇ ਜਾਪਾਨੀ ਔਰਤ ਚਿਓ ਮਿਆਕੋ ਹੈ ਜਿਹੜੀ ਕਿ ਪ੍ਰੋਜੈਟੋ ਤੋਂ ਇੱਕ ਮਹੀਨਾ ਵੱਡੀ ਹੈ।116 ਸਾਲ ਅਤੇ 37 ਦਿਨ ਦੀ ਲੰਬੇਰੀ ਉਮਰ ਭੋਗ ਵਾਲੀ ਦਾਦੀ ਜੂਸੇਪੀਨਾ ਪ੍ਰੋਜੈਟੋ ਦਾ ਦਿਹਾਂਤ ਮੋਨਤੇਲੂਪੋ ਫਿਓਰੀਨਤੀਨੋ ਵਿਖੇ ਸ਼ੁੱਕਰਵਾਰ ਨੂੰ ਹੋਇਆ।ਸਰਦੇਨੀਆ ਸੂਬੇ ਵਿੱਚ ਜਨਮ ਦਾਦੀ ਜੂਸੇਪੀਨਾ ਪ੍ਰੋਜੈਟੋ ਸੰਨ 1960 ਤੋਂ ਮੋਨਤੇਲੂਪੋ ਫਿਓਰੀਨਤੀਨੋ ਵਿੱਚ ਆਪਣਾ ਜੀਵਨ ਬਸਰ ਕਰ ਰਹੀ ਸੀ।

Share Button

Leave a Reply

Your email address will not be published. Required fields are marked *